India

LIVE – ਹਰਿਆਣਾ ਵਿਧਾਨ ਸਭਾ ਚੋਣਾਂ 2024 ਦੇ ਨਤੀਜੇ

ਬਿਉਰੋ ਰਿਪੋਰਟ: ਹਰਿਆਣਾ ’ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਸੂਬੇ ਵਿੱਚ ਅਜਿਹਾ ਕਰਨ ਵਾਲੀ ਇਹ ਇੱਕੋ ਇੱਕ ਪਾਰਟੀ ਹੋਵੇਗੀ। ਸੂਬੇ ਦੀਆਂ ਕੁੱਲ 90 ਸੀਟਾਂ ਵਿੱਚੋਂ ਪਾਰਟੀ ਨੇ 48 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ 8 ਸੀਟਾਂ ਦਾ ਵਾਧਾ ਹੋਇਆ ਹੈ।

ਦੂਜੇ ਪਾਸੇ ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ। ਇਸ ਚੋਣ ਵਿੱਚ ਵੀ ਇਸ ਨੂੰ 6 ਸੀਟਾਂ ਦਾ ਫਾਇਦਾ ਹੋਇਆ ਹੈ। ਗੜ੍ਹੀ-ਸਾਂਪਲਾ ਸੀਟ ਤੋਂ ਮੁੱਖ ਮੰਤਰੀ ਨਾਇਬ ਸੈਣੀ ਲਾਡਵਾ ਅਤੇ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਜਿੱਤ ਗਏ ਹਨ।

ਕਾਂਗਰਸ ਨੇ ਇਸ ਨਤੀਜੇ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ। ਸੀਐਮ ਸੈਣੀ ਨੇ ਕਿਹਾ ਕਿ ਕਾਂਗਰਸ ਦੇ ਝੂਠ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਭਾਜਪਾ ਦੀ ਲੀਡ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਫੋਨ ਕਰਕੇ ਜਿੱਤ ਦੀ ਵਧਾਈ ਦਿੱਤੀ।

ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਦੁਸਹਿਰੇ ਯਾਨੀ 12 ਅਕਤੂਬਰ ਨੂੰ ਹੋ ਸਕਦਾ ਹੈ।

8 Oct
5:30 PM
‘ਹਰਿਆਣਾ ਦੇ ਨਤੀਜੇ ਹੈਰਾਨ ਕਰਨ ਵਾਲੇ’ - ਕਾਂਗਰਸ ਨੇਤਾ ਜੈਰਾਮ ਰਮੇਸ਼

ਹਰਿਆਣਾ ’ਚ ਆਏ ਨਤੀਜਿਆਂ ਵਿਚਾਲੇ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕੀਤੀ। ਆਗੂ ਜੈਰਾਮ ਰਮੇਸ਼ ਨੇ ਕਿਹਾ, ‘ਹਰਿਆਣਾ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਅਸੀਂ ਇਹਨਾਂ ਨਤੀਜਿਆਂ ਨੂੰ ਸਵੀਕਾਰ ਨਹੀਂ ਕਰ ਸਕਦੇ। ਇੱਥੇ ਲੋਕਤੰਤਰ ਦੀ ਹਾਰ ਹੋਈ ਹੈ ਅਤੇ ਭਾਜਪਾ ਦਾ ਸਿਸਟਮ ਜਿੱਤ ਗਿਆ ਹੈ। ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ। ਸਾਰੀਆਂ ਸ਼ਿਕਾਇਤਾਂ ਇਕੱਠੀਆਂ ਕਰਕੇ ਕਮਿਸ਼ਨ ਅੱਗੇ ਰੱਖੀਆਂ ਜਾਣਗੀਆਂ।’

8 Oct
3:52 PM
ਹਰਿਆਣਾ ਦੀ ਆਦਮਪੁਰ ਸੀਟ ’ਤੇ ਵੋਟਾਂ ਦੀ ਮੁੜ ਗਿਣਤੀ

ਹਿਸਾਰ ਦੀ ਆਦਮਪੁਰ ਸੀਟ ’ਤੇ ਮੁੜ ਗਿਣਤੀ ਹੋ ਰਹੀ ਹੈ। ਇੱਥੇ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਪਿੱਛੇ ਰਹੀ ਜਦੋਂਕਿ ਕਾਂਗਰਸ ਉਮੀਦਵਾਰ ਚੰਦਰ ਪ੍ਰਕਾਸ਼ ਅੱਗੇ ਸਨ। ਇਸ ਤੋਂ ਬਾਅਦ ਭਵਿਆ ਦੇ ਪਿਤਾ ਕੁਲਦੀਪ ਬਿਸ਼ਨੋਈ ਕਾਊਂਟਿੰਗ ਸੈਂਟਰ ਪਹੁੰਚੇ। ਹੁਣ ਮੁੜ ਗਿਣਤੀ ਕੀਤੀ ਜਾ ਰਹੀ ਹੈ। ਭਵਿਆ ਬਿਸ਼ਨੋਈ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੀ ਪੋਤੀ ਹੈ। ਭਵਿਆ ਨੇ ਆਪਣੇ ਪਿਤਾ ਕੁਲਦੀਪ ਦੇ ਅਸਤੀਫੇ ਤੋਂ ਬਾਅਦ ਆਦਮਪੁਰ ਤੋਂ ਉਪ ਚੋਣ ਜਿੱਤੀ ਸੀ।

8 Oct
3:41 PM
ਚਰਖੀ ਦਾਦਰੀ ’ਚ ਕਾਂਗਰਸ ਉਮੀਦਵਾਰ ਦਾ ਹੰਗਾਮਾ, ਵੋਟਾਂ ਦੀ ਗਿਣਤੀ ’ਚ ਬੇਨਿਯਮੀਆਂ ਦੇ ਇਲਜ਼ਾਮ

ਚਰਖਾ ਦਾਦਰੀ ਸੀਟ ਤੋਂ ਕਾਂਗਰਸ ਉਮੀਦਵਾਰ ਮਨੀਸ਼ਾ ਸਾਂਗਵਾਨ ਨੇ ਆਪਣੀ ਹਾਰ ਤੋਂ ਬਾਅਦ ਹੰਗਾਮਾ ਮਚਾ ਦਿੱਤਾ ਹੈ। ਉਨ੍ਹਾਂ ਨੇ ਵੋਟਾਂ ਦੀ ਗਿਣਤੀ ਵਿੱਚ ਬੇਨਿਯਮੀਆਂ ਦਾ ਇਲਜ਼ਾਮ ਲਾਇਆ ਹੈ। ਇਸ ਸੀਟ ’ਤੇ ਭਾਜਪਾ ਉਮੀਦਵਾਰ ਸੁਨੀਲ ਸਾਂਗਵਾਨ ਨੇ ਮਨੀਸ਼ਾ ਨੂੰ 1997 ਵੋਟਾਂ ਨਾਲ ਹਰਾ ਦਿੱਤਾ ਹੈ।

8 Oct
2:57 PM
ਵਿਨੇਸ਼ ਫੋਗਾਟ ਦੀ ਜਿੱਤ ’ਤੇ ਬੋਲੇ ਬ੍ਰਿਜ ਭੂਸ਼ਣ ਸਿੰਘ

‘ਉਸਨੇ ਮੇਰੇ ਨਾਂ ਦਾ ਇਸਤੇਮਾਲ ਕੀਤਾ, ਮੈਂ ਇੱਕ ਮਹਾਨ ਵਿਅਕਤੀ ਹਾਂ’

‘ਅਖੌਤੀ ਪਹਿਲਵਾਨ ਹਰਿਆਣੇ ਦੇ ਹੀਰੋ ਨਹੀਂ, ਜੂਨੀਅਰ ਪਹਿਲਵਾਨਾਂ ਲਈ ਖਲਨਾਇਕ ਹਨ’

‘ਉਹ ਜਿੱਤ ਗਈ ਪਰ ਕਾਂਗਰਸ ਹਾਰ ਗਈ’

‘ਉਹ ਜਿੱਥੇ-ਜਿੱਥੇ ਜਾਵੇਗੀ ਸੱਤਿਆਨਾਸ ਹੋਵੇਗਾ’

8 Oct
2:55 PM
‘ਮੈਂ ਸਿਰਫ ਰਾਜਨੀਤੀ ਕਰੂੰਗੀ’ - ਵਿਨੇਸ਼ ਫੋਗਾਟ
8 Oct
2:12 PM
ਭਾਜਪਾ ਪ੍ਰਧਾਨ ਨੱਡਾ ਨੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਕੀਤੀ ਗੱਲਬਾਤ

ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਹਰਿਆਣਾ ’ਚ ਭਾਜਪਾ ਦੀ ਲੀਡ ਗੱਲਬਾਤ ਤੇ ਨਾਇਬ ਸੈਣੀ ਨਾਲ ਫ਼ੋਨ ਗੱਲਬਾਤ ਤੇ ਗੱਲਬਾਤ ਕੀਤੀ ਹੈ। ਸੈਣੀ ਨੇ ਸਪੀਕਰ ਨੂੰ ਸਾਰੀਆਂ ਸੀਟਾਂ ਦੀ ਅਪਡੇਟ ਦਿੱਤੀ ਹੈ।

8 Oct
2:00 PM
ਹਰਿਆਣਾ ਦੀ ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਦੀ ਜਿੱਤ

ਜੁਲਾਨਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ 6015 ਵੋਟਾਂ ਨਾਲ ਜਿੱਤ ਦਰਜ ਕਰ ਲਈ ਹੈ। ਉਸਨੇ BJP ਉਮੀਦਵਾਰ ਯੋਗੇਸ਼ ਕੁਮਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ।

8 Oct
1:57 PM
ਕੈਥਲ ਤੋਂ ਰਣਦੀਪ ਸੁਰਜੇਵਾਲਾ ਦੇ ਬੇਟੇ ਆਦਿੱਤਿਆ ਦੀ ਜਿੱਤ, ਦਾਦੀ ਤੋਂ ਲਿਆ ਆਸ਼ੀਰਵਾਦ
8 Oct
1:54 PM
ਹਿਸਾਰ ਤੋਂ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਨੇ ਜਿੱਤ ਹਾਸਲ ਕੀਤੀ
8 Oct
1:48 PM
ਚੰਡੀਗੜ੍ਹ ’ਚ ਭਾਜਪਾ ਦਫ਼ਤਰ ’ਚ ਜਸ਼ਨ

ਹਰਿਆਣਾ ਵਿੱਚ ਬੀਜੇਪੀ ਦੀ ਜਿੱਤ ਨੂੰ ਵੇਖਦਿਆਂ ਚੰਡੀਗੜ੍ਹ ’ਚ ਭਾਜਪਾ ਦਫ਼ਤਰ ’ਚ ਜਸ਼ਨ ਮਨਾਇਆ ਜਾ ਰਿਹਾ ਹੈ। ਆਗੂਆਂ ਨੇ ਸੂਬਾ ਪ੍ਰਧਾਨ ਦਾ ਮੂੰਹ ਮਿੱਠਾ ਕਰਵਾ ਰਹੇ ਹਨ। 

8 Oct
1:11 PM
ਰੁਝਾਨ ’ਚ ਪਛੜਨ ਤੋਂ ਬਾਅਦ ਕਾਂਗਰਸ ਹੈੱਡਕੁਆਰਟਰ ਤੋਂ ਢੋਲੀ ਵਾਪਸ ਭੇਜੇ
8 Oct
1:06 PM
‘ਕਾਂਗਰਸ ਨੂੰ ਆਪਣੀ ਰਣਨੀਤੀ ਬਾਰੇ ਸੋਚਣ ਦੀ ਲੋੜ’

ਸ਼ਿਵ ਸੈਨਾ (UBT) ਦੀ ਸੰਸਦ ਮੈਂਬਰ ਪ੍ਰਿਅੰਕਾ ਨੇ ਕਿਹਾ- “ਕਾਂਗਰਸ ਨੂੰ ਆਪਣੀ ਰਣਨੀਤੀ ਬਾਰੇ ਸੋਚਣ ਦੀ ਲੋੜ ਹੈ।”

8 Oct
12:59 PM
ਹਰਿਆਣਾ ਭਾਜਪਾ ਦੇ ਸੂਬਾ ਹੈੱਡਕੁਆਰਟਰ ’ਤੇ ਜਸ਼ਨ

ਹਰਿਆਣਾ ਭਾਜਪਾ ਦੇ ਸੂਬਾ ਹੈੱਡਕੁਆਰਟਰ ’ਤੇ ਜਸ਼ਨ, ਮਠਿਆਈਆਂ ਵੰਡੀਆਂ ਗਈਆਂ

8 Oct
12:00 PM
ਸੁਰਜੇਵਾਲਾ ਦੇ ਪੁੱਤਰ 9898 ਵੋਟਾਂ ਨਾਲ ਅੱਗੇ

ਕੈਥਲ ਵਿਧਾਨ ਸਭਾ ਸੀਟ ਤੋਂ ਆਦਿਤਿਆ ਸੁਰਜੇਵਾਲਾ 9898 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

8 Oct
11:59 AM
ਨਤੀਜਿਆਂ ਦੌਰਾਨ ਕਾਂਗਰਸ ਦਾ ਚੋਣ ਕਮਿਸ਼ਨ ’ਤੇ ਇਲਜ਼ਾਮ
ਕਾਂਗਰਸ ਨੇ ਚੋਣ ਕਮਿਸ਼ਨ ’ਤੇ ਇਲਜ਼ਾਮ ਲਾਇਆ ਹੈ ਕਿ ਕਮਿਸ਼ਨ ਹਰਿਆਣਾ ਦੇ ਅੰਕੜਿਆਂ ਨੂੰ ਹੌਲੀ-ਹੌਲੀ ਅਪਡੇਟ ਕਰ ਰਿਹਾ ਹੈ।
8 Oct
11:46 AM
ਹਰਿਆਣਾ ਦੀ ਜੁਲਾਨਾ ਸੀਟ ’ਤੇ ਵੱਡਾ ਉਲਟਫੇਰ, ਹੁਣ ਵਿਨੇਸ਼ ਅੱਗੇ

ਹਰਿਆਣਾ ਦੀ ਜੁਲਾਨਾ ਸੀਟ ’ਤੇ ਹੁਣ ਤੱਕ 9 ਗੇੜ ਦੀ ਗਿਣਤੀ ਹੋ ਚੁੱਕੀ ਹੈ। ਇੱਥੇ ਸਾਬਕਾ ਪਹਿਲਵਾਨ ਵਿਨੇਸ਼ ਫੋਗਾਟ 4449 ਵੋਟਾਂ ਨਾਲ ਅੱਗੇ ਚੱਲ ਰਹੀ ਹੈ। 

8 Oct
11:17 AM
ਪੰਜਵੇਂ ਗੇੜ ਵਿੱਚ ਵਿਨੇਸ਼ ਫੋਗਾਟ 1417 ਵੋਟਾਂ ਨਾਲ ਪਿੱਛੇ

ਜੁਲਾਨਾ ਸੀਟ ’ਤੇ ਹੁਣ ਤੱਕ 5 ਗੇੜ ਦੀ ਗਿਣਤੀ ਹੋ ਚੁੱਕੀ ਹੈ। ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ 1417 ਵੋਟਾਂ ਨਾਲ ਪਿੱਛੇ ਚੱਲ ਰਹੀ ਹੈ। ਉਸਨੂੰ ਹੁਣ ਤੱਕ 20,794 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ 22,211 ਵੋਟਾਂ ਨਾਲ ਪਹਿਲੇ ਸਥਾਨ ’ਤੇ ਹਨ।

8 Oct
11:04 AM
ਜੇਜੇਪੀ ਮੁਖੀ ਦੁਸ਼ਯੰਤ ਚੌਟਾਲਾ ਛੇਵੇਂ ਸਥਾਨ ’ਤੇ

ਉਚਾਨਾ ਕਲਾਂ ਸੀਟ ਤੋਂ ਕਾਂਗਰਸ ਦੇ ਬ੍ਰਿਜੇਂਦਰ ਸਿੰਘ 3177 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 14,392 ਵੋਟਾਂ ਮਿਲੀਆਂ ਹਨ। ਦੁਸ਼ਯੰਤ ਚੌਟਾਲਾ ਇੱਥੇ ਛੇਵੇਂ ਨੰਬਰ ’ਤੇ ਹਨ। ਉਨ੍ਹਾਂ ਨੂੰ ਹੁਣ ਤੱਕ 2420 ਵੋਟਾਂ ਮਿਲੀਆਂ ਹਨ।

8 Oct
11:02 AM
‘ਆਖਿਰਕਾਰ ਜਿੱਤ ਕਾਂਗਰਸ ਦੀ ਹੋਵੇਗੀ’

ਕਾਂਗਰਸ ਦੇ ਸਾਬਕਾ ਸੀਐਮ ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਹੈ ਕਿ ਆਖਿਰਕਾਰ ਜਿੱਤ ਕਾਂਗਰਸ ਦੀ ਹੀ ਹੋਵੇਗੀ।

8 Oct
10:53 AM
ਹਰਿਆਣਾ ਵਿੱਚ ਬੀਜੇਪੀ ਅੱਗੇ

ਹਰਿਆਣਾ ਬੀਜੇਪੀ ਦੇ ਸਾਬਕਾ ਪ੍ਰਧਾਨ ਓਪੀ ਧੰਨਖੜ ਬਾਦਲੀ ਸੀਟ ਤੋਂ 4499 ਵੋਟਾਂ ਨਾਲ ਪਿੱਛੇ

ਕਾਂਗਰਸ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਗਨੌਰ ਤੋਂ ਅਜ਼ਾਦ ਉਮੀਦਵਾਰ ਤੋਂ 6125 ਵੋਟਾਂ ਨਾਲ ਪਿੱਛੇ

8 Oct
10:46 AM
ਵਿਨੇਸ਼ ਫੋਗਾਟ 2039 ਵੋਟਾਂ ਨਾਲ ਪਿੱਛੇ

ਜੁਲਾਨਾ ਤੋਂ ਕਾਂਗਰਸੀ ਉਮੀਦਵਾਰ ਵਿਨੇਸ਼ ਫੋਗਾਟ 2039 ਵੋਟਾਂ ਨਾਲ ਪਿੱਛੇ ਚੱਲ ਰਹੀ ਹੈ। ਉਸਨੂੰ ਹੁਣ ਤੱਕ 12,290 ਵੋਟਾਂ ਮਿਲ ਚੁੱਕੀਆਂ ਹਨ। ਭਾਜਪਾ ਉਮੀਦਵਾਰ 14,329 ਵੋਟਾਂ ਨਾਲ ਪਹਿਲੇ ਸਥਾਨ ’ਤੇ ਹੈ। ਇੱਥੇ 3 ਗੇੜਾਂ ਦੀ ਗਿਣਤੀ ਹੋ ਚੁੱਕੀ ਹੈ।

8 Oct
10:36 AM
ਕਿਰਨ ਚੌਧਰੀ ਦੀ ਬੇਟੀ 3785 ਵੋਟਾਂ ਨਾਲ ਅੱਗੇ

ਤੋਸ਼ਾਮ ਸੀਟ ’ਤੇ ਤੀਜੇ ਗੇੜ ’ਚ ਭਾਜਪਾ ਦੀ ਰਾਜ ਸਭਾ ਮੈਂਬਰ ਕਿਰਨ ਚੌਧਰੀ ਦੀ ਬੇਟੀ ਸ਼ਰੂਤੀ ਚੌਧਰੀ ਨੂੰ 15367 ਵੋਟਾਂ ਜਦਕਿ ਕਾਂਗਰਸੀ ਉਮੀਦਵਾਰ ਅਨਿਰੁਧ ਚੌਧਰੀ ਨੂੰ 11582 ਵੋਟਾਂ ਮਿਲੀਆਂ ਹਨ। ਸ਼ਰੂਤੀ ਚੌਧਰੀ 3785 ਵੋਟਾਂ ਨਾਲ ਅੱਗੇ ਚੱਲ ਰਹੀ ਹੈ।

8 October
10:00 AM
ਚੋਣ ਕਮਿਸ਼ਨ ECI ਦੀ ਵੈੱਬਸਾਈਟ ’ਤੇ ਵੱਡਾ ਫੇਰਬਦਲ

ਚੋਣ ਕਮਿਸ਼ਨ ECI ਦੀ ਵੈੱਬਸਾਈਟ ’ਤੇ ਵੱਡਾ ਫੇਰਬਦਲ, ਹਰਿਆਣਾ ’ਚ ਭਾਜਪਾ ਨੂੰ ਮਿਲੀ ਲੀਡ