ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਦੀ ਵੋਟਿੰਗ ਖਤਮ ਹੋਈ ਹੈ,8 ਅਕਤੂਬਰ ਨੂੰ ਨਤੀਜੇ ਆਉਣਗੇ । ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਅਤੇ ਹਰਿਆਣਾ ਦੇ EXIT POLL ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ । ਜ਼ਿਆਦਾ ਤਰ ਐਗਜ਼ਿਟ ਪੋਲ ਵਿੱਚ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ । ਪਰ ਜੰਮੂ-ਕਸ਼ਮੀਰ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦੇ ਹੋਏ ਨਜ਼ਰ ਨਹੀਂ ਆ ਰਿਹਾ ਹੈ। ਹਾਲਾਂਕਿ ਕੁਝ ਟੀਵੀ ਚੈੱਨਲ ਦੇ ਸਰਵੇਂ ਵਿੱਚ ਕਾਂਗਰਸ ਅਤੇ NC ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਐਗਜ਼ਿਟ ਪੋਲ ਨੇ ਜੰਮ-ਕਸ਼ਮੀਰ ਵਿੱਚ ਜੰਮੂ ਖੇਤਰ ਦੀਆਂ 43 ਵਿਧਾਨਸਭਾ ਸੀਟਾਂ ਵਿੱਚ ਬੀਜੇਪੀ ਨੂੰ ਕਾਫੀ ਅੱਗੇ ਵਿਖਾਇਆ ਹੈ । ਜਦਕਿ ਦੂਜੇ ਨੰਬਰ ‘ਤੇ ਕਾਂਗਰਸ ਅਤੇ ਨੈਸ਼ਨਲ ਕਾਂਫਰੰਸ ਹੈ ਜਦਕਿ ਮਹਿਬੂਬਾ ਮੁਫਤੀ ਦੀ PDP ਦਾ ਜੰਮੂ ਤੋਂ ਸਫਾਇਆ ਹੁੰਦੇ ਹੋਏ ਨਜ਼ਰ ਆ ਰਿਹਾ ਹੈ। ਕਸ਼ਮੀਰ ਵਿੱਚ ਕਾਂਗਰਸ ਅਤੇ NC ਅੱਗੇ ਹਨ ਪਰ ਅਜ਼ਾਦ ਉਮੀਦਵਾਰ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ ।
ਹਰਿਆਣਾ ਦਾ EXIT POLL
TV-9 ਭਾਰਤਵਰਸ਼ – ਮੁਤਾਬਿਕ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। 90 ਵਿੱਚੋਂ ਕਾਂਗਰਸ ਨੂੰ 55-62 ਸੀਟਾਂ ਮਿਲ ਸਕਦੀਆਂ ਹਨ । ਬਹੁਮਤ ਦੇ ਲਈ 46 ਸੀਟਾਂ ਚਾਹੀਦੀਆਂ ਹਨ । ਜਦਕਿ ਬੀਜੇਪੀ ਵਿੱਚ 18-20 ਸੀਟਾਂ ਮਿਲ ਸਕਦੀਆਂ ਹਨ,INLD ਨੂੰ 2 -3,AAP-1 ਸੀਟ ਮਿਲ ਸਕਦੀ ਹੈ ।
ZEE NEWS- ਮੁਤਾਬਿਕ ਹਰਿਆਣਾ ਵਿੱਚ CONG: 55-62,BJP:18-24,AAP:3-6,ਅਜ਼ਾਦ: 2-8 ਸੀਟਾਂ ਹਾਸਲ ਕਰ ਸਕਦੇ ਹਨ ।
R.ਭਾਰਤ – ਮੁਤਾਬਿਕ ਹਰਿਆਣਾ ਵਿੱਚ CONG: 59,BJP: 21,JJP:2,INLD+BSP: 4,ਅਜ਼ਾਦ-4 ਸੀਟਾਂ ਮਿਲ ਸਕਦੀਆਂ ਹਨ ।
ਦੈਨਿਕ ਭਾਸਕਰ – ਮੁਤਾਬਿਕ CONG: 44-54,BJP:19-29,INLD-BSP:1-5,JJP-ASP :0-1,AAP: 0-1
ਨਿਊਜ਼ -24 – ਮੁਤਾਬਿਕ CONG:44-54,BJP:19-29,OTHERS:4-9
TIMES NOW- ਮੁਤਾਬਿਕ CONG: 50-64,BJP : 22-32,OTHERS :2-8
ਜੰਮੂ-ਕਸ਼ਮੀਰ EXIT POLL
AAJ TAK – ਮੁਤਾਬਿਕ CONG+NC = 40-48,BJP:27-32,PDP : 6-12,ਅਜ਼ਾਦ : 6-11
R.ਭਾਰਤ – ਮੁਤਾਬਿਕ CONG+NC = 31-36,BJP : 28-30,PDP:5-7,OTHERS:8-16
ਦੈਨਿਕ ਭਾਸਕਰ – ਮੁਤਾਬਿਕ NC+CONG – 35-40,BJP- 20-25,ਅਜ਼ਾਦ 4-7,AIP (ਇੰਜੀਨੀਅਰ ਰਾਸ਼ਿਦ ਦੀ ਪਾਰਟੀ)-2-3,PDP -1-2,ਅਪਨੀ ਪਾਰਟੀ -1
ਨਿਊਜ਼ -24 – ਮੁਤਾਬਿਕ CONG:35-40,BJP:20-25,PDP- 4-7,OTHERS:12-16