India Punjab

ਹਾਈਕੋਰਟ ਨੇ ਕਿਸਾਨਾਂ ਦੇ ਬਿਆਨਾਂ ‘ਤੇ ਲਾਈ ਮੋਹਰ, 16 ਨੂੰ ਕਿਸਾਨ ਲੈਣਗੇ ਵੱਡਾ ਫੈਸਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਰਵਨ ਸਿੰਘ ਪੰਧੇਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੰਭੂ ਮੋਰਚੇ ਨੂੰ ਹਟਾਉਣ ਲਈ ਕੀਤੇ ਗਏ ਆਦੇਸ਼ ਉੱਤੇ ਬੋਲਦਿਆਂ ਕਿਹਾ ਕਿ ਉਹ ਇਸ ਮਸਲੇ ‘ਤੇ ਇਸ ਫੈਸਲੇ ਦੀ ਕਾਪੀ ਮਿਲਣ ਤੱਕ ਕੋਈ ਬਿਆਨ ਨਹੀਂ ਦੇਣਗੇ ਪਰ ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨ ਪਹਿਲਾਂ ਹੀ ਕਹਿ ਰਹੇ ਸੀ ਕਿ ਰਸਤਾ ਉਨ੍ਹਾਂ ਨਹੀਂ ਹਰਿਆਣਾ ਅਤੇ ਕੇਂਦਰ ਸਰਕਾਰ ਨੇ ਰੋਕਿਆ ਹੈ। ਉਸ ‘ਤੇ ਅੱਜ ਹਾਈਕੋਰਟ ਨੇ ਮੋਹਰ ਲਗਾ ਦਿੱਤੀ ਹੈ। ਪੰਧੇਰ ਨੇ ਕਿਹਾ ਕਿ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦੇ ਕੇ ਮੋਹਰ ਲਗਾਈ ਹੈ ਕਿ ਰਸਤਾ ਹਰਿਆਣਾ ਸਰਕਾਰ ਦੀ ਤਰਫੋਂ ਬੰਦ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ 16 ਜੁਲਾਈ ਨੂੰ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਇਸ ਫੈਸਲੇ ਨੂੰ ਵਿਚਾਰਿਆ ਜਾਵੇਗਾ। ਪੰਧੇਰ ਨੇ ਕਿਹਾ ਕਿ ਸਾਡਾ ਧਰਨਾ ਲਗਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਕਿਸਾਨਾਂ ਨੇ ਟਕਰਾਅ ਦੀ ਸਥਿਤੀ ਨੂੰ ਦੇਖਦਿਆਂ ਸੰਭੂ ਬਾਰਡਰ ਉੱਤੇ ਧਰਨਾ ਦੇਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਕਿਸਾਨ ਦੇ ਦੋਵੇਂ ਫੋਰਮ ਰਸਤਾ ਰੋਕਣ ਵਿੱਚ ਅੜਿੱਕਾ ਨਹੀਂ ਬਣਨਗੇ।

ਇਹ ਵੀ ਪੜ੍ਹੋ –  ਇਸ ਔਰਤ ਦੇ ਸਰੀਰ ਦੇ ਅੰਗ ਉਲਟੇ! ਦਿਲ ਸੱਜੇ ਪਾਸੇ ਤੇ ਜਿਗਰ ਖੱਬੇ ਪਾਸੇ, 36 ਸਾਲ ਬਾਅਦ ਹੁਣ ਲੱਗਿਆ ਪਤਾ