India

‘ਜਿੰਨਾਂ ਦੀ ਘਰਵਾਲੀ ਨਹੀਂ ਸੁਣ ਦੀ ਹੈ ਉਹ ਕਿਸਾਨ ਆਗੂ ਬਣੇ ਹੋਏ ਹਨ’ !

ਬਿਉਰੋ ਰਿਪੋਰਟ : ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ ਦਲਾਲ ਨੇ ਕਿਸਾਨਾਂ ਨੂੰ ਲੈਕੇ ਇੱਕ ਹੋਰ ਵਿਵਾਦਿਤ ਦਿੱਤਾ ਹੈ । ਮੰਤਰੀ ਨੇ ਕਿਹਾ ‘ਜਿੰਨਾਂ ਦੀ ਘਰਵਾਲੀ ਤੱਕ ਉਨ੍ਹਾਂ ਦੀ ਨਹੀਂ ਸੁਣ ਦੀ ਹੈ ਉਨ੍ਹਾਂ ਕਿਸਾਨਾਂ ਨੇ ਠੇਕਾ ਲੈ ਰੱਖਿਆ ਹੈ । ਮੈਂ ਸਭ ਜਾਣਦਾ ਹਾਂ ਕਿਸੇ ‘ਤੇ 5 ਮੁਕਦਮੇ,ਕਿਸੇ ‘ਤੇ 3 ਮੁਕਦਮੇ ਹਨ,ਉਲਟੇ -ਉਲਟੇ ਕੰਮ ਕਰਦੇ ਹਨ।

ਮੰਤਰੀ ਦੇ ਬਿਆਨ ‘ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਜਨਵਾਲੀ ਮਹਿਲਾ ਕਮੇਟੀ ਨੇ ਖੇਤੀਬਾੜੀ ਮੰਤਰੀ ਜੇ.ਪੀ ਦਲਾਲ ਦੇ ਮਹਿਲਾ ਵਿਰੋਧੀ ਬਿਆਨ ਦੀ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਹ ਆਪਣਾ ਬਿਆਨ ਵਾਪਸ ਲੈਣ ਅਤੇ ਜਨਤਾ ਤੋਂ ਮੁਆਫੀ ਮੰਗਣ। ਪੰਚਕੂਲਾ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਖੇਤੀਬਾੜੀ ਮੰਤਰੀ ਜੇ.ਪੀ ਦਲਾਲ ਦੇ ਬਿਆਨ ਦੀ ਨਿਖੇਦੀ ਕਰਦੇ ਹੋਏ ਮੁਆਫੀ ਦੀ ਮੰਗ ਕੀਤੀ ਹੈ ।

ਜੇ.ਪੀ ਦਲਾਲ ਦਾ ਪੂਰਾ ਬਿਆਨ

ਮੰਤਰੀ ਜੇ.ਪੀ ਦਲਾਲ ਦੇ ਸਾਹਮਣੇ ਆਏ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ‘ਹੁਣ ਮੈਂ ਬੋਲਾਂਗਾ ਤਾਂ ਕਹਿਣਗੇ ਉਲਟਾ ਬੋਲ ਦਾ ਹੈ,ਉਨ੍ਹਾਂ ਦੀ ਘਰ ਵਾਲੀਆਂ ਉਨ੍ਹਾਂ ਦੀ ਨਹੀਂ ਮੰਨ ਦੀਆਂ ਹਨ ਅਤੇ ਠੇਕਾ ਕਿਸਾਨਾਂ ਨੇ ਲੈ ਰੱਖਿਆ ਹੈ। ਸਾਰੀਆਂ ਨੂੰ ਚੰਗੀ ਤਰ੍ਹਾਂ ਜਾਣ ਦਾ ਹਾਂ ਕਿਸੇ ‘ਤੇ 5,ਕਿਸੇ ‘ਤੇ 3 ਮੁਕਦਮੇ ਹਨ । ਉਲਟੇ ਉਲਟੇ ਕੰਮ ਕਰ ਰਹੇ ਹਨ,ਕਿਸੇ ਦੀ ਨੂੰਹ ਭੱਜ ਗਈ ਹੈ,ਨਿਪਟਾਰਾ ਕੁਝ ਨਹੀਂ ਕਰਨਾ ਹੈ ਠੇਕਾ ਤੁਹਾਡਾ ਲੈ ਲਿਆ ਹੈ । ਮੇਰੇ ਕੋਲ ਆਏ ਸਨ ਕਿਹਾ ਸਾਨੂੰ ਆਪਣੇ ਨਾਲ ਮਿਲਾ ਲਿਓ,ਮੈਂ ਵੀ ਸਾਫ ਕਹਿ ਦਿੱਤਾ ਕਿ ਤੁਹਾਨੂੰ ਆਪਣੇ ਨਾਲ ਨਹੀਂ ਮਿਲਾਉਣ ਵਾਲਾ ਹਾਂ,ਤੁਹਾਨੂੰ ਵੀ ਪਤਾ ਹੈ ਕਿ ਮੈਂ ਬੋਲੇ ਬਿਨਾਂ ਨਹੀਂ ਰਹਿੰਦਾ ਹਾਂ,ਕਿਉਂ ਭਰਾਓ,ਕੁਝ ਲੈਕੇ ਖਾ ਰਿਹਾ ਹਾਂ,ਕਿਉਂ ਨਾ ਬੋਲਾ,ਮੈਨੂੰ ਡਰ ਨਹੀਂ ਲੱਗ ਦਾ ਹੈ,ਇਸ ਚੀਜ਼ ਦਾ’।

ਖੇਤੀਬਾੜੀ ਮੰਤਰੀ ਦੇ ਬਿਆਨ ‘ਤੇ ਭੜਕੇ ਖਾਪ ਦੀ ਚਿਤਾਵਨੀ

ਖੇਤੀਬਾੜੀ ਮੰਤਰੀ ਜੇ.ਪੀ ਦਲਾਲ ਦੇ ਬਿਆਨ ‘ਤੇ ਧਨਖੜ ਖਾਪ ਭੜਕ ਗਈ ਹੈ । ਖਾਪ ਦੇ ਪ੍ਰਧਾਨ ਨੇ ਹਰਿਆਣਾ ਸਰਕਾਰ ਨੂੰ ਕਿਹਾ ਮੰਤਰੀ ਮੁਆਫੀ ਮੰਗੇ ਨਹੀਂ ਤਾਂ ਵਿਰੋਧ ਲਈ ਤਿਆਰ ਰਹਿਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਝੱਜਰ ਵਿੱਚ ਜੇ.ਪੀ ਦਲਾਲ ਨੂੰ ਨਹੀਂ ਆਉਣ ਦੇਣਗੇ । ਭੈਣਾਂ ਅਤੇ ਧੀਆਂ ਦੇ ਖਿਲਾਫ ਮਾੜੇ ਸ਼ਬਦ ਬੋਲਣਾ ਸਹੀ ਨਹੀਂ ਹੈ । ਉਨ੍ਹਾਂ ਕਿਹਾ ਖਾਪ ਪ੍ਰਧਾਨਾਂ ਨਾਲ ਮੁਲਾਕਾਤ ਕਰਕੇ ਵੱਡਾ ਫੈਸਲਾ ਲੈਣਗੇ ।

ਕਿਸਾਨ ਅੰਦੋਲਨ ਦੌਰਾਨ ਵੀ ਵਿਵਾਦਿਤ ਬਿਆਨ ਦਿੱਤਾ

ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ ਦਲਾਲ ਕਿਸਾਨਾਂ ਨੂੰ ਲੈਕੇ ਵਿਵਾਦਿਤ ਬਿਆਨ ਦਿੰਦੇ ਰਹਿੰਦੇ ਹਨ । ਕਿਸਾਨ ਅੰਦੋਲਨ ਦੌਰਾਨ ਜਦੋਂ ਉਨ੍ਹਾਂ ਨੂੰ ਮੋਰਚੇ ਦੌਰਾਨ ਹੋਈਆਂ ਕਿਸਾਨਾਂ ਦੀ ਮੌਤ ਦੇ ਬਾਰੇ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਉਹ ਘਰ ਹੁੰਦੇ ਤਾਂ ਉਨ੍ਹਾਂ ਦੀ ਕੀ ਮੌਤ ਨਹੀਂ ਹੋਣੀ ਸੀ ? ਉਨ੍ਹਾਂ ਕਿਹਾ ਸੀ ਕਿ ਅੰਦੋਲਨ ਦੌਰਾਨ ਦਿਲ ਦੇ ਦੌਰੇ,ਬੁਖਾਰ ਅਤੇ ਹੋਰ ਸਮਾਨ ਕਾਰਨਾਂ ਕਰਕੇ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਗਈ ਹੈ । ਜੇਕਰ ਦੇਸ਼ ਵਿੱਚ ਔਸਤਨ ਮੌਤਾਂ ਇੱਥੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਗਿਣਤੀ ਨਾਲ ਮੇਲ ਖਾਂਦੀਆਂ ਹਨ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ।