Punjab

ਹਰਸਿਮਰਤ ਦਾ ਗਠਜੋੜ ਨੂੰ ਲੈ ਕੇ ਆਇਆ ਵੱਡਾ ਬਿਆਨ, ਕਿਹਾ ਮੁੱਦਿਆਂ ਨੂੰ ਦਿੱਤੀ ਪਹਿਲ

ਲੋਕ ਸਭਾ ਚੋਣਾਂ ਤੋਂ ਬਾਅਦ ਬਠਿੰਡਾ ਤੋਂ ਸੰਸਦ ਮੈੈਂਬਰ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾ ਤਾਂ ਐਨਡੀਏ ਅਤੇ ਨਾ ਹੀ ਇੰਡੀਆ ਗਠਜੋੜ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜੇਕਰ ਕਿਸੇ ਨਾਲ ਗਠਜੋੜ ਕਰਨਾ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ ਕਰ ਲੈਣਾ ਸੀ, ਜਿਸ ਨਾਲ ਸਾਨੂੰ ਵੱਧ ਸੀਟਾਂ ਮਿਲਦੀਆ ਪਰ ਅਸੀਂ ਮੁੱਦਿਆਂ ਨੂੰ ਪਹਿਲ ਦੇ ਕੇ ਇਕੱਲੇ ਲੜੇ ਹਾਂ।

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇ ਕੇ ਕਿਸੇ ਨਾਲ ਵੀ ਗਠਜੋੜ ਨਹੀਂ ਕੀਤਾ। ਉਹ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਗਠਜੋੜ ਦਾ ਹਿੱਸਾ ਨਹੀਂ ਬਣਨਗੇ।

ਇਹ ਵੀ ਪੜ੍ਹੋ –  ਰਵਨੀਤ ਬਿੱਟੂ ਦਾ ਮੰਤਰੀ ਬਣਨਾ ਤੈਅ, ਲੱਗੀ ਪੱਕੀ ਮੋਹਰ