Punjab

ਹਰਸਿਮਰਤ ਕੌਰ ਬਾਦਲ ਨੇ ਬੀਜੇਪੀ ਦੇ ਫ੍ਰੀ ਕੋਰੋਨਾ ਵੈਕਸੀਨ ਦੇ ਟ੍ਰਾਇਲ ‘ਤੇ ਕੱਸਿਆ ਤੰਜ

‘ਦ ਖ਼ਾਲਸ ਬਿਊਰੋ :- ਅਕਾਲੀ ਦਲ ਦੀ MP ਤੇ ਮੋਦੀ ਸਰਕਾਰ ਦੀ ਸਾਬਕਾ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਹੁਣ ਕੇਂਦਰ ਵੱਲੋਂ ਪੇਸ਼ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਖੁੱਲ ਕੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ, ਬੀਜੇਪੀ ਵੱਲੋਂ ਬਿਹਾਰ ਵਿੱਚ ਜਾਰੀ ਚੋਣ ਮਨੋਰਥ ਪੱਤਰ ਵਿੱਚ ਐਲਾਨ ਕੀਤਾ ਹੈ ਕਿ ਸਰਕਾਰ ਆਉਣ ‘ਤੇ ਉਹ ਪੂਰੇ ਬਿਹਾਰ ਵਿੱਚ ਫ੍ਰੀਖੇ ਕੋਰੋਨਾ ਵੈਕਸੀਨ ਲਗਾਉਣਗੇ, ਅਤੇ 22 ਅਕਤੂਬਰ ਨੂੰ ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜਦੋਂ ਬੀਜੇਪੀ ਦਾ ਮੈਨੀਫੈਸਟੋ ਜਾਰੀ ਕੀਤਾ ਸੀ ਤਾਂ ਸਭ ਤੋਂ ਪਹਿਲੇ ਨੰਬਰ ‘ਤੇ ਇਹ ਹੀ ਵਾਅਦਾ ਸੀ। ਹਰਸਿਮਰਤ ਕੌਰ ਬਾਦਲ ਨੇ ਬੀਜੇਪੀ ਦੇ ਇਸ ਐਲਾਨ ‘ਤੇ ਤੰਜ ਕੱਸ ਦੇ ਹੋਏ ਵੱਡਾ ਸਵਾਲ ਪੁੱਛਿਆ ਹੈ।

ਹਰਸਿਮਰਤ ਦੀ ਬੀਜੇਪੀ ਨੂੰ ਨਸੀਹਤ 

ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕੇਂਦਰ ਦੀ ਵਜ਼ਾਰਤ ਤੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਦਿੱਤਾ ਸੀ। ਹੁਣ ਤੱਕ ਬੀਜੇਪੀ ਖ਼ਿਲਾਫ਼ ਹਰਸਿਮਰਤ ਕੌਰ ਬਾਦਲ ਖੁੱਲ ਕੇ ਨਹੀਂ ਬੋਲ ਰਹੇ ਸਨ, ਪਰ ਬਿਹਾਰ ਚੋਣਾਂ ਦੌਰਾਨ ਬੀਜੇਪੀ ਦੇ ਮੈਨੀਫ਼ੈਸਟੋ ਵਿੱਚ ਫ੍ਰੀ ਕੋਰੋਨਾ ਵੈਕਸੀਨ ਦੇ ਵਾਅਦੇ ‘ਤੇ ਜਿਸ ਤਰ੍ਹਾਂ ਨਾਲ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਆਪਣਾ ਬਿਆਨ ਜਾਰੀ ਕੀਤਾ ਹੈ, ਉਹ ਹਰਸਿਮਰਤ ਵੱਲੋਂ ਹੁਣ ਤੱਕ ਦਾ ਸਭ ਤੋਂ ਤਿੱਖ਼ਾ ਹਮਲਾ ਸੀ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਖ਼ਿਲਾਫ਼ ਹਰਸਿਮਰਤ ਕੌਰ ਬਾਦਲ ਦੇ ਬਿਆਨਾਂ ਵਿੱਚ ਹੋਰ ਤਿੱਖ਼ਾਪਨ ਨਜ਼ਰ ਆਵੇ ਕਿਉਂਕਿ ਨਾ ਤੇ ਕੇਂਦਰ ਸਰਕਾਰ ਨਾ ਹੀ ਬੀਜੇਪੀ ਦੇ ਕੋਈ ਦਿੱਗਜ ਆਗੂ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ।