Punjab

ਮੈਰੀਟੋਰੀਅਸ ਸਕੂਲਾਂ ਵੱਲ ਸਰਕਾਰ ਨਹੀਂ ਦੇ ਰਹੀ ਧਿਆਨ – ਹਰਸਿਮਰਤ ਕੌਰ ਬਾਦਲ

ਬਠਿੰਡਾ (Bathinda) ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal)ਨੇ ਪੰਜਾਬ ਸਰਕਾਰ ਤੇ ਮੈਰੀਟੋਰੀਆਸ ਸਕੂਲਾਂ ਨਾਲ ਵਿਤਕਰਾ ਕਰਨ ਦੇ ਅਰੋਪ ਲਗਾਏ ਹਨ। ਉਨ੍ਹਾਂ ਕਿਹਾ ਸਰਕਾਰ ਮੈਰੀਟੋਰੀਅਸ ਸਕੂਲਾਂ ਵੱਲ ਧਿਆਨ ਨਹੀਂ ਦੇ ਰਹੀ ਹੈ। ਉਨ੍ਹਾਂ ਐਕਸ ਤੇ ਪੋਸਟ ਪਾ ਲਿਖਿਆ ਕਿ ਸੂਬਾ ਸਰਕਾਰ ਦੀ ਲਾਪ੍ਰਵਾਹੀ ਦੀ ਹੱਦ ਦੇਖੋ, ਇਹ ਮੈਰੀਟੋਰੀਅਸ ਸਕੂਲ ਦੀਆਂ ਉਹ ਮਾਸੂਮ ਬੱਚੀਆਂ ਹਨ ਜੋ ਪਿਛਲੇ ਦੋ ਦਿਨਾਂ ਤੋਂ ਬਿਨਾਂ ਬਿਜਲੀ ਤੇ ਬਿਨਾਂ ਪਾਣੀ ਤੋਂ ਭੁੱਖੀਆਂ ਪਿਆਸੀਆਂ ਬੈਠੀਆਂ ਸਨ, ਜਿਸ ਵਜ੍ਹਾ ਕਰਕੇ 7 ‘ਚੋਂ 5 ਬੱਚੀਆਂ ਦੀ ਸਿਹਤ ਖਰਾਬ ਹੋਣ ਕਰਕੇ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹਨ,

ਇਸ ਤੋਂ ਪਹਿਲਾਂ ਵੀ ਸੰਗਰੂਰ ਦੇ ਮੈਰੀਟੋਰੀਅਰਸ ਸਕੂਲ ਦੇ ਬੱਚੇ ਮਾੜਾ ਖਾਣਾ ਮਿਲਣ ਕਾਰਨ ਬਿਮਾਰ ਹੋ ਗਏ ਸਨ। ਕੀ ਇਹ ਭਗਵੰਤ ਮਾਨ ਦੀ ਸਰਕਾਰ ਦਾ ਮੈਰੀਟੋਰੀਅਸ ਸਕੂਲਾਂ ਨਾਲ ਵਿਤਕਰਾ ਹੈ, ਜੋ ਉਹ ਇਸ ਹੱਦ ਤੱਕ ਅਣਗਹਿਲੀ ਵਰਤ ਰਹੇ ਹਨ। ਵਾਹਿਗੁਰੂ ਅੱਗੇ ਬੱਚੀਆਂ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰਦੀ ਹਾਂ ਅਤੇ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਬੇਲੋੜੀ ਇਸ਼ਤਿਹਾਰਬਾਜੀ ਬੰਦ ਕਰਕੇ ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਹੋਣਹਾਰ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਦੇਵੇ ਤਾਂ ਜੋ ਉਹ ਬਿਨਾਂ ਕਿਸੇ ਰੁਕਾਵਟ ਆਪਣੀ ਪੜ੍ਹਾਈ ਕਰ ਸਕਣ।

ਇਹ ਵੀ ਪੜ੍ਹੋ –   ਫ਼ਿਲਮ ‘ਬੀਬੀ ਰਜਨੀ’ ਦੇ ਟ੍ਰੇਲਰ ਹੋਇਆ ਰਿਲੀਜ਼, ਇਨ੍ਹਾਂ ਸਖ਼ਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ