ਅਮਰੀਕਾ : ਬ੍ਰਿਟਿਸ਼ ਫੌਜ (British army) ਵਿੱਚ ਫਿਜੀਓਥੈਰੇਪਿਕਸ ਹਰਪ੍ਰੀਤ ਕੌਰ ਚੰਢੀ (Harpreet kaur chandi) ਇਸ ਵਾਰ ਮੁੜ ਤੋਂ ਅੰਟਾਰਕਟਿਕਾ (antartica) ਦੇ ਮਿਸ਼ਨ ‘ਤੇ ਨਿਕਲਣ ਵਾਲੀ ਹੈ । ਖਾਸ ਗੱਲ ਇਹ ਹੈ ਕਿ ਇਸ ਵਾਰ ਹਰਪ੍ਰੀਤ ਮਿਸ਼ਨ ਨੂੰ ਇਕੱਲੇ ਹੀ ਪੂਰਾ ਕਰੇਗੀ, 1 ਹਜ਼ਾਰ ਮੀਲ ਤੋਂ ਵੱਧ ਲੰਮੇ ਸਫਰ ਵਿੱਚ ਉਸ ਨੂੰ ਮਾਇਨਸ 50 ਡਿਗਰੀ ਤਾਪਮਾਨ ਅਤੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀ ਹਵਾ ਨੂੰ ਪਾਰ ਕਰਨਾ ਹੋਵੇਗਾ । ਹਰਪ੍ਰੀਤ ਨੂੰ ਇਹ ਸਫ਼ਰ ਤੈਅ ਕਰਨ ਦੇ ਲਈ ਢਾਈ ਮਹੀਨੇ ਯਾਨੀ 75 ਦਿਨ ਦਾ ਸਮਾਂ ਲੱਗੇਗਾ । ਜੇਕਰ ਹਰਪ੍ਰੀਤ ਆਪਣਾ ਟੀਚਾ ਹਾਸਲ ਕਰ ਲੈਂਦੀ ਹੈ ਤਾਂ ਉਹ ਪਹਿਲੀ ਅਜਿਹੀ ਮਹਿਲਾ ਬਣ ਜਾਵੇਗੀ ਜਿਸ ਨੇ ਇਕੱਲੇ ਇਸ ਮੁਕਾਮ ਨੂੰ ਹਾਸਲ ਕੀਤਾ ਹੋਵੇਗਾ ।
ਪਹਿਲਾਂ ਸਾਊਥਪੋਲ ਪਹੁੰਚੀ ਸੀ
ਹਰਪ੍ਰੀਤ ਕੌਰ ਚੰਢੀ ਇਸ ਤੋਂ ਪਹਿਲਾਂ ਸਾਊਥ ਪੋਲ ‘ਤੇ ਪਹੁੰਚ ਕੇ ਇੱਕ ਪੋਸਟ ਪਾਈ ਸੀ। ਜਿਸ ਵਿੱਚ ਲਿਖਿਆ ਸੀ ‘ਮੈਂ ਇੱਥੇ ਪਹੁੰਚ ਕੇ ਬਹੁਤ ਸਾਰੀਆਂ ਚੰਗੀ ਭਾਵਨਾਵਾਂ ਮਹਿਸੂਸ ਕਰ ਰਹੀ ਹਾਂ। ਹਰਪ੍ਰੀਤ ਨੇ ਕਿਹਾ ਸੀ ਕਿ ਤਿੰਨ ਸਾਲ ਪਹਿਲਾਂ ਉਹ ਸਾਊਥ ਪੋਲ ਬਾਰੇ ਕੁਝ ਨਹੀਂ ਜਾਣ ਦੀ ਸੀ ਪਰ ਹੁਣ ਇੱਥੇ ਪਹੁੰਚ ਕੇ ਆਪਣੀ ਕਾਮਯਾਬੀ ਦਾ ਜਸ਼ਨ ਮਨਾ ਰਹੀ ਹੈ ।’ ਇਹ ਪਹਿਲਾਂ ਮੌਕਾ ਨਹੀਂ ਜਦੋਂ ਹਰਪ੍ਰੀਤ ਅੰਟਾਰਕਟਿਕਾ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਉਹ ਜਾ ਚੁੱਕੀ ਹੈ ।
ਕੈਪਟਨ ਚੰਢੀ (captain chandi) ਨੇ 7 ਨਵੰਬਰ 2021 ਨੂੰ ਐਡਵੈਂਚਰ ਯਾਤਰਾ ਦੀ ਸ਼ੁਰੂਆਤ ਕੀਤੀ ਸੀ । ਸਾਊਥ ਪੋਲ ‘ਤੇ ਪਹੁੰਚਣ ਤੋਂ ਬਾਅਦ ਲੋਕ ਉਨ੍ਹਾਂ ਨੂੰ Polar preet ਦੇ ਨਾ ਨਾਲ ਜਾਣਨ ਲੱਗ ਪਏ ਹਨ ।