ਚੰਡੀਗੜ੍ਹ ਦੇ ਪੀਜੀਆਈ ਵਿਚ 27 ਦਿਨਾਂ ਤੋਂ ਜੇਰੇ ਇਲਾਜ ਹਰਪ੍ਰੀਤ ਕੌਰ ਦੀ ਆਖ਼ਰਕਾਰ ਮੌਤ ਹੋ ਗਈ। ਉਸ ਨੂੰ ਇੱਕ ਅਣਪਛਾਤੀ ਔਰਤ ਨੇ ਨਰਸ ਦੇ ਭੇਸ ਵਿੱਚ ਆ ਕੇ ਜ਼ਹਿਰੀਲੀ ਟੀਕਾ ਲਗਾਇਆ ਸੀ। ਪੀਜੀਆਈ ਵਿੱਚ ਜ਼ਹਿਰੀਲਾ ਟੀਕਾ ਲੱਗਣ ਤੋਂ 27 ਦਿਨ ਬਾਅਦ ਬੀਤੀ ਸ਼ਾਮ ਔਰਤ ਦੀ ਮੌਤ ਹੋ ਗਈ। ਉਸ ਨੂੰ ਜ਼ਹਿਰੀਲਾ ਟੀਕਾ ਲਗਾਉਣ ਦੀ ਸਾਜ਼ਿਸ਼ ਉਸ ਦੇ ਭਰਾ ਨੇ ਹੀ ਰਚੀ ਸੀ। ਅਸਲ ਵਿੱਚ ਉਹ ਆਪਣੀ ਭੈਣ ਹਰਪ੍ਰੀਤ ਦੀ ਲਵ ਮੈਰਿਜ ਤੋਂ ਖ਼ਫ਼ਾ ਸੀ। ਪੁਲਿਸ ਨੇ ਟੀਕਾ ਲਾਉਣ ਵਾਲੀ ਨਰਸ, ਕੁੜੀ ਦੇ ਭਰਾ ਤੇ ਇਕ ਹੋਰ ਵਿਅਕਤੀ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਹੁਣ ਪੁਲਿਸ ਨੇ ਮਾਮਲੇ ਵਿਚ ਕਤਲ ਦੀ ਧਾਰਾ ਜੋੜ ਦਿੱਤੀ ਹੈ।
ਇਹ ਮਾਮਲਾ ਮ੍ਰਿਤਕ ਹਰਪ੍ਰੀਤ ਕੌਰ ਵਿਆਹ ਤੋਂ ਬਾਅਦ ਕਤਲ ਦਾ ਸੀ। ਪੁਲਿਸ ਇਸ ਮੁੱਦੇ ‘ਤੇ ਕੰਮ ਕਰ ਰਹੀ ਸੀ। ਹਰਪ੍ਰੀਤ ਕੌਰ ਦੀ ਮੌਤ ਤੋਂ ਬਾਅਦ ਹੁਣ ਪੁਲਿਸ ਨੇ ਇਸ ‘ਤੇ ਕਤਲ ਦਾ ਮਾਮਲਾ ਵੀ ਦਰਜ ਕਰ ਲਿਆ ਹੈ।
ਇਹ ਸੀ ਸਾਰਾ ਮਾਮਲਾ
ਜਸਮੀਤ ਅਤੇ ਬੂਟਾ ਸਿੰਘ ਨੇ ਸਾਜਿਸ਼ ਕਰਨ ਦੇ ਬਾਅਦ ਇਸ ਮਾਮਲੇ ਵਿੱਚ ਮਨਦੀਪ ਸਿੰਘ ਨਾਲ ਸੰਪਰਕ ਕੀਤਾ । ਮਨਦੀਪ ਸਿੰਘ ਨੇ ਪਲਾਨਿੰਗ ਦੇ ਤਹਿਤ ਕੇਅਰਟੇਕਰ ਦਾ ਕੰਮ ਕਰਨ ਵਾਲੀ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਜਸਪ੍ਰੀਤ ਕੌਰ ਨੂੰ ਕਿਹਾ ਗਿਆ ਕਿ ਇੱਕ ਦਿਨ ਦੀ PGI ਵਿੱਚ ਕੇਅਰਟੇਕਰ ਦੀ ਜ਼ਰੂਰਤ ਹੈ। ਉਸ ਨੂੰ ਮਲਟੀ ਵਿਟਾਮਿਨ ਦਾ ਇੰਜੈੱਕਸ਼ਨ ਦੇਣਾ ਹੈ। ਇਸ ਦੇ ਲਈ ਉਸ ਨੂੰ 3000 ਰੁਪਏ ਦਿੱਤੇ ਜਾਣਗੇ । ਜਿਸ ਦੇ ਬਾਅਦ ਮਨਦੀਪ ਨੇ 1 ਹਜ਼ਾਰ ਰੁਪਏ ਉਸ ਨੂੰ ਆਨਲਾਈਨ ਟਰਾਂਸਫ਼ਰ ਕਰ ਦਿੱਤੇ ।
ਪੀ.ਜੀ.ਆਈ ਵਿਖੇ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਪੀੜਤਾ ਨੂੰ ਦਵਾਈ ਦੇਣ ਦੇ ਬਾਵਜੂਦ ਕੋਈ ਵੀ ਰਿਸਪਾਂਸ ਨਹੀਂ ਮਿਲ ਰਿਹਾ ਸੀ। ਇਸ ‘ਤੇ ਡਾਕਟਰ ਨੂੰ ਪਤਾ ਲੱਗਾ ਕਿ ਔਰਤ ਨੂੰ ਕਿਹੜਾ ਜ਼ਹਿਰੀਲਾ ਟੀਕਾ ਲਗਾਇਆ ਗਿਆ ਹੈ। ਸਭ ਤੋਂ ਪਹਿਲਾਂ ਜਦੋਂ ਪੁਲਿਸ ਨੇ ਉਕਤ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾ ਉਨ੍ਹਾਂ ਨੇ ਦੱਸਿਆ ਕਿ ਜਸਮੀਤ ਸਿੰਘ ਬੂਟਾ ਸਿੰਘ ਅਤੇ ਮਨਦੀਪ ਸਿੰਘ ਨੇ ਯੂ-ਟਿਊਬ ‘ਤੇ ਦੇਖ ਕੇ ਜ਼ਹਿਰੀਲਾ ਟੀਕਾ ਲਗਾਉਣ ਦਾ ਤਰੀਕਾ ਲੱਭਿਆ। ਇਸ ਵਿਚ ਉਸ ਨੇ ਕਾਕਰੋਚ ਮਾਰਨ ਵਾਲੀ ਹਿੱਟ, ਸੈਨੇਟਾਈਜ਼ਰ ਅਤੇ ਪੰਜ ਨੀਂਦ ਦੀਆਂ ਗੋਲੀਆਂ ਦਾ ਮਿਸ਼ਰਨ ਬਣਾ ਕੇ ਇਕ ਟੀਕਾ ਤਿਆਰ ਕੀਤਾ ਸੀ।
ਪੁਲਿਸ ਪੁੱਛ-ਗਿੱਛ ਸਾਹਮਣੇ ਆਇਆ ਹੈ ਕਿ ਜਸਮੀਤ ਸਿੰਘ ਨੇ 10 ਰੁਪਏ ਵਿੱਚ ਭੈਣ ਨੂੰ ਮਾਰਨ ਦਾ ਸੌਦਾ ਤੈਅ ਕੀਤਾ ਸੀ ਇਸ ਦੇ ਤਹਿਤ 50 ਹਜ਼ਾਰ ਰੁਪਏ ਬੂਟਾ ਸਿੰਘ ਨੂੰ ਦਿੱਤੇ ਸਨ । ਇਹ ਪੈਸਾ ਬੂਟਾ ਸਿੰਘ ਅੱਗੇ ਮਨਦੀਪ ਸਿੰਘ ਨੂੰ ਦੇ ਦਿੱਤੇ ਸਨ । ਮਨਦੀਪ ਸਿੰਘ ਨੇ ਇੰਨਾ ਨੂੰ 50 ਹਜ਼ਾਰ ਵਿੱਚ 1 ਹਜ਼ਾਰ ਕੇਅਰ ਟੇਕਰ ਜਸਪ੍ਰੀਤ ਕੌਰ ਨੂੰ ਟਰਾਂਸਫ਼ਰ ਕਰ ਦਿੱਤੇ ਸਨ ।
ਮ੍ਰਿਤਕ ਦੇ ਪਤੀ ਗੁਰਵਿੰਦਰ ਸਿੰਘ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਗਾਇਆ ਸੀ,ਕਿਉਂਕਿ ਦੋਵਾਂ ਦੀ ਲਵ ਮੈਰਿਜ ਹੋਈ ਸੀ ਜਿਸ ਦੇ ਖ਼ਿਲਾਫ਼ ਕੁੜੀ ਦੇ ਘਰ ਵਾਲੇ ਸਨ । ਪਤੀ ਦਾ ਕਹਿਣਾ ਸੀ ਉਸ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਹੁਣ ਹਸਪਤਾਲ ਵਿੱਚ ਮੌਕੇ ਦਾ ਫ਼ਾਇਦਾ ਚੁੱਕ ਕੇ ਸਹੁਰੇ ਪਰਿਵਾਰ ਨੇ ਆਪਣੀ ਹੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ।