Punjab

ਕੈਪਟਨ ਦੇ ਮੰਡੀ ਦੌਰੇ ‘ਤੇ ਹਰਪਾਲ ਚੀਮਾ ਦਾ ਨਿਸ਼ਾਨਾ, ‘ਮੰਡੀਆਂ ‘ਚ ਜਾ ਕੇ ਕੈਪਟਨ ਕਰ ਰਹੇ ਨੇ ਡਰਾਮੇਬਾਜ਼ੀ’

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਕਿਹਾ ਕਿ ਕੇਂਦਰ ਕੋਲ ਕਿਸਾਨਾਂ ਦਾ ਮੁੱਦਾ ਚੁੱਕਾਂਗੇ ਤੇ ਉਹਨਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਨੂੰ ਮੰਡੀਆਂ ਚ ਜਾਣਾ ਚਾਹੀਦਾ ਸੀ

ਦੂਜੇ ਬੰਨੇ ਕੈਪਟਨ ਦੇ ਦੌਰੇ ਨੂੰ ਲੈ ਕੇ ਆਪ ਆਗੂ ਹਰਪਾਲ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਚੀਮਾ ਨੇ ਕਿਹਾ ਕਿ ਸਾਰਾ ਮਸਲਾ ਕੇਂਦਰ ਦਾ ਹੈ ਕੇਂਦਰ ਨੇ ਸਮੇਂ ਸਿਰ ਝੋਨੇ ਨਹੀਂ ਚੁੱਕਿਆ ਤੇ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਹੈ।

ਚੀਮਾ ਨੇ ਕਿਹਾ ਕਿ ਪਹਿਲਾਂ ਕਦੇ ਕੈਪਟਨ ਨੇ ਪੰਜਾਬ ਦਾ ਮੁੱਦਾ ਕੇਂਦਰ ਕੋਲ ਨਹੀਂ ਚੁੱਕਿਆ ਹੁਣ ਮੰਡੀਆ ’ਚ ਜਾ ਕੇ ਡਰਾਮਾ ਕਰਦੇ ਹਨ। ਪਹਿਲਾਂ ਕਦੇ ਕਿਸਾਨ, ਅੜਤੀਏ ਅਤੇ ਸ਼ੈਲਰ ਮਾਲਿਕ ਦੀ ਗੱਲ ਨਹੀਂ ਕੀਤੀ। ਉਨਾਂ ਨੇ ਕਿਹਾ ਕਿ ਕੇਦਰ ਨੇ ਸਰਕਾਰ ਦੇ ਕਰੋੜਾਂ ਰੁਪਏ ਰੋਕ ਰੱਖੇ ਨੇ ਅਤੇ ਕੈਪਟਨ 3 ਕਾਲੇ ਕਾਨੂੰਨਾਂ ਵੇਲੇ ਵੀ ਭਾਜਪਾ ਦੇ ਨਾਲ ਸੀ ਤੇ ਹੁਣ ਸਿਆਸਤ ਚਮਕਾਉਣ ਲਈ ਆਏ ਹਨ।