Lok Sabha Election 2024 Punjab

ਸੌਦਾ ਸਾਧ ਦੇ ਕੁੜਮ ਨੇ ਪਾਲਾ ਬਦਲਿਆ! ਪੰਜਾਬ ਤੋਂ ਲਗਾਤਾਰ 3 ਵਾਰੀ ਹਾਰਿਆ

ਬਿਉਰੋ ਰਿਪੋਰਟ – ਤਲਵੰਡੀ ਸਾਬੋ ਤੋਂ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਦਿੱਲੀ ਬੀਜੇਪੀ ਦੇ ਦਫਤਰ ਜਾਕੇ ਪਾਰਟੀ ਦਾ ਪੱਲਾ ਫੜਿਆ। ਜੱਸੀ ਸੌਦਾ ਸਾਧ ਦੇ ਕੁੜਮ ਹਨ ਅਤੇ 2017 ਵਿੱਚ ਉਹ ਮੋੜ ਮੰਡੀ ਤੋਂ ਚੋਣ ਲੜੇ ਸਨ ਪਰ ਜਿੱਤ ਨਹੀਂ ਸਕੇ ਸਨ। ਇਸ ਤੋਂ ਪਹਿਲਾਂ 2012 ਵਿੱਚ ਜੱਸੀ ਨੇ ਬਠਿੰਡਾ ਸ਼ਹਿਰੀ ਤੋਂ ਚੋਣ ਲੜੀ ਸੀ ਪਰ ਉਹ ਜਿੱਤ ਨਸੀਬ ਨਹੀਂ ਹੋਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੌੜ ਮੰਡੀ ਧਮਾਕੇ ਵਿੱਚ ਵੀ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਸੀ। 2022 ਵਿੱਚ ਕਾਂਗਰਸ ਨੇ ਜੱਸੀ ਨੂੰ ਟਿਕਟ ਨਹੀਂ ਦਿੱਤੀ ਸੀ ਤਾਂ ਉਨ੍ਹਾਂ ਨੇ ਤਲਵੰਡੀ ਸਾਬੋ ਤੋਂ ਅਜ਼ਾਦ ਚੋਣ ਲੜੀ ਪਰ ਜਿੱਤ ਨਹੀਂ ਸਕੇ। 2007 ਵਿੱਚ ਹਰਮਿੰਦਰ ਜੱਸੀ ਨੇ ਤਲਵੰਡੀ ਸਾਬੋ ਤੋਂ ਚੋਣ ਜਿੱਤੀ ਸੀ ।

ਪੰਜਾਬ 3 ਹੋਰ ਸਿਆਸੀ ਤਿਤਲੀਆਂ ਨੇ ਉਡਾਰੀ ਮਾਰੀ

ਸੰਗਰੂਰ ਹਲਕੇ ‘ਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਸਾਬਕਾ ਮੰਤਰੀ ਨੁਸਰਤ ਅਲੀ ਖਾਨ ਬੱਗਾ, ਕਈ MC ਅਤੇ ਸੈਕੜੇ ਸਮਰਥਕ AAP ‘ਚ ਸ਼ਾਮਿਲ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ‘ਚ ਸ਼ਾਮਿਲ ਕਰਾਇਆ ਹੈ। ਇਸ ਦੌਰਾਨ ਮਲੇਰਕੋਟਲਾ ਤੋਂ ਵਿਧਾਇਕ ਜ਼ਮੀਲ-ਉਰ-ਰਹਿਮਾਨ ਨਾਲ ਸ਼ਾਮਿਲ ਰਹੇ ਹਨ।

ਇਸ ਤੋਂ ਇਲਾਵਾ ਫਰੀਦਕੋਟ ਵਿਚ ਵੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ PAC ਦੇ ਮੈਂਬਰ ਰਜਿੰਦਰ ਦਾਸ ਰਿੰਕੂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਹੀ ਰਜਿੰਦਰ ਦਾਸ ਰਿੰਕੂ ਨੂੰ PAC ਦਾ ਮੈਂਬਰ ਬਣਾਇਆ ਸੀ।

ਉਧਰ ਲੁਧਿਆਣਾ ‘ਚ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗ ਰਿਹਾ ਹੈ। ਬੀਤੇ ਦਿਨੀਂ ਲੁਧਿਆਣਾ ਮਹਿਲਾ ਜ਼ਿਲਾ ਪ੍ਰਧਾਨ ਮਨੀਸ਼ਾ ਕਪੂਰ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ, ਉਸ ਤੋਂ ਬਾਅਦ ਅੱਜ ਸੁਮਨ ਰਾਣੀ ਜਨਰਲ ਸੈਕਟਰੀ ਪੰਜਾਬ ਮਹਿਲਾ ਕਾਂਗਰਸ ਪਾਰਟੀ ਦਾ ਪੱਲਾ ਛੱਡ ਭਾਜਪਾ ‘ਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ –  ਕਿਸਾਨ ਮੋਰਚੇ ਤੋਂ ਵਾਪਸ ਮੁੜਦੀ ਬੱਸ ਨਾਲ ਵੱਡਾ ਹਾਦਸਾ, 31 ਕਿਸਾਨ ਮਜ਼ਦੂਰ ਤੇ 1 ਔਰਤ ਫੱਟੜ, 9 ਗੰਭੀਰ