Punjab

22 ਸਾਲਾ ਹਰਮਿੰਦਰ ਕੌਰ ਨੂੰ ਸਲਾਹ ਭਾਰੀ ਪੈ ਗਈ ! ਅਲਰਟ ਤੇ ਸਬਕ ਸਿਖਣ ਵਾਲੀ ਵੱਡੀ ਖਬਰ !

ਬਿਊਰੋ ਰਿਪੋਰਟ : ਪੰਜਾਬ ਹੜ੍ਹ ਦੌਰਾਨ ਇਨਸਾਨ ਪਰੇਸ਼ਾਨ ਹਨ ਤਾਂ ਜੀਵ ਜੰਤੂਆਂ ਦਾ ਵੀ ਬੁਰਾ ਹਾਲ ਹੈ । ਇਸ ਦੌਰਾਨ ਸੱਪ ਇਨਸਾਨ ਦੇ ਲਈ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਬਕ ਬਣ ਗਏ ਹਨ । ਪੰਜਾਬ ਵਿੱਚ ਹੜ੍ਹ ਤੋਂ ਬਾਅਦ ਲੋਕਾਂ ਦੇ ਘਰਾਂ ਵਿੱਚ ਸੱਪ ਵੇਖੇ ਜਾ ਰਹੇ ਹਨ । ਖੰਨਾ ਵਿੱਚ ਇੱਕ 22 ਸਾਲ ਬਿਊਟੀਸ਼ਨ ਨੂੰ ਸੱਪ ਨੇ ਡੰਕ ਮਾਰਿਆ ਜਿਸ ਤੋਂ ਬਾਅਦ ਉਸ ਦੇ ਪੂਰੇ ਸ਼ਰੀਰ ਵਿੱਚ ਜ਼ਹਿਰ ਫੈਲ ਲਿਆ । 22 ਸਾਲਾਂ ਹਰਮਿੰਦਰ ਕੌਰ ਬਚ ਸਕਦੀ ਸੀ ਪਰ ਪਰਿਵਾਰ ਨੇ ਲੋਕਾਂ ਦੇ ਅੰਧਵਿਸ਼ਵਾਸ਼ ਵਿੱਚ ਇਸ ਕਦਰ ਫਸੇ ਕਿ ਧੀ ਨੂੰ ਗਵਾ ਬੈਠੇ ।

ਦੱਸਿਆ ਜਾ ਰਿਹਾ ਹੈ ਕਿ ਖੰਨਾ ਦੀ ਹਰਮਿੰਦਰ ਕੌਰ ਵਿੱਚ ਘਰ ਵਿੱਚ ਖਾਣਾ ਬਣਾ ਰਹੀ ਸੀ । ਮੀਂਹ ਸ਼ੁਰੂ ਹੋਇਆ ਤਾਂ ਘਰ ਦਾ ਸਮਾਨ ਡੱਕਣ ਲੱਗੀ,ਸਮਾਨ ਦੇ ਵਿੱਚ ਸੱਪ ਬੈਠਾ ਸੀ । ਜਿਸ ਨੇ ਹਰਮਿੰਦਰ ਕੌਰ ਦੇ ਪੈਰ ‘ਤੇ ਡੰਕ ਮਾਰਿਆ । ਹਰਮਿੰਦਰ ਨੇ ਸੱਪ ਨੂੰ ਜਾਂਦੇ ਵੇਖਿਆ ਅਤੇ ਸ਼ੋਰ ਮਚਾਇਆ ।

ਇਲਾਜ ਵਿੱਚ ਦੇਰੀ ਦੀ ਵਜ੍ਹਾ ਕਰਕੇ ਮੌਤ

ਹਰਮਿੰਦਰ ਕੌਰ ਨੂੰ ਜਦੋਂ ਸੱਪ ਨੇ ਡੰਕ ਮਾਰਿਆਂ ਸੀ ਤਾਂ ਘਰ ਦੇ ਆਲੇ-ਦੁਆਲੇ ਲੋਕ ਇਕੱਠਾ ਹੋ ਗਏ ਕਿਸੇ ਨੇ ਹਸਪਤਾਲ ਲਿਜਾਉਣ ਦੀ ਸਲਾਹ ਦਿੱਤਾ ਤਾਂ ਕਿਸੇ ਨੇ ਸਪੇਰੇ ਦੇ ਕੋਲ ਮਨਕਾ ਲਗਾਉਣ ਦਾ ਦਬਾਅ ਬਣਾਇਆ। ਪਰਿਵਾਰ ਕਨਫਿਊਜ਼ ਹੋ ਗਿਆ ਸੀ । ਧੀ ਦੀ ਜਾਨ ਬਚਾਉਣਾ ਪਹਿਲਾਂ ਕੰਮ ਸੀ । ਇਸੇ ਵਿਚਾਲੇ ਪਰਿਵਾਰ ਦੇ ਲੋਕ ਹਰਮਿੰਦਰ ਕੌਰ ਨੂੰ ਨਜ਼ਦੀਕ ਦੇ ਇੱਕ ਸਪੇਰੇ ਦੇ ਕੋਲ ਲੈ ਗਏ । ਜਿਸ ਦੇ ਮਨਕਾ ਲਗਾਉਣ ਦੇ ਬਾਅਦ ਹਰਮਿੰਦਰ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ । ਫਿਰ ਇੱਕ ਕਲੀਨਿਕ ਵਿੱਚ ਲਿਜਾਇਆ ਗਿਆ । ਜਿੱਥੇ ਡਾਕਟਰ ਨੇ ਜਵਾਬ ਦੇ ਦਿੱਤਾ । ਅਖੀਰ ਵਿੱਚ ਹਰਮਿੰਦਰ ਕੌਰ ਨੂੰ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ ਜਿੱਥੇ ਹਸਤੇ ਵਿੱਚ ਵੀ ਮੌਤ ਹੋ ਗਈ ।

ਨੀਮ ਹਕੀਮ ਤੋਂ ਬੱਚੋ ਸਿੱਧਾ ਹਸਪਤਾਲ ਲੈਕੇ ਜਾਓ

ਖੰਨਾ ਸਿਵਲ ਹਸਪਤਾਲ ਦੇ MD ਮੈਡੀਸਿਨ ਡਾਕਟਰ ਸ਼ਾਇਨੀ ਅਗਰਵਾਲ ਨੇ ਕਿਹਾ ਸੱਪ ਦੇ ਡੰਕ ਵਿੱਚ ਦੇਰੀ ਦੀ ਵਜ੍ਹਾ ਕਰਕੇ ਮੌਤ ਹੋਈ ਹੈ । ਇਸ ਕੇਸ ਵਿੱਚ ਵੀ ਅਜਿਹਾ ਹੋਇਆ ਹੈ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤਾ ਹੈ ਕਿ ਜੇਕਰ ਕਿਸੇ ਦੇ ਨਾਲ ਅਜਿਹੀ ਘਟਨਾ ਹੋਵੇ ਨੀਮ ਹਕੀਮ ਕੋਲੋ ਨਾ ਜਾਓ,ਪੀੜ੍ਹਤ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਲੈਕੇ ਜਾਉ । ਸਰਕਾਰੀ ਹਸਪਤਾਲ ਵਿੱਚ ਪੂਰੀ ਸੁਵਿਧਾ ਹੈ । ਬਿਲਕੁਲ ਫ੍ਰੀ ਵਿੱਚ ਟੀਕੇ ਲਗਾਏ ਜਾਂਦੇ ਹਨ । ਜਿਸ ਨਾਲ ਸੱਪ ਦੇ ਜ਼ਹਿਰ ਦਾ ਅਸਰ ਘੱਟ ਹੋ ਜਾਂਦਾ ਹੈ ।

ਸੱਪ ਦੇ ਡੰਗਣ ‘ਤੇ ਇਨਸਾਫ ਨੂੰ ਕੀ ਕਰਨਾ ਚਾਹੀਦਾ ਹੈ

ਸਭ ਤੋਂ ਪਹਿਲਾਂ ਡਾਕਟਰਾਂ ਮੁਤਾਬਿਕ ਜੇਕਰ ਸੱਪ ਡੰਗ ਮਾਰਦਾ ਹੈ ਤਾਂ ਚਿੰਤਾ ਨਾ ਕਰੋ,ਸ਼ਾਂਤ ਰਹੋ ਫੌਰਨ ਡਾਕਟਰੀ ਸਹਾਇਤਾ ਲਿਓ, ਮਨ ਲਿਓ ਤੁਹਾਡੇ ਹੱਥ ‘ਤੇ ਸੱਪ ਨੇ ਡੰਗ ਮਾਰਿਆ ਹੈ ਤਾਂ ਤੁਸੀਂ ਘੜੀ ਅਤੇ ਗਹਿਣੇ ਉਤਾਰ ਦਿਉ । ਤੁਸੀਂ ਅਕਸਰ ਫਿਲਮਾਂ ਵਿੱਚ ਵੇਖਿਆ ਹੋਵੇਗਾ ਕਿ ਸੱਪ ਦੇ ਡੰਗਣ ਤੋਂ ਬਾਅਦ ਦੂਜਾ ਸਖਸ ਮਦਦ ਲਈ ਮੂੰਹ ਨਾਲ ਜ਼ਹਿਰ ਕੱਢ ਦਾ ਹੈ । ਇਹ ਬਿਲਕੁਲ ਵੀ ਨਾ ਕਰਨਾ । ਕੁਝ ਲੋਕ ਜ਼ਹਿਰ ਨੂੰ ਹਟਾਉਣ ਅਤੇ ਖੂਨ ਨੂੰ ਰੋਕਣ ਲਈ ਸੱਪ ਦੇ ਡੰਗਣ ਵਾਲੇ ਹਿੱਸੇ ਨੂੰ ਕੱਟ ਦੇ ਹਨ ਇਹ ਵੀ ਨਹੀਂ ਕਰਨਾ ਹੈ । ਇਸ ਤੋਂ ਇਲਾਵਾ ਸੱਪ ਦੇ ਡੰਗਣ ਵਾਲੀ ਥਾਂ ‘ਤੇ ਬਰਫ,ਗਰਮ ਜਾਂ ਫਿਰ ਰਸਾਇਣ ਵਰਗੀਆਂ ਡਰੈਸਿੰਗਾਂ ਨੂੰ ਨਾ ਲਗਾਉ। ਸੱਪ ਦੇ ਡੰਗੇ ਬੰਦੇ ਨੂੰ ਛੱਡ ਕੇ ਕੱਟੇ ਹੋਏ ਖੇਤਰ ਤੋਂ ਖੂਨ ਦੇ ਵਹਾਅ ਨੂੰ ਰੋਕਣ ਲਈ ਪੱਟੀਆਂ ਨਾ ਲਗਾਓ। ਇਹ ਕਰਨ ਨਾਲ ਜ਼ਹਿਰ ਫੈਲਣ ਤੋਂ ਨਹੀਂ ਰੁਕੇਗਾ । ਉਲਟਾ ਅੰਗ ਕੱਟਣਾ ਪੈ ਸਕਦਾ ਹੈ । ਇਥੋਂ ਤੱਕ ਕਿ ਉਸ ਨੂੰ ਤੁਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਵਿਚ ਜ਼ਹਿਰ ਜਲਦੀ ਫੈਲਦਾ ਹੈ।

ਬਰਸਾਤ ਵਿੱਚ ਜ਼ਿਆਦਾ ਨਜ਼ਰ ਆਉਂਦਾ ਹੈ ਸੱਪ

ਸੱਪ ਸਾਰਾ ਸਾਲ ਰਹਿੰਦਾ ਹੈ ਸਿਰਫ ਸਰਦੀਆਂ ਦੇ 2 ਤੋਂ 3 ਮਹੀਨੇ ਛੱਡ ਕੇ । ਪਰ ਬਰਸਾਤ ਵਿੱਚ ਇਹ ਸਭ ਤੋਂ ਜ਼ਿਆਦਾ ਨਜ਼ਰ ਆਉਂਦਾ ਹੈ ਜਦੋਂ ਉਸ ਨੇ ਆਂਡੇ ਦੇਣੇ ਹੁੰਦੇ ਹਨ । ਇਸੇ ਲਈ ਤਾਂ ਪੰਜਾਬ ਵਿੱਚ ਹੜ੍ਹਾਂ ਦੌਰਾਨ ਕਈ ਇਲਾਕਿਆਂ ਵਿੱਚ ਸੱਪਾਂ ਦਾ ਖਤਰਾ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ । ਇਸੇ ਲਈ ਪਟਿਆਲਾ ਦੀ ਡੀਸੀ ਨੇ ਐਂਟੀ ਸਨੇਕ ਹੈਲਪਲਾਈਨ ਬਣਾਈ ਹੈ। ਪੰਜਾਬ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਇਸ ਸਾਲ 66 ਲੋਕਾਂ ਦੀ ਮੌਤ ਸੱਪਾਂ ਦੇ ਡੰਗਣ ਨਾਲ ਹੋਈ ਹੈ । ਪੂਰੇ ਭਾਰਤ ਵਿੱਚ ਹਰ ਸਾਲ 50 ਹਜ਼ਾਰ ਲੋਕਾਂ ਦੀ ਮੌਤ ਸੱਪਾਂ ਦੇ ਜ਼ਹਿਰ ਨਾਲ ਹੁੰਦੀ ਹੈ । WHO ਦੀ ਰਿਪੋਰਟ ਮੁਤਾਬਿਕ ਪੂਰੀ ਦੁਨੀਆ ਵਿੱਚ 54 ਲੱਖ ਸੱਪ ਡੰਗ ਮਾਰਦੇ ਹਨ । ਜਿੰਨਾਂ ਵਿੱਚੋਂ 81 ਹਜ਼ਾਰ ਤੋਂ 1 ਲੱਖ 38 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ । 4 ਲੱਖ ਸ਼ਰੀਰਕ ਤੌਰ ‘ਤੇ ਅਸਮਰਥ ਹੋ ਜਾਂਦੇ ਹਨ । WHO ਮੁਤਾਬਿਕ ਸੱਪਾਂ ਦੇ ਡੰਗ ਦਾ ਸ਼ਿਕਾਰ ਜ਼ਿਆਦਾਤਰ ਬੱਚੇ ਅਤੇ ਔਰਤਾਂ ਹੁੰਦੀਆਂ ਹਨ ਅਤੇ ਇਹ ਤਾਦਾਤ ਪਿੰਡਾਂ ਵਿੱਚ ਜ਼ਿਆਦਾ ਹੈ ।

ਸੱਪਾਂ ਬਾਰੇ ਧਾਰਨਾਵਾਂ

1. ਹਿੰਦੂ ਧਰਮ ਵਿੱਚ ਸੱਪ ਨੂੰ ਦੁੱਖ ਪਿਲਾਉਣਾ ਪੁੰਨ ਮੰਨਿਆ ਜਾਂਦਾ ਹੈ । ਇਹ ਮੰਨਿਆ ਜਾਂਦਾ ਹੈ ਸੱਪ ਖੁਸ਼ ਹੋਕੇ ਦੁੱਧ ਪੀਂਦਾ ਹੈ । ਜਦਕਿ ਅਸਲੀਅਤ ਇਹ ਹੈ ਕਿ ਸੱਪ ਸ਼ਿਕਾਰੀ ਜਾਨਵਰ ਹੈ ਅਤੇ ਇਹ ਕਦੇ ਵੀ ਦੁੱਧ ਨਹੀਂ ਪੀਂਦਾ ਹੈ।

2. ਦੂਜੀ ਧਾਰਨਾ – ਬੀਨ ਉੱਤੇ ਨੱਚ ਦਾ ਹੈ – ਸੱਪ ਤੇ ਬੀਨ ਵਜਾਉਣ ਦਾ ਕੋਈ ਅਸਰ ਨਹੀਂ ਹੁੰਦਾ ਹੈ, ਇਹ ਧਾਰਨਾ ਵੀ ਫਿਲਮਾਂ ਤੋਂ ਲੋਕਾਂ ਦੇ ਮਨਾਂ ਵਿੱਚ ਆਈ ਹੈ । ਦਰਅਸਲ ਸੱਪ ਦੇ ਕੰਨ ਹੀ ਨਹੀਂ ਹੁੰਦੇ ਹਨ ਨਾ ਹੀ ਸੱਪ ਦੀਆਂ ਅੱਖਾਂ ਦੀਆਂ ਪਲਕਾਂ ਹੁੰਦੀਆਂ ਹਨ । ਦਰਅਸਲ ਮਾਹਿਰਾਂ ਮੁਤਾਬਿਕ ਦੂਜੇ ਜਾਨਵਰਾਂ ਵਾਂਗ ਸੱਪ ਦੇ ਬਾਹਰੀ ਕੰਨ ਨਹੀਂ ਹੁੰਦੇ ਹਨ ਬਲਕਿ ਕੰਨ ਦਾ ਪਰਦਾ ਤੇ ਅੰਦਰੂਨੀ ਤੰਤੂ ਹੁੰਦੇ ਹਨ । ਇਸ ਲਈ ਸੱਪ ਸਿੱਧੀਆਂ ਆਵਾਜ਼ਾਂ ਅਵਾਜ਼ਾਂ ਨਹੀਂ ਸੁਣ ਸਕਦਾ ਹੈ । ਉਹ ਭਾਵੇਂ ਬੀਨ ਦੀ ਆਵਾਜ਼ ਹੋਵੇ ਜਾਂ ਫਿਰ ਕੋਈ ਹੋਰ । ਪਰ ਜਦੋਂ ਸਪੇਰਾ ਬੀਨ ਵਜਾਉਂਦੇ ਹੋਏ ਇੱਕ ਪਾਸੇ ਤੋ ਦੂਜੇ ਪਾਸੇ ਜਾਂਦਾ ਹੈ ਅਤੇ ਬੀਨ ਨੂੰ ਹਿੱਲਾ-ਹਿੱਲਾ ਕੇ ਵਜਾਉਂਦਾ ਹੈ ਤਾਂ ਉਸ ਦੀਆਂ ਤਰੰਗਾਂ ਨੂੰ ਸੱਪ ਮਹਿਸੂਸ ਕਰਦਾ ਹੈ । ਸਾਨੂੰ ਲੱਗ ਹੈ ਕਿ ਸੱਪ ਬੀਨ ‘ਤੇ ਡਾਂਸ ਕਰ ਰਿਹਾ ਹੈ । ਦਰਅਸਲ ਉਹ ਸਪੇਰੇ ਦੇ ਐਕਸ਼ਨ ‘ਤੇ ਹਿੱਲ ਰਿਹਾ ਹੁੰਦਾ ਹੈ ।

3. ਜੀਭ ਨਾਲ ਸੁੰਗਣਾ – ਅਸਲ ਵਿੱਚ ਸੱਪ ਠੰਡੇ ਖੂਨ ਵਾਲਾ ਜਾਨਵਰ ਹੈ ਇਨ੍ਹਾਂ ਰੀਸੈਪਟਰਾਂ ਦੀ ਮਦਦ ਨਾਲ ਉਹ ਚੂਹੇ ਅਤੇ ਹੋਰ ਛੋਟੇ ਕੀੜੀਆਂ ਦਾ ਪਤਾ ਲਗਾਉਂਦਾ ਹੈ । ਜ਼ਿਆਦਾਤਰ ਸੱਪਾਂ ਦੀ ਜੀਭ ਕੰਡੇ ਵਾਲੀ ਹੁੰਦੀ ਹੈ, ਇਸ ਜੀਭ ਰਾਹੀ ਉਸ ਭੋਜਨ ਦੀ ਦਿਸ਼ਾ ਅਤੇ ਗੰਧ ਦਾ ਪਤਾ ਲਗਾਉਂਦਾ ਹੈ । ਸੱਪ ਆਪਣੀਆਂ ਅੱਖਾਂ ਨਾਲ 2 ਰੰਗ ਹੀ ਵੇਖ ਸਕਦਾ ਹੈ । ਪਰ ਸੱਪ ਅੱਖਾਂ ਨਹੀਂ ਝਪਕਦੇ ਕਿਉਂਕਿ ਉੁਨ੍ਹਾਂ ਦੀਆਂ ਪਲਕਾਂ ਨਹੀਂ ਹਨ, ਪਰ ਉਨ੍ਹਾਂ ਕੋਲ ਲੈਂਸ ਵਰਗੀ ਪਰਤ ਹੁੰਦੀ ਹੈ ਜਿਸ ਨੂੰ ਆਈਕੈਪ ਕਿਹਾ ਜਾਂਦਾ ਹੈ । ਜਦੋਂ ਸੱਪ ਦਾ ਜਨਮ ਹੁੰਦਾ ਹੈ ਤਾਂ ਇਹ ਝਿੱਲੀ ਵੀ ਉਤਰ ਜਾਂਦੀ ਹੈ ਅਤੇ ਨਵੀਂ ਪਰਤ ਆ ਜਾਂਦੀ ਹੈ ।

4.ਸੱਪ ਦਾ ਬਦਲਾ – ਇਹ ਵੀ ਫਿਲਮਾਂ ਤੋਂ ਹੀ ਸਾਹਮਣੇ ਆਇਆ ਹੈ ਕਿ ਜੇਕਰ ਸੱਪ ਨੂੰ ਕੁਝ ਕਿਹਾ ਤਾਂ ਉਹ ਬਦਲਾ ਲੈਂਦਾ ਹੈ ਜਦਕਿ ਅਸਲੀਅਤ ਇਹ ਹੈ ਕਿ ਸੱਪਾਂ ਦੀ ਯਾਦਦਾਸ਼ਤ ਬਹੁਤ ਮਾੜੀ ਹੁੰਦੀ ਹੈ। ਉਹ ਕਿਸੇ ਵਿਅਕਤੀ ਜਾਂ ਜੀਵ ਨੂੰ ਨਿਸ਼ਾਨਾਂ ਨਹੀਂ ਬਣਾਉਂਦਾ ਹੈ। ਹੋਰ ਜੀਵ ਚੀਜ਼ਾਂ ਵਾਂਗ,ਸੱਪ ਭੋਜਨ ਜਾਂ ਪ੍ਰਜਨਨ ਲਈ ਹੋਰ ਜੀਵਿਤ ਚੀਜ਼ਾਂ ‘ਤੇ ਹਮਲਾ ਕਰਦੇ ਹਨ। ਆਮ ਤੌਰ ‘ਤੇ ਸੱਪ ਭੋਜਨ ਦਾ ਸ਼ਿਕਾਰ ਕਰਦੇ ਸਮੇਂ ਖੁਸ਼ਬੂ ਦੇ ਨਿਸ਼ਾਨ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਹਮਲਾ ਕਰਨ ਵਾਲੇ ਜੀਵ ਦਾ ਰੂਪ ਵੀ ਯਾਦ ਨਹੀਂ ਰਹਿੰਦਾ। ਜ਼ਿਆਦਾਤਰ ਸੱਪ ਗੁਫ਼ਾ ਵਿੱਚੋਂ ਨਿਕਲਦੇ ਹਨ ਅਤੇ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਖੁੱਡ ਕਿੱਥੇ ਹੈ।ਸੱਪਾਂ ਕੋਲ ਇੰਨੀ ਯਾਦਾਸ਼ਤ ਨਹੀਂ ਹੁੰਦੀ ਕਿ ਉਹ ਮਨੁੱਖਾਂ ਨੂੰ ਯਾਦ ਕਰ ਸਕਣ ਅਤੇ ਹਮਲਾ ਕਰ ਸਕਣ। ਦਰਅਸਲ, ਸੱਪ ਕਦੇ ਵੀ ਇਨਸਾਨਾਂ ‘ਤੇ ਜਾਣਬੁੱਝ ਕੇ ਹਮਲਾ ਨਹੀਂ ਕਰਦੇ। ਜੇ ਤੁਸੀਂ ਉਨ੍ਹਾਂ ਦੇ ਸਾਹਮਣੇ ਆਉਣ ‘ਤੇ ਉਨ੍ਹਾਂ ਤੋਂ ਦੂਰ ਚਲੇ ਜਾਂਦੇ ਹੋ, ਤਾਂ ਉਹ ਵੀ ਉਨ੍ਹਾਂ ਦੇ ਰਾਹ ਚਲੇ ਜਾਣਗੇ। ਪਰ ਜੇ ਉਨ੍ਹਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ, ਤਾਂ ਉਹ ਬਚਾਅ ਲਈ ਚੀਕਣਗੇ ਜਾਂ ਡੰਗ ਮਾਰਨਗੇ।