The Khalas Tv Blog Sports ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਦੀ ICC ਰੈਂਕਿੰਗ ’ਚ ਜ਼ਬਰਦਸਤ ਉਛਾਲ!
Sports

ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਦੀ ICC ਰੈਂਕਿੰਗ ’ਚ ਜ਼ਬਰਦਸਤ ਉਛਾਲ!

ਬਿਉਰੋ ਰਿਪੋਰਟ – ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੀ ICC ਰੈਂਕਿੰਗ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਹਰਮਨਪ੍ਰੀਤ ਕੌਰ ਨੂੰ 613 ਅੰਤ ਹਾਸਲ ਹੋਏ ਹਨ। ਜਿਸ ਤੋਂ ਬਾਅਦ ਉਹ 12ਵੇਂ ਨੰਬਰ ’ਤੇ ਪਹੁੰਚ ਗਈ ਹੈ। ਉਸ ਦੀ ਰੈਂਕਿੰਗ ਵਿੱਚ 3 ਅੰਕ ਦਾ ਵਾਧਾ ਹੋਇਆ ਸੀ। ਯਾਨੀ ਪਹਿਲਾਂ ਉਹ 15ਵੇਂ ਨੰਬਰ ’ਤੇ ਸੀ।

ਇਸੇ ਤਰਾਂ ਸ਼ੈਫਾਲੀ ਵਰਮਾ ਵੀ 15ਵੇਂ ਨੰਬਰ ’ਤੇ ਪਹੁੰਚ ਗਈ ਹੈ। ਸ਼ੈਫਾਲੀ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਅਤੇ ਇੰਗਲੈਂਡ ਦੀ ਡੈਨੀ ਵਾਇਟ ਨਾਲ 15ਵੇਂ ਸਥਾਨ ’ਤੇ ਹੈ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਪੰਜਵੀਂ ਥਾਂ ’ਤੇ ਬਰਕਰਾਰ ਹੈ ਅਤੇ ਭਾਰਤੀ ਖਿਡਾਰੀਆਂ ’ਚੋਂ ਸਿਖ਼ਰ ’ਤੇ ਹੈ।

ਗੇਂਦਬਾਜ਼ਾਂ ਦੀ ਲਿਸਟ ’ਚ ਦੀਪਤੀ ਸ਼ਰਮਾ ਤੀਜੇ ਨੰਬਰ ’ਤੇ ਹੈ। ਰਾਧਾ ਯਾਦਵ 8 ਪਾਇਦਾਨ ਚੜ੍ਹ ਕੇ 15ਵੇਂ, ਪੂਜਾ ਵਸਤਰਕਾਰ 6 ਪਾਇਦਾਨ ਉੱਤੇ 23ਵੇਂ ਅਤੇ ਸ਼੍ਰੇਅੰਕਾ ਪਾਟਿਲ ਨੌਂ ਪਾਇਦਾਨ ਉੱਪਰ ਚੜ੍ਹ ਕੇ 60ਵੇਂ ਸਥਾਨ ’ਤੇ ਪਹੁੰਚ ਗਈ ਹੈ। ਭਾਰਤੀ ਮਹਿਲਾ ਕ੍ਰਿਕੇਟ ਟੀਮ ਏਸ਼ੀਆ ਕੱਪ ਖੇਡਣ ਦੇ ਲਈ ਸ੍ਰੀ ਲੰਕਾ ਪਹੁੰਚ ਗਈ ਹੈ।

ਇਹ ਵੀ ਪੜ੍ਹੋ – ਇਟਲੀ ’ਚ ਛਡਵਾਏ ਗਏ 33 ਭਾਰਤੀ ਗ਼ੁਲਾਮ! 2 ਹੋਰ ਭਾਰਤੀ ਗ੍ਰਿਫ਼ਤਾਰ
Exit mobile version