20 ਸਾਲ ਦੀ ਉਮਰ ਵਿੱਚ ਹਰਮਨਪ੍ਰੀਤ ਨੇ ਪਹਿਲਾਂ ਕੌਮਾਂਤਰੀ ਮੈਚ ਖੇਡਿਆ ਸੀ
‘ਦ ਖ਼ਾਲਸ ਬਿਊਰੋ : ਮਹਿਲਾ ਕ੍ਰਿਕਟ ਟੀਮ commonwealth games 2022 ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਮੈਡਲ ਦੀ ਦਾਅਵੇਦਾਰੀ ਪੇਸ਼ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਹਰਮਨਪ੍ਰੀਤ ਦੀ ਅਗਵਾਈ ਵਿੱਚ ਭਾਰਤ ਨੇ 42ਵੀਂ ਜਿੱਤ ਦਰਜ ਕੀਤੀ ਹੈ ਜਦਕਿ T-20 ਵਿੱਚ ਧੋਨੀ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ 41 ਮੈਚ ਜਿੱਤੇ ਸਨ। ਇਸ ਲਿਸਟ ਵਿੱਚ ਵਿਰਾਟ ਕੋਹਲੀ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ 30 ਮੈਚ ਜਿੱਤੇ,ਹਰਮਨਪ੍ਰੀਤ ਭਾਰਤ ਵੱਲੋਂ ਸਭ ਤੋਂ ਵਧ T-20 ਮੈਚ ਜਿੱਤਣ ਵਾਲੀ ਕਪਤਾਨ ਬਣ ਗਈ ਹੈ । ਭਾਰਤੀ ਟੀਮ ਨੇ ਗਰੁੱਪ A ਦੇ ਮੁਕਾਬਲੇ ਵਿੱਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀ।
ਬਚਪਨ ਤੋਂ ਹਰਮਨ ਨੂੰ ਕ੍ਰਿਕਟ ਦਾ ਸ਼ੌਕ ਸੀ
ਹਰਮਨਪ੍ਰੀਤ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ ਉਨ੍ਹਾਂ ਦੇ ਪਿਤਾ ਵਾਲੀਬਾਲ,ਬਾਸਕੇਟ ਬਾਲ ਦੇ ਖਿਡਾਰੀ ਸਨ ਪਰ ਉਹ ਕ੍ਰਿਕਟ ਵੀ ਖੇਡ ਦੇ ਸਨ। ਹਰਮਨ ਦੀ ਕ੍ਰਿਕਟ ਵਿੱਚ ਐਂਟਰੀ ਪਿਤਾ ਦੀ ਮਰਜ਼ੀ ਨਾਲ ਹੋਈ। 20 ਸਾਲ ਦੀ ਉਮਰ ਵਿੱਚ ਹਰਮਨਪ੍ਰੀਤ ਕੌਰ ਨੇ ਪਾਕਿਸਤਾਨ ਦੇ ਖਿਲਾਫ਼ ਆਪਣਾ ਪਹਿਲਾਂ ਕੌਮਾਂਤਰੀ ਮੈਚ ਖੇਡਿਆ। ਵਿਰੇਂਦਰ ਸਹਿਵਾਗ ਉਨ੍ਹਾਂ ਦੇ ਸਭ ਤੋਂ ਮਨਪਸੰਦ ਖਿਡਾਰੀ ਹਨ। 2012 ਵਿੱਚ ਉਨ੍ਹਾਂ ਨੇ T-20 ਏਸ਼ੀਆ ਕੱਪ ਦੇ ਫਾਈਨਲ ਵਿੱਚ ਟੀਮ ਦੀ ਕਪਤਾਨੀ ਕੀਤੀ। ਉਸ ਵੇਲੇ ਕਪਤਾਨ ਮਿਤਾਲੀ ਰਾਜ ਅਤੇ ਉੱਪ ਕਪਤਾਨ ਝੂਲਨ ਗੋਸੁਆਮੀ ਸੱਟ ਦੀ ਵਜ੍ਹਾ ਕਰਕੇ ਬਾਹਰ ਸੀ। ਹਰਮਨ ਦਾ ਕ੍ਰਿਕਟ ਵਿੱਚ ਸਫ਼ਰ ਅਸਾਨ ਨਹੀਂ ਸੀ ਉਹ 30 ਕਿਲੋਮੀਟਰ ਦੂਰ ਅਕਾਦਮੀ ਵਿੱਚ ਪ੍ਰੈਕਟਿਸ ਕਰਨ ਜਾਂਦੀ ਸੀ,ਇਸ ਤੋਂ ਇਲਾਵਾ ਹਰਮਨਪ੍ਰੀਤ ਦੀ ਮਦਦ ਸਚਿਨ ਤੇਂਦੁਲਕਰ ਨੇ ਵੀ ਕੀਤੀ।
ਸਚਿਨ ਨੇ ਹਰਮਨ ਦੀ ਮਦਦ ਕੀਤੀ
ਹਰਮਨਪ੍ਰੀਤ ਕੌਰ ਮਹਿੰਦਰ ਸਿੰਘ ਧੋਨੀ ਵਾਂਗ ਰੇਲਵੇ ਵਿੱਚ ਨੌਕਰੀ ਕਰਦੀ ਹੈ । ਹਾਲਾਂਕਿ ਹਰਮਨ ਨੂੰ ਨੌਕਰੀ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ। ਅਧਿਕਾਰੀਆਂ ਨੇ ਉਸ ਦੀ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ। ਸਚਿਨ ਜਦੋਂ ਰਾਜਸਭਾ ਦੇ ਮੈਂਬਰ ਬਣੇ ਤਾਂ ਉਨ੍ਹਾਂ ਨੇ ਰੇਲਵੇ ਦੇ ਵੱਡੇ ਅਧਿਕਾਰੀਆਂ ਨੂੰ ਚਿੱਠੀ ਲਿੱਖੀ ਤਾਂ ਹਰਮਨ ਨੂੰ ਨੌਕਰੀ ਮਿਲੀ।