India International Punjab Sports

ਹਰਮਨਪ੍ਰੀਤ ਕੌਰ ਨੇ 2 ਰਿਕਾਰਡ ਆਪਣੇ ਨਾਂ ਕੀਤੇ ! ਜਿਸ ਨੂੰ ਤੋੜਨਾ ਬਹੁਤ ਮੁਸ਼ਕਿਲ

 

ਬਿਉਰੋ ਰਿਪੋਰਟ – UAE ਵਿੱਚ T-20 ਮਹਿਲਾ ਵਰਲਡ ਕੱਪ (WOMEN WORLD CUP) ਦੇ ਲਈ ਕਪਤਾਨ ਚੁਣੇ ਜਾਣ ਤੋਂ ਬਾਅਦ ਹਰਮਨਪ੍ਰੀਤ ਕੌਰ (HARMANPREET KAUR) ਨੇ ਨਾਂ 2 ਰਿਕਾਰਡ ਦਰਜ ਹੋ ਗਏ ਹਨ । ਉਹ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ ਜਿੰਨਾਂ ਨੇ ਲਗਾਤਾਰ ਤਿੰਨ ਟੀ-20 ਵਰਲਡ ਕੱਪ ਵਿੱਚ ਭਾਰਤ ਦੀ ਕਪਤਾਨੀ ਕੀਤੀ ਹੈ ਅਤੇ ਹੁਣ ਚੌਥੇ ਵਿੱਚ ਕਪਤਾਨੀ ਕਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ । 2018,2020 ਅਤੇ 2023 ਤੋਂ ਬਾਅਦ ਹੁਣ ਹਰਮਨਪ੍ਰੀਤ ਨੂੰ 2024 ਦੇ ਵਰਲਡ ਕੱਪ ਵਿੱਚ ਕਪਤਾਨੀ ਦਾ ਮੌਕਾ ਮਿਲਿਆ ਹੈ ।

ਇਸ ਤੋਂ ਇਲਾਵਾ ਹਰਮਨਪ੍ਰੀਤ ਦੇ ਨਾਲ ਇੱਕ ਹੋਰ ਰਿਕਾਰਡ ਵੀ ਹੈ ਉਹ ਪਹਿਲੀ ਭਾਰਤੀ ਮਹਿਲਾ ਕ੍ਰਿਕਟ ਕਪਤਾਨ ਸਨ ਜਿੰਨਾਂ ਨੇ ਟੀਮ ਇੰਡੀਆ ਨੂੰ ਪਹਿਲੇ 3 ਵਰਲਡ ਕੱਪ ਵਿੱਚ ਸੈਮੀਫਾਈਨਲ ਤੱਕ ਪਹੁੰਚਾਇਆ ਹੈ । ਹਰਮਨਪ੍ਰੀਤ ਦੀ ਕਪਤਾਨੀ ਵਿੱਚ ਟੀਮ ਇੰਡੀਆ 2020 ਦੇ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚੀ ਸੀ ਪਰ ਮੈਲਬੋਰਨ ਵਿੱਚ ਆਸਟ੍ਰੇਲੀਆ ਦੇ ਖਿਲਾਫ ਟੀਮ ਹਾਰ ਗਈ ਸੀ । ਇਸ ਤੋਂ ਪਹਿਲਾਂ ਹਰਮਨਪ੍ਰੀਤ ਦੀ ਕਪਤਾਨੀ ਵਿੱਚ ਭਾਰਤੀ ਟੀਮ ਸੈਮੀਫਾਈਨਲ ਵਿੱਚ 2018 ਦੌਰਾਨ ਇੰਗਲੈਂਡ ਤੋਂ ਅਤੇ 2023 ਵਿੱਚ ਆਸਟ੍ਰੇਲੀਆ ਤੋਂ ਹਾਰ ਗਈ ਸੀ ।

ਹਰਮਨਪ੍ਰੀਤ ਤੋਂ ਪਹਿਲਾਂ ਮਿਥਾਲੀ ਰਾਜ ਨੇ 3 ਵਰਲਡ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਸੀ ਪਰ ਹਰਮਨਪ੍ਰੀਤ ਹੁਣ ਮਿਥਾਲੀ ਦਾ ਵੀ ਰਿਕਾਰਡ ਤੋੜ ਦੇਵੇਗਾ । ਮਿਥਾਲੀ ਨੇ 2012,2014,2016 ਵਿੱਚ ਕਪਤਾਨੀ ਕੀਤੀ ਸੀ । ਜਦਕਿ ਤੇਜ਼ ਗੇਂਦਬਾਜ਼ ਜੁਲੇਨ ਗੋਸੁਆਮੀ 2009 ਅਤੇ 2010 ਵਿੱਚ ਭਾਰਤੀ ਟੀਮ ਦੀ ਕਪਤਾਨ ਰਹੀ ਸੀ ।