ਬਿਊਰੋ ਰਿਪੋਰਟ (ਨਵੀਂ ਦਿੱਲੀ, 4 ਨਵੰਬਰ 2025): ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਓਮੈਕਸ ਲਿਮਿਟੇਡ (Omaxe Ltd.) ਨੇ ਆਪਣੀ ਬ੍ਰਾਂਡ ਐਮਬੈਸਡਰ ਵਜੋਂ ਨਿਯੁਕਤ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਾਂਝ ਖੇਡਾਂ ਵਿੱਚ ਮਹਾਨਤਾ ਨੂੰ ਪ੍ਰੋਤਸਾਹਨ ਦੇਣ ਅਤੇ ਖਿਡਾਰੀਆਂ ਲਈ ਉੱਚ ਪੱਧਰੀ ਢਾਂਚਾ ਵਿਕਸਿਤ ਕਰਨ ਦੀ ਉਸਦੀ ਦ੍ਰਿਸ਼ਟੀ ਨੂੰ ਹੋਰ ਮਜ਼ਬੂਤ ਕਰਦੀ ਹੈ। ਪਿਛਲੇ ਸਾਲ ਸ਼ੁਰੂ ਕੀਤੇ ਪ੍ਰੋਜੈਕਟ “The Omaxe State” ਰਾਹੀਂ ਕੰਪਨੀ ਨੇ ਖੇਡ, ਮਨੋਰੰਜਨ ਅਤੇ ਸੱਭਿਆਚਾਰ ਨੂੰ ਇਕੱਠੇ ਲਿਆਉਣ ਦੀ ਦਿਸ਼ਾ ਵੱਲ ਕਦਮ ਚੁੱਕਿਆ ਸੀ।
ਇਸ ਬਾਰੇ ਹਰਮਨਪ੍ਰੀਤ ਕੌਰ ਨੇ ਕਿਹਾ, “ਮੈਂ ਪੰਜਾਬ ਦੀ ਰਹਿਣ ਵਾਲੀ ਹਾਂ, ਅਤੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਅਤੇ ਜਜ਼ਬੇ ਨਾਲ ਮੇਰਾ ਖ਼ਾਸ ਨਾਤਾ ਹੈ। ਓਮੈਕਸ ਦੀ ਪੰਜਾਬ ਵਿੱਚ ਮੌਜੂਦਗੀ ਅਤੇ ਉੱਚ ਪੱਧਰੀ ਇੰਫਰਾਸਟਰਕਚਰ ਦੇ ਸੁਪਨੇ ਨੇ ਮੈਨੂੰ ਪ੍ਰੇਰਿਤ ਕੀਤਾ ਹੈ। ਦਿੱਲੀ ਦਾ The Omaxe State ਪ੍ਰੋਜੈਕਟ ਦਿਖਾਉਂਦਾ ਹੈ ਕਿ ਸੋਚ-ਵਿਚਾਰ ਨਾਲ ਕੀਤਾ ਵਿਕਾਸ ਕਿਵੇਂ ਖੇਡਾਂ ਅਤੇ ਪ੍ਰਤਿਭਾ ਨੂੰ ਨਵੇਂ ਮੰਚ ਪ੍ਰਦਾਨ ਕਰ ਸਕਦਾ ਹੈ। ਮੈਂ ਖੁਸ਼ ਹਾਂ ਕਿ ਮੈਂ ਓਮੈਕਸ ਨਾਲ ਜੁੜ ਰਹੀ ਹਾਂ, ਜੋ ਯੁਵਕਾਂ ਨੂੰ ਸਸ਼ਕਤ ਬਣਾਉਣ ਅਤੇ ਕਮਿਊਨਿਟੀਆਂ ਨੂੰ ਮਜ਼ਬੂਤ ਕਰਨ ’ਚ ਯਕੀਨ ਰੱਖਦਾ ਹੈ।”
ਓਮੈਕਸ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਗੋਇਲ ਨੇ ਕਿਹਾ, “ਅਸੀਂ ਹਰਮਨਪ੍ਰੀਤ ਕੌਰ ਦਾ ਓਮੈਕਸ ਪਰਿਵਾਰ ਵਿੱਚ ਸਵਾਗਤ ਕਰਦੇ ਹਾਂ। ਉਹਦੀ ਨੇਤ੍ਰਤਵ ਸਮਰਥਾ ਅਤੇ ਸਮਰਪਣ ਓਮੈਕਸ ਦੇ ਉਦੇਸ਼ਾਂ ਨਾਲ ਮਿਲਦੇ ਹਨ। ਇਹ ਸਾਂਝ ਸਿਰਫ਼ ਖੇਡ ਪ੍ਰਚਾਰ ਨਹੀਂ, ਸਗੋਂ ਮਹਿਲਾਵਾਂ ਦੀ ਖੇਡਾਂ ਵਿੱਚ ਹਿੱਸੇਦਾਰੀ ਵਧਾਉਣ ਅਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।”
ਉਨ੍ਹਾਂ ਇਹ ਵੀ ਦੱਸਿਆ ਕਿ ਕੰਪਨੀ ਰਾਸ਼ਟਰੀ ਰਾਜਧਾਨੀ ਵਿੱਚ 140 ਸਾਲਾਂ ਬਾਅਦ ਇੱਕ ਨਵੇਂ ਅੰਤਰਰਾਸ਼ਟਰੀ ਮਾਪਦੰਡਾਂ ਵਾਲੇ ਕ੍ਰਿਕੇਟ ਸਟੇਡਿਅਮ ਦੀ ਸਥਾਪਨਾ ਕਰਨ ਜਾ ਰਹੀ ਹੈ, ਜੋ ਭਾਰਤੀ ਖੇਡ ਇਤਿਹਾਸ ਲਈ ਇਕ ਵੱਡਾ ਮੋੜ ਹੋਵੇਗਾ।
ਓਮੈਕਸ ਦੇ ਪ੍ਰੋਜੈਕਟਾਂ ਵਿੱਚ The Omaxe State (ਦਿੱਲੀ), Omaxe New Chandigarh, Omaxe Chowk (ਚਾਂਦਨੀ ਚੌਂਕ) ਅਤੇ BeTogether ਵਰਗੀਆਂ ਪਹਲਾਂ ਸ਼ਾਮਲ ਹਨ। ਇਹ ਸਾਰੇ ਪ੍ਰੋਜੈਕਟ ਸਿਰਫ਼ ਰੀਅਲ ਐਸਟੇਟ ਨਹੀਂ, ਸਗੋਂ ਸਥਾਨਕ ਵਿਕਾਸ ਅਤੇ ਸੱਭਿਆਚਾਰਕ ਜੁੜਾਵ ਦੇ ਕੇਂਦਰ ਵਜੋਂ ਤਿਆਰ ਕੀਤੇ ਜਾ ਰਹੇ ਹਨ।
ਇਸ ਸਾਂਝ ਤਹਿਤ, ਓਮੈਕਸ ਅਤੇ ਹਰਮਨਪ੍ਰੀਤ ਕੌਰ ਐਥਲੀਟ ਡਿਵੈਲਪਮੈਂਟ ਪ੍ਰੋਗਰਾਮ, ਕਮਿਊਨਿਟੀ ਈਵੈਂਟ ਅਤੇ ਮਹਿਲਾ ਖੇਡ ਪ੍ਰਚਾਰ ਮੁਹਿੰਮਾਂ ‘ਤੇ ਇਕੱਠੇ ਕੰਮ ਕਰਨਗੇ, ਤਾਂ ਜੋ ਖੇਡਾਂ ਨੂੰ ਸਿਰਫ਼ ਇੱਕ ਸ਼ੌਂਕ ਨਹੀਂ ਸਗੋਂ ਕਰੀਅਰ ਅਤੇ ਸਸ਼ਕਤੀਕਰਨ ਦੇ ਸਾਧਨ ਵਜੋਂ ਪ੍ਰੋਤਸਾਹਿਤ ਕੀਤਾ ਜਾ ਸਕੇ।

