ਬਿਉਰੋ ਰਿਪੋਰਟ – ਭਾਰਤੀ ਹਾਕੀ ਟੀਮ (INDIAN HOCKEY TEAM) ਦੇ ਕਪਤਾਨ ਅਤੇ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ (HARMANPREET SINGH) ਨੂੰ ਉਨ੍ਹਾਂ ਦੇ ਦਮਦਾਰ ਖੇਡ ਦੀ ਵਜ੍ਹਾ ਕਰਕੇ ਧਿਆਨ ਚੰਦ (DYAN CHAND) ਨੂੰ ਸ਼ੁੱਕਰਵਾਰ 17 ਜਨਵਰੀ ਨੂੰ ਖੇਡ ਰਤਨ ਅਵਾਰਡ ਮਿਲਣ ਜਾ ਰਿਹਾ ਹੈ । ਡਿਫੈਂਡਰ ਹੋਣ ਦੇ ਬਾਵਜੂਦ ਹਰਮਨਪ੍ਰੀਤ ਨੂੰ ਅਕਸਰ ਵਿਰੋਧੀ ਟੀਮ ਦੇ ਖਿਲਾਫ਼ ਸ਼ਾਨਦਾਰ ਗੋਲ ਕਰਨ ਦੇ ਬਾਅਦ ਜਸ਼ਨ ਮਨਾਉਂਦੇ ਹੋਏ ਵੇਖਿਆ ਗਿਆ ਹੈ ।
ਹਰਮਨਪ੍ਰੀਤ ਸਿੰਘ ਦੇ ਇਲਾਵਾ ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਅਤੇ ਜਲੰਧਰ ਦੇ ਸੁਖਜੀਤ ਸਿੰਘ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਹਰਮਨਪ੍ਰੀਤ ਸਿੰਘ ਦੇ ਕਰੀਅਰ ਦੀ ਸਭ ਤੋਂ ਵੱਡੀ ਉਪਲਬਦੀ ਟੋਕਿਓ 2020 ਓਲੰਪਿਕ ਸੀ, ਜਿਸ ਵਿੱਚ ਟੀਮ ਨੂੰ BRONZE ਦਾ ਮੈਡਲ ਮਿਲਿਆ ਸੀ । 2023 ਵਿੱਚ ਏਸ਼ੀਅਨ ਖੇਡ ਵਿੱਚ ਭਾਰਤ ਨੂੰ ਗੋਲਡ ਅਤੇ ਪੈਰਿਸ ਵਿੱਚ ਮੁੜ ਤੋਂ BRONZE ਦਾ ਮੈਡਲ ਮਿਲਿਆ ।
ਜਰਮਨਜੀਤ ਸਿੰਘ ਨੂੰ ਸ਼ੁੱਕਰਵਾਰ 17 ਜਨਵਰੀ ਨੂੰ ਅਰਜੁਨ ਅਵਾਰਡ ਨਾਲ ਨਵਾਜ਼ਿਆ ਜਾਵੇਗਾ । ਇੱਕ ਸਮੇਂ ਸੀ ਕਿ ਜਦੋਂ ਉਹ 2 ਸਾਲ ਬਿਸਤਰੇ ‘ਤੇ ਰਹੇ ਸੀ । ਲੱਤ ਦੇ ਦਰਦ ਹੋਣ ਦੇ ਚੱਲ ਦੇ ਉਨ੍ਹਾਂ ਨੂੰ ਡਾਕਟਰ ਨੇ ਗਲਤ ਟੀਕਾ ਲੱਗਾ ਦਿੱਤਾ ਸੀ । ਜਿਸ ਦੇ ਕਾਰਨ ਉਨ੍ਹਾਂ ਨੂੰ 2 ਸਾਲ ਅਰਾਮ ਕਰਨਾ ਪਿਆ । ਪਰ ਹਾਕੀ ਦਾ ਜਨੂੰਨ ਘੱਟ ਨਹੀਂ ਹੋਇਆ 2 ਸਾਲ ਦੇ ਬਾਅਦ ਵਿਦੇਸ਼
ਜਾਕੇ ਖੇਡਿਆ ।
ਜਰਮਨਜੀਤ ਸਿੰਘ ਨੂੰ ਆਸਟ੍ਰੇਲੀਆ ਨੇ ਫ੍ਰੀ ਪੀਆਰ ਦੇ ਨਾਲ ਟੀਮ ਵਿੱਚ ਖੇਡਣ ਦਾ ਆਫਰ ਦਿੱਤਾ ਪਰ ਉਨ੍ਹਾਂ ਨੇ ਟੀਮ ਇੰਡੀਆ ਨੂੰ ਚੁਣਿਆ । ਜਰਮਨਜੀਤ ਦੇ ਪਿਤਾ ਬਲਬੀਰ ਸਿੰਘ ਪੰਜਾਬ ਪੁਲਿਸ ਅਤੇ ਮਾਂ ਕੁਲਵਿੰਦਰ ਕੌਰ ਘਰੇਲੂ ਮਹਿਲਾ ਹਨ ।
ਸੁਖਜੀਤ ਸਿੰਘ,ਜਲੰਧਰ ਦੇ ਪਿੰਡ ਧਨੋਵਾਲੀ ਦੇ ਰਹਿਣ ਵਾਲੇ ਹਨ । ਭਾਰਤੀ ਫੀਲਡ ਹਾਕੀ ਟੀਮ ਨਾਲ ਉਭਰਦੇ ਸਿਤਾਰੇ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇ ਚੱਲ ਦੇ ਉਨ੍ਹਾਂ ਨੂੰ 2024 ਓਲੰਪਿਕ ਵਿੱਚ ਤਾਂਬੇ ਦਾ ਮੈਡਲ ਜਿੱਤਿਆ ਅਤੇ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।