ਬਿਉਰੋ ਰਿਪੋਰਟ : ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਆਫ ਐਮੀਨੈਂਸ (SOE) ਵਿੱਚ 162 ਅਧਿਆਪਕਾਂ ਦੇ ਟਰਾਂਸਫਰ ਦੇ ਹੁਕਮ ਰੱਦ ਕਰ ਦਿੱਤੇ ਹਨ । 10 ਦਿਨ ਪਹਿਲਾਂ ਸਕੂਲ ਸਿੱਖਿਆ ਡਾਇਰੈਕਟਰ ਨੇ 162 ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਤੋਂ SOE ਵਿੱਚ ਟਰਾਂਸਫਰ ਕਰਨ ਦੇ ਹੁਕਮ ਜਾਰੀ ਕੀਤੇ ਸਨ । ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਮੌਜੂਦਾ ਸੈਸ਼ਨ ਦੇ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖ ਦੇ ਹੋਏ 162 ਅਧਿਆਪਕ ਅਤੇ ਕੰਪਿਉਟਰ ਟੀਚਰ ਦੇ ਟਰਾਂਸਫਰ ਦੇ ਹੁਕਮਾਂ ਨੂੰ ਰੱਦ ਕੀਤਾ ਗਿਆ ਹੈ ।
ਹੁਕਮਾਂ ਨੂੰ ਰੱਦ ਕਰਨਾ ਕਈ ਅਧਿਆਪਕਾਂ ਦੇ ਲਈ ਵੱਡੀ ਰਾਹਤ ਲੈਕੇ ਆਇਆ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ SOE ਟਰਾਂਸਫਰ ਦੇ ਨਾਲ ਮੌਜੂਦਾ ਸਕੂਲਾਂ ਦੀ ਸਿੱਖਿਆ ਪ੍ਰਭਾਵਿਤ ਹੋਵੇਗੀ। ਸਿਰਫ਼ ਇਨ੍ਹਾਂ ਹੀ ਨਹੀਂ ਕਈ ਸਕੂਲਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਕੋਲ ਪੜ੍ਹਾਉਣ ਦੇ ਲਈ ਹੋਰ ਸਟਾਫ ਨਹੀਂ ਹੈ,ਪਹਿਲਾਂ ਤੋਂ ਅਧਿਆਪਕਾਂ ਦੀ ਕਮੀ ਚੱਲ ਰਹੀ ਸੀ ।
ਯੂਨੀਅਨ ਨੇ ਫੈਸਲੇ ਦਾ ਸੁਆਗਤ ਕੀਤਾ
ਸਾਂਝਾ ਅਧਿਆਪਕ ਮੋਰਚੇ ਨੇ ਇਸ ਕਦਮ ਦਾ ਸੁਆਗਤ ਕਰਦੇ ਹੋਏ ਦਾਅਵਾ ਕੀਤਾ ਕਿ ਹੁਕਮਾਂ ਦੇ ਖਿਲਾਫ ਅਧਿਆਪਕਾਂ ਦੀ ਨਰਾਜ਼ਗੀ ਦੀ ਵਜ੍ਹਾ ਕਰਕੇ ਫੈਸਲਾ ਵਾਪਸ ਲੈਣਾ ਪਿਆ ਹੈ । ਕੁੱਲ ਮਿਲਾਕੇ ਸੂਬੇ ਤੋਂ 162 ਅਧਿਆਪਕਾਂ ਨੂੰ ਸਕੂਲ ਆਫ ਐਮੀਨੈਂਸ (SOI) ਅਤੇ 1158 ਅਸਿਸਟੈਂਡ ਪ੍ਰੋਫੈਸਰ ਦੇ ਟਰਾਂਸਫਰ ਰੱਦ ਕੀਤੇ ਗਏ ਹਨ ।