‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਲਖੀਮਪੁਰ ਘਟਨਾ ਬਾਰੇ ਬੋਲਦਿਆਂ ਕਿਹਾ ਕਿ ਨਾ ਅਪੀਲ, ਨਾ ਦਲੀਲ, ਸਿੱਧੀ ਫਾਂਸੀ ਦਿਉ, ਇਸ ਤਰ੍ਹਾਂ ਲੋਕਤੰਤਰ ਵਿੱਚ ਨਹੀਂ ਹੁੰਦਾ। ਇਸ ਘਟਨਾ ਦੀ ਜਾਂਚ ਹੋ ਰਹੀ ਹੈ। ਜਿਨ੍ਹਾਂ ਲੋਕਾਂ ਨੇ ਅਪਰਾਧ ਕੀਤਾ ਹੈ, ਉਨ੍ਹਾਂ ਨੂੰ ਸਜ਼ਾ ਮਿਲਣ ਦਿਉ। ਇਸ ਤਰ੍ਹਾਂ ਦੇ ਲੋਕਾਂ ਨੂੰ ਪਾਰਟੀ ਵਿੱਚ ਸਥਾਨ ਦੇਣਾ ਵੀ ਗਲਤ ਹੋ ਜਾਂਦਾ ਹੈ। ਲਖੀਮਪੁਰ ਖੀਰੀ ਘਟਨਾ ਦੀ ਜਾਂਚ ਹੋ ਰਹੀ ਹੈ, ਜਾਂਚ ਏਜੰਸੀਆਂ ਨੂੰ ਇਸਦੀ ਜਾਂਚ ਕਰ ਦਿਉ, ਅਸੀਂ ਕੋਈ ਕੁਮੈਂਟ ਕਿਉਂ ਕਰੀਏ। ਲਖੀਮਪੁਰ ਖੀਰੀ ਵਿੱਚ ਅਲੱਗ-ਅਲੱਗ ਲੋਕਾਂ ਦੀ ਹੱਤਿਆ ਹੋਈ ਹੈ। ਕੁੱਝ ਲੋਕ ਗੱਡੀ ਥੱਲੇ ਆ ਕੇ ਮਰੇ ਹਨ ਅਤੇ ਜੋ ਸਾਡੇ ਕਾਰਜ ਕਰਤਾ ਹਨ, ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਹੈ। ਮੇਰਾ ਇਸ ਘਟਨਾ ਤੋਂ ਬਹੁਤ ਮਨ ਦੁਖੀ ਹੈ। ਕਾਂਗਰਸ ਜਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।