‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕੈਨੇਡਾ ਦੀ ਇਸਲਾਮਿਕ ਸਟੇਟ ਖਿਲਾਫ਼ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਫੌਜੀ ਟੀਮਾਂ ਅਗਲੇ ਮਾਰਚ ਤਕ ਇਰਾਕ ਅਤੇ ਆਲੇ-ਦੁਆਲੇ ਦੇ ਇਲਾਕੇ ਵਿਚ ਮੌਜੂਦ ਰਹਿਣਗੀਆਂ।
ਦੱਸ ਦਈਏ ਕਿ ਕੈਨੇਡਾ ਦੇ ਇਸ ਅਭਿਆਨ ਦੀ ਸ਼ੁਰੂਆਤ ਅਕਤੂਬਰ 2014 ‘ਚ ਹੋਈ ਸੀ ਅਤੇ ਇਸ ਮਿਸ਼ਨ ਦੇ ਖਤਮ ਹੋਣ ਵਿਚ ਸਿਰਫ ਇਕ ਦਿਨ ਹੀ ਬਾਕੀ ਸੀ ਕਿ ਇਸਦੀ ਮਿਆਦ ਹੋਰ ਵਧਾ ਦਿੱਤੀ ਗਈ। ਲਿਬਰਲ ਸਰਕਾਰ ਨੇ ਪਹਿਲਾਂ ਇਸ ਮਿਸ਼ਨ ਸਬੰਧੀ ਸੈਨਿਕਾਂ ਦੀ ਗਿਣਤੀ 850 ਤੱਕ ਸੀਮਤ ਰੱਖੀ ਗਈ ਪਰ ਬੀਤੇ ਕੁਝ ਸਮੇਂ ਵਿਚ ਕੁਝ ਸੈਨਿਕਾਂ ਨੂੰ ਵਾਪਿਸ ਵੀ ਬੁਲਾ ਲਿਆ ਗਿਆ ਸੀ।