India Punjab

ਕਿਸਾਨਾਂ ਨੇ ਕਾਲੀ ਹੋਲੀ ਮਨਾਈ ਪਰ ਕਾਲਾ ਹੋਲਾ-ਮਹੱਲਾ ਨਹੀਂ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਭਾਜਪਾ ਵੱਲੋਂ ਹਿੰਦੂ ਤਿਉਹਾਰਾਂ ਵਿੱਚ ਖਲਲ ਪਾਉਣ ਵਾਲੇ ਮਸਲੇ ‘ਤੇ ਬੋਲਦਿਆਂ ਕਿਹਾ ਕਿ ਬਦਕਿਸਮਤੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਦੂਰ-ਦ੍ਰਿਸ਼ਟੀ ਨਹੀਂ ਰੱਖਦੇ ਅਤੇ ਜਾਣ-ਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਇਨ੍ਹਾਂ ਨੇ ਆਪਣਾ ਪ੍ਰੋਗਰਾਮ ਦੁਸ਼ਹਿਰੇ ‘ਤੇ ਹੀ ਕਿਉਂ ਕਰਨਾ ਹੈ, ਕਿਸੇ ਹੋਰ ਦਿਨ ਕਰ ਲੈਣ। ਇਹ ਸਾਰੀਆਂ ਚੀਜ਼ਾਂ ਵਧੀਆ ਨਹੀਂ ਹਨ। ਹਿੰਦੂ ਤਿਉਹਾਰਾਂ ਨੂੰ ਨਿਸ਼ਾਨਾ ਬਣਾਉਣ ਨਾਲ ਕੋਈ ਵਧੀਆ ਮੈਸੇਜ ਨਹੀਂ ਜਾਂਦਾ। ਇਹ ਤਾਂ ਵੰਡੀਆਂ ਪਾਉਣ ਵਾਲੀ ਗੱਲ ਹੈ। ਇਹ ਕਾਲੀ ਹੋਲੀ, ਕਾਲੀ ਦਿਵਾਲੀ ਮਨਾਉਂਦੇ ਹਨ। ਕਿਸਾਨ ਧੱਕਾ ਕਰ ਰਹੇ ਹਨ। ਖੇਤੀ ਕਾਨੂੰਨ ਤਾਂ ਹਾਲੇ ਲਾਗੂ ਵੀ ਨਹੀਂ ਹੋਏ। ਇਨ੍ਹਾਂ ਨੇ ਕਾਲੀ ਹੋਲੀ ਤਾਂ ਮਨਾਈ ਪਰ ਹੋਲਾ-ਮਹੱਲਾ ਤਾਂ ਨਹੀਂ ਨਾ ਇਨ੍ਹਾਂ ਨੇ ਕਾਲਾ (ਕਾਲਾ ਹੋਲਾ-ਮਹੱਲਾ) ਮਨਾਇਆ।

ਕਿਸਾਨ ਲੀਡਰ ਦਰਸ਼ਨਪਾਲ ਨੇ ਹਰਜੀਤ ਗਰੇਵਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਦੇ ਹਾਂ, ਸਾਰੇ ਹੀ ਤਿਉਹਾਰਾਂ ਨੂੰ ਮਨਾਇਆ ਹੈ। ਤਿਉਹਾਰਾਂ ‘ਤੇ ਪ੍ਰੋਗਰਾਮ ਸੰਕੇਤਕ ਤੌਰ ‘ਤੇ ਦਿੰਦੇ ਹਾਂ ਕਿਉਂਕਿ ਉਦੋਂ ਬੁਰਾਈ ‘ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਅਸੀਂ ਪ੍ਰਧਾਨ ਮੰਤਰੀ ਨੂੰ ਚੈਲੇਂਜ ਕਿਉਂ ਨਹੀਂ ਕਰ ਸਕਦੇ, ਬਾਕੀ ਮੁਲਕਾਂ ਵਿੱਚ ਵੀ ਲੋਕ ਆਪਣੇ ਪ੍ਰਧਾਨ ਮੰਤਰੀ ਨੂੰ ਚੈਲੰਜ ਕਰਦੇ ਹਨ। ਇਹ ਕਹਿੰਦੇ ਹਨ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਰਾਮ ਮੰਨੀਏ। ਅਸੀਂ ਈਦ ਵੀ ਮਨਾਈ ਹੈ।