Punjab

ਸੈਂਟਰ ‘ਚ ਕਾਂਗਰਸ ਹੋ ਰਹੀ ਹੈ ਦੋ-ਫਾੜ – ਗਰੇਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਕਾਂਗਰਸ ਦੀ ਸੈਂਟਰ ਲੀਡਰਸ਼ਿਪ ਤੋਂ ਅਪਮਾਨਿਤ ਹੋਣਾ ਪੈ ਰਿਹਾ ਹੈ ਕਿਉਂਕਿ ਕਾਂਗਰਸ ਦੇਸ਼ ਵਿੱਚ ਇੱਕ ਵਿਰੋਧੀ ਧਿਰ ਹੈ। ਇਹ ਦੇਸ਼ ਦੇ ਲੋਕਤੰਤਰ ਦੀ ਬਦਕਿਸਮਤੀ ਹੈ ਕਿ ਅੱਜ ਵਿਰੋਧੀ ਧਿਰ ਨਾ ਤਾਂ ਸੂਝਵਾਨ ਹੈ ਅਤੇ ਨਾ ਹੀ ਮਜ਼ਬੂਤ ਹੈ। ਕੈਪਟਨ ਅਮਰਿੰਦਰ ਸਿੰਘ ਬਹੁਤ ਸੀਨੀਅਰ ਲੀਡਰ ਹਨ। ਕੈਪਟਨ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ । ਸੈਂਟਰ ਵਿੱਚ ਕਾਂਗਰਸ ਦੋ-ਫਾੜ ਹੋਣ ਜਾ ਰਹੀ ਹੈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਬਾਕੀ ਲੀਡਰਾਂ ਨੂੰ ਵੀ ਅਪਮਾਨਿਤ ਕਰਦੇ ਹਨ। ਸੋਨੀਆ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਿਉਂ ਨਹੀਂ ਰੋਕਦੇ, ਇਸਦਾ ਇੱਕ ਹੀ ਕਾਰਨ ਹੋ ਸਕਦਾ ਹੈ ਕਿ ਜਾਂ ਤਾਂ ਪੁੱਤਰ ਮੋਹ ਹੈ ਅਤੇ ਜਾਂ ਫਿਰ ਪੁੱਤਰੀ ਮੋਹ ਹੈ। ਪੁਰਾਣੀ ਪਾਰਟੀ ਇਨ੍ਹਾਂ ਨੇ ਖਤਮ ਕਰ ਦਿੱਤੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਾਂਗਰਸੀ ਲੀਡਰਸ਼ਿਪ ਵੱਲੋਂ ਰੋਕਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਹਰਿਆਣਾ, ਰਾਜਸਥਾਨ, ਛੱਤੀਸਗੜ ਸਮੇਤ ਹੋਰ ਜਿੱਥੇ ਵੀ ਕਾਂਗਰਸ ਦਾ ਆਧਾਰ ਬਚਿਆ ਸੀ, ਉਹ ਖਤਮ ਹੋਣ ਜਾ ਰਹੀ ਹੈ। ਜੇਕਰ ਕੈਪਟਨ ਸਾਡੀ ਪਾਰਟੀ ਵਿੱਚ ਆਉਣਾ ਚਾਹੁਣਗੇ ਤਾਂ ਉਨ੍ਹਾਂ ਦਾ ਸਵਾਗਤ ਹੈ, ਕੈਪਟਨ ਦੀ ਵਿਚਾਰਧਾਰਾ ਚੰਗੀ ਹੈ। ਚੰਨੀ ਦੇ ਕੰਟਰੋਲ ਵਿੱਚ ਕੁੱਝ ਵੀ ਨਹੀਂ ਹੈ, ਨਾ ਉਨ੍ਹਾਂ ਦਾ ਪ੍ਰਧਾਨ ਕੰਟਰੋਲ ਵਿੱਚ ਹੈ, ਨਾ ਵਰਕਰ ਕੰਟਰੋਲ ਵਿੱਚ ਹਨ।