International

ਨਿੱਝਰ ਮਾਮਲੇ ‘ਚ PM ਟਰੂਡੋ ਨੇ ਜਨਤਕ ਖੁਲਾਸਾ ਕਿਉਂ ਕੀਤਾ ? ਕੈਨੇਡਾ ਦੇ ਮੰਤਰੀ ਖੋਲ੍ਹਿਆ ਹੈਰਾਨ ਕਰਨ ਵਾਲਾ ਰਾਜ਼ !

ਬਿਉਰੋ ਰਿਪੋਰਟ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋਂ ਵੱਲੋਂ ਭਾਰਤ ਏਜੰਸੀਆਂ ‘ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇਲਜ਼ਾਮ ਲਾਉਣ ਤੋਂ ਬਾਅਦ ਹੁਣ ਸਵਾਲ ਉੱਠ ਰਹੇ ਹਨ ਕਿ ਆਖਿਰ ਟਰੂਡੋ ਕੋਲੋ ਅਜਿਹੇ ਕਿਹੜੇ ਸਬੂਤ ਸਨ ਜਿਸ ਦੇ ਜ਼ਰੀਏ ਉਨ੍ਹਾਂ ਨੇ ਇਨ੍ਹਾਂ ਵੱਡਾ ਦਾਅਵਾ ਕੀਤਾ । ਕੈਨੇਡਾ ਦੀ ਵਿਰੋਧੀ ਧਿਰ ਕਨਜ਼ਰਵੇਟਿਵ ਪਾਰਟੀ ਵੀ ਹੁਣ ਸਵਾਲ ਪੁੱਛ ਰਹੀ ਹੈ ਕਿ ਪੀਐੱਮ ਟਰੂਡੋ ਨੂੰ ਸਬੂਤ ਪੇਸ਼ ਕਰਨੇ ਚਾਹੀਦੇ ਹਨ ਤਾਂਕੀ ਕੈਨੇਡਾ ਦੇ ਲੋਕ ਆਪਣਾ ਮਨ ਬਣਾ ਸਕਣ। ਜੇਕਰ ਟਰੂਡੋ ਸਬੂਤ ਨਹੀਂ ਪੇਸ਼ ਕਰ ਸਕੇ ਤਾਂ ਇਸ ਨਾਲ ਕੈਨੇਡਾ ਦੀ ਬਹੁਤ ਬੇਇੱਜ਼ਤੀ ਹੋਵੇਗੀ । ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਟਰੂਡੋ ਕੈਬਨਿਟ ਦੇ ਮੰਤਰੀ ਹਰਜੀਤ ਸੱਜਣ ਨੇ ਦਿੱਤਾ ਹੈ ।

ਕੈਨੇਡਾ ਦੇ ਰੱਖਿਆ ਮੰਤਰੀ ਰਹਿ ਚੁੱਕੇ ਹਰਜੀਤ ਸਿੰਘ ਸੱਜਣ ਇਸ ਵੇਲੇ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰੀ ਹਨ । ਉਨ੍ਹਾਂ ਨੇ ਸੀਬੀਸੀ ਰੇਡੀਓ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੀਐੱਮ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦਾ ਨਾਂ ਇਸ ਲਈ ਨਸ਼ਰ ਕੀਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਬਾਰੇ ਇਹ ਜਾਣਕਾਰੀ ਮੀਡੀਆ ਵਿੱਚ ਆਉਣ ਵਾਲੀ ਹੈ । ਮੰਤਰੀ ਹਰਜੀਤ ਸਿੰਘ ਸੱਜਣ ਨੇ ਦੱਸਿਆ ਕਿ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ ਇਹ ਯਕੀਨੀ ਬਣਾਉਣਾ ਕਿ ਉਨ੍ਹਾਂ ਕੋਲ ਸਹੀ ਜਾਣਕਾਰੀ ਹੈ । ਇਹ ਵੀ ਪ੍ਰਧਾਨ ਮੰਤਰੀ ਵੱਲੋਂ ਜਾਰੀ ਬਿਆਨ ਦੇ ਕਾਰਨਾਂ ਵਿੱਚ ਇੱਕ ਸੀ ।

ਜਦੋਂ ਮੰਤਰੀ ਹਰਜੀਤ ਸਿੰਘ ਸੱਜਣ ਕੋਲੇ ਮਾਮਲੇ ਦੇ ਸਬੂਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਪੁਲਿਸ ਜਾਂਚ ਕਰ ਰਹੀ ਹੈ । ਇਸ ਲਈ ਮਾਮਲੇ ਵਿੱਚ ਕੁਝ ਵੀ ਬੋਲਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਸਾਡੀ ਸਰਕਾਰ ਅਤੇ ਏਜੰਸੀਆਂ ਨੇ ਭਾਰਤੀ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਇਹ ਮੁੱਦਾ ਚੁੱਕਿਆ ਹੈ । ਉਨ੍ਹਾਂ ਕਿਹਾ ਪੁਲਿਸ ਕੋਲ ਇਸ ਬਾਰੇ ਪੂਰੇ ਸਬੂਤ ਹਨ ਅਤੇ ਉਹ ਹੀ ਅੱਗੇ ਦੀ ਕਾਰਵਾਈ ਕਰੇਗੀ। ਹਰਜੀਤ ਸਿੰਘ ਸੱਜਣ ਨੇ ਕਿਹਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਪੀਐੱਮ ਜਸਟਿਨ ਟਰੂਡੋ ਨੇ ਇਸ ਗੱਲ ਨੂੰ ਜਨਤਕ ਕਰਨ ਦਾ ਫੈਸਲਾ ਸਬੰਧਿਤ ਏਜੰਸੀਆਂ ਦੇ ਨਾਲ ਸਲਾਹ ਤੋਂ ਬਾਅਦ ਲਿਆ ਹੋਵੇਗਾ । ਉਨ੍ਹਾਂ ਕਿਹਾ ਕੁਝ ਚੀਜ਼ਾ ਹੁੰਦੀਆਂ ਹਨ ਜਿਹੜੀਆਂ ਦੱਸਿਆਂ ਨਹੀਂ ਜਾ ਸਕਦੀਆਂ ਹਨ । ਮੀਡੀਆ ਦੇ ਜ਼ਰੀਏ ਲੋਕਾਂ ਨੂੰ ਇਹ ਪਤਾ ਚੱਲਦਾ ਇਸੇ ਲਈ ਪੀਐੱਮ ਨੇ ਆਪ ਅੱਗੇ ਆਕੇ ਇਹ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ । ਉਧਰ ਕੈਨੇਡਾ ਅਤੇ ਭਾਰਤ ਵੱਲੋਂ ਦੋਵਾਂ ਮੁਲਕਾਂ ਦੇ ਆਪਣੇ ਨਾਗਰਿਕਾਂ ਨੂੰ ਟਰੈਵਲਿੰਗ ਐਡਵਾਇਜ਼ਰੀ ਜਾਰੀ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡਾ ਦੇ ਖਿਲਾਫ ਇੱਕ ਹੋਰ ਦਾਅ ਖੇਡਿਆ ਹੈ ।

ਕੈਨੇਡਾ ਵਿੱਚ ਮੌਜੂਦ ਗੈਂਗਸਟਰਾਂ ਦੀ ਲਿਸਟ ਜਾਰੀ

ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਦੇ ਮਾਮਲੇ ਵਿੱਚ ਹੁਣ ਭਾਰਤ ਨੇ ਕੈਨੇਡਾ ਨੂੰ ਘੇਰਨ ਦੇ ਲਈ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ। NIA ਨੇ 11 ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ ਜੋ ਕੈਨੇਡਾ ਵਿੱਚ ਬੈਠ ਕੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ।
ਇਸ ਵਿੱਚ ਪਹਿਲੇ ਨੰਬਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਗੋਲਡੀ ਬਰਾੜ ਹੈ । ਜੋ ਮਸ਼ਹੂਰ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਇੰਡ ਹੈ। ਦੂਜੇ ਨੰਬਰ ‘ਤੇ ਭਰਾ ਅਨਮੋਲ ਬਿਸ਼ਨੋਈ ਦਾ ਨਾਂ ਸ਼ਾਮਲ ਹੈ ।

ਇਨ੍ਹਾਂ ਲੋਕਾਂ ਤੋਂ ਇਲਾਵਾ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ,ਦਰਮਨ ਸਿੰਘ,ਲਖਬੀਰ ਸਿੰਘ ਉਰਫ ਲਾਂਡਾ,ਦਿਨੇਸ਼ ਸ਼ਰਮਾ ਉਰਫ ਗਾਂਧੀ,ਨੀਰਜ ਉਰਫ ਪੰਡਿਤ,ਗੁਰਪਿੰਦਰ ਸਿੰਘ,ਸ਼ੁਖਦੂਲ ਸਿੰਘ,ਗੌਰਵ ਪਟਿਆਲ ਉਰਫ ਸੌਰਭ ਅਤੇ ਦਲੇਰ ਸਿੰਘ ਸ਼ਾਮਲ ਹੈ । NIA ਦਾ ਇਲਜ਼ਾਮ ਹੈ ਕਿ ਭਾਰਤ ਵਿੱਚ ਕਤਲ,ਫਿਰੌਤੀ ਤੋਂ ਇਲਾਵਾ ਪਾਕਿਸਤਾਨ ਦੀ ਸ਼ੈਅ ਦੇ ਦੇਸ਼ ਵਿਰੋਧੀ ਕੰਮ ਕਰਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਕੈਨੇਡਾ ਵਿੱਚ ਲੁੱਕੇ ਹਨ । ਲਿਸਟ ਜਾਰੀ ਕਰਨ ਦੇ ਨਾਲ NIA ਨੇ Whatsapp ਨੰਬਰ +917290009373 ਵੀ ਜਾਰੀ ਕੀਤਾ ਹੈ।

ਭਾਰਤ ਸਰਕਾਰ ਵੱਲੋਂ ਗੈਂਗਸਟਰਾਂ ਦੀ ਲਿਸਟ ਜਾਰੀ ਕਰਨ ਦੇ ਪਿੱਛੇ ਮਕਸਦ ਹੈ ਕਿ ਉਹ ਇਹ ਸਾਬਿਤ ਕਰ ਸਕਣ ਕਿ ਕੈਨੇਡਾ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਦੇਸ਼ ਬਣ ਗਿਆ ਹੈ । ਇਸ ਨੂੰ ਭਾਰਤ ਦੀ ਕੂਟਨੀਤੀ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ ।