ਬਿਉਰੋ ਰਿਪੋਰਟ – ਲੁਧਿਆਣਾ ਤੋਂ ਲੋਕਸਭਾ ਚੋਣ (LOKSABHA ELECTION 2024) ਹਾਰ ਕੇ ਵੀ ਰਵਨੀਤ ਸਿੰਘ ਬਿੱਟੂ (RAVNEET SINGH BITTU) ਨੂੰ ਜਿਸ ਤਰ੍ਹਾਂ ਕੇਂਦਰੀ ਵਜ਼ਾਰਤ ਵਿੱਚ ਥਾਂ ਮਿਲੀ ਹੈ ਉਸ ਤੋਂ ਪੰਜਾਬ ਬੀਜੇਪੀ ਦੇ ਦਿੱਗਜ ਅਤੇ ਪੁਰਾਣੇ ਆਗੂ ਹਰਜੀਤ ਸਿੰਘ ਗਰੇਵਾਲ (BJP LEADER HARJEET SINGH GREWAL)ਨਰਾਜ਼ ਹੋ ਗਏ ਹਨ । ਉਨ੍ਹਾਂ ਇੱਕ ਪ੍ਰਾਈਵੇਟ ਚੈੱਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਿਹਾ ਹਾਰੇ ਹੋਏ ਆਗੂ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ, ਪੁਰਾਣੇ ਆਗੂਆਂ ਦੀ ਅਹਿਮੀਅਤ ਪਾਰਟੀ ਨੇ ਨਹੀਂ ਸਮਝੀ । ਹਰਜੀਤ ਸਿੰਘ ਗਰੇਵਾਲ ਨੇ ਕਿਹਾ ਸਾਡੇ ਤੋਂ ਬਾਅਦ ਆਏ ਹਨ ਸਾਨੂੰ ਕੌੜੇ ਸ਼ਬਦ ਵੀ ਕਹਿੰਦੇ ਰਹੇ ਅਸੀਂ ਉਹ ਵੀ ਪੀਹ ਗਏ । ਜਿਹੜੇ ਸਾਡੇ ਸਿਰ ਵਿੱਚ ਜੁੱਤੀਆਂ ਮਾਰ ਦੇ ਸੀ ਉਨ੍ਹਾਂ ਨੂੰ ਸਿਰ ‘ਤੇ ਬਿਠਾਂ ਦਿੱਤਾ ਸਾਡੀ ਪਾਰਟੀ ਅਜਿਹੀ ਨਹੀਂ ਸੀ, ਗਲਤ ਰਵਾਇਤਾਂ ਪੈ ਰਹੀਆਂ ਹਨ । ਬਿੱਟੂ ਨੂੰ ਪਾਰਟੀ ਨੇ ਸਿੱਧਾ ਲੀਡਰ ਬਣਾ ਦਿੱਤਾ ਹੈ ।
ਬੀਜੇਪੀ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਮੌਜੂਦਾ ਸੰਗਠਨ ਦਾ ਕੰਮ ਵੇਖ ਰਹੇ ਆਗੂਆਂ ‘ਤੇ ਵੀ ਸਵਾਲ ਚੁੱਕੇ ਉਨ੍ਹਾਂ ਕਿਹਾ ਪੰਜਾਬ ਦੇ ਸੰਗਠਨ ਵਿੱਚ ਨਵੇਂ ਲੋਕ ਆਏ ਹਨ ਕਹਿੰਦੇ ਹਨ ਤੁਸੀਂ ਪੁਰਾਣਿਆਂ ਨੇ ਕੀ ਕਰ ਲਿਆ । ਅਸੀਂ ਪੁੱਛਿਆ ਕਿ 23 ਸੀਟਾਂ ਤੁਸੀਂ ਲੜ ਦੇ ਸੀ ਅਸੀਂ 19 ਜਿੱਤ ਕੇ ਦਿੱਤੀਆਂ ਹੋਰ ਅਸੀਂ ਕੀ ਕਰਦੇ,ਇਹ ਸੋਚ ਹੀ ਗਲਤ ਹੈ । ਗਰੇਵਾਲ ਨੇ ਕਿਹਾ ਅਕਾਲੀ-ਬੀਜੇਪੀ ਗਠਜੋੜ ਵੇਲੇ ਸਾਡੇ 2-3 ਮੰਤਰੀ ਹੁੰਦੇ ਸਨ,ਵਰਕਰ ਪਰੇਸ਼ਾਨ ਹੁੰਦੇ ਰਹੇ,ਕੋਈ ਸੁਣਵਾਈ ਨਹੀਂ,ਕਾਂਗਰਸ ਸਰਕਾਰ ਵੇਲੇ ਇੰਨੇ ਕੇਸ ਨਹੀਂ ਹੁੰਦੇ ਸਨ ਜਿੰਨੇ ਅਕਾਲੀ ਦਲ ਵੇਲੇ ਹੁੰਦੇ ਸਨ। ਇਸ ਦੌਰਾਨ ਉਨ੍ਹਾਂ ਨੇ ਬਿੱਟੂ ਅਤੇ ਕੰਗਨਾ ਨੂੰ ਨਸੀਹਤ ਵੀ ਦਿੱਤੀ ।
ਗਰੇਵਾਲ ਨੇ ਕਿਹਾ ਬਿੱਟੂ ਜਿਸ ਤਰ੍ਹਾਂ ਨਾਲ ਦੇਸ਼ ਵਿੱਚ ਆਗੂ ਵਿਰੋਧੀ ਦੇ ਆਗੂ ਰਾਹੁਲ ਗਾਂਧੀ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰ ਰਹੇ ਹਨ ਉਹ ਗਲਤ ਹੈ । ਉਨ੍ਹਾਂ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ । ਸਿਰਫ ਇੰਨਾਂ ਹੀ ਨਹੀਂ ਉਨ੍ਹਾਂ ਕਿਹਾ ਕੰਗਨਾ ਨੂੰ ਵੀ ਬੋਲਣ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ।