ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਫਸ ਦਾ ਹੋਇਆ ਨਜ਼ਰ ਆ ਰਿਹਾ ਹੈ । ਸ੍ਰੀ ਹਰਗੋਬਿੰਦ ਸਾਹਿਬ ਤੋਂ ਵਿਧਾਇਕ ਅਮਰਪਾਲ ਸਿੰਘ ਦੇ ਦਫਤਰ ਵਿੱਚ ਸਬ ਇੰਸਪੈਕਟਰ ਦੇ ਨਾਲ ਕੁੱਟਮਾਰ ਹੋਈ ਹੈ । ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਹੈ ਕਿ ਇੱਕ ਪਾਸੇ ਦੇਸ਼ ਦੀ ਪੁਲਿਸ ਨੂੰ 15 ਅਗਸਤ ਵਾਲੇ ਦਿਨ ਸਨਮਾਨਿਤ ਕੀਤਾ ਜਾ ਰਿਹਾ ਸੀ ਦੂਜੇ ਪਾਸੇ ਆਪ ਵਿਧਾਇਕ ਨੇ SI ਨਾਲ ਕੁੱਟਮਾਰ ਕੀਤੀ ਅਤੇ ਫਿਰ ਰਾਜ਼ੀਨਾਮੇ ਦਾ ਦਬਾਅ ਪਾਇਆ ਹੈ। ਇਸ ਮਾਮਲੇ ਵਿੱਚ ਵਿਧਾਇਕ ਅਮਰਪਾਲ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਜਿਸ SI ਨਾਲ ਕੁੱਟਮਾਰ ਕੀਤੀ ਗਈ ਹੈ ਉਸ ਨੇ ਵੀ ਖੁਲਾਸਾ ਕੀਤਾ ਹੈ ।
ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਕੁੱਟਮਾਰ ਅਜ਼ਾਦੀ ਦੇ ਇੱਕ ਦਿਨ ਪਹਿਲਾਂ ਹੋਈ ਪੁਲਿਸ ਨੇ 8 ਘੰਟੇ ਬਾਅਦ ਇਸ ਮਾਮਲੇ ਵਿੱਚ FIR ਦਰਜ ਕੀਤੀ । AAP ਵਿਧਾਇਕ ਨੇ ਫੋਨ ਕਰਕੇ SI ਕੈਲਾਸ਼ ਨੂੰ ਦਫਤਰ ਵਿੱਚ ਬੁਲਾਇਆ ਸੀ । ਜਿਵੇਂ ਹੀ SI ਦਫਤਰ ਪਹੁੰਚਿਆ ਵਿਧਾਇਕ ਦੇ ਕਰੀਬਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ । ਮਜੀਠੀਆ ਨੇ ਇਲਜ਼ਾਮ ਲਗਾਇਆ ਕਿ AAP ਵਿਧਾਇਕ 8 ਘੰਟੇ ਤੱਕ ਵਾਰ ਵਾਰ SI ‘ਤੇ ਰਾਜੀਨਾਮੇ ਦਾ ਦਬਾਅ ਪਾਉਂਦਾ ਰਿਹਾ । ਉਧਰ ਵਿਧਾਇਕ ਨੇ ਆਪਣੇ ‘ਤੇ ਲਗਾਏ ਗਏ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ ਅਮਰਪਾਲ ਸਿੰਘ ਨੇ ਕਿਹਾ ਪੁਲਿਸ ਨੇ ਟੈਕਨੀਕਲ ਢੰਗ ਨਾਲ FIR ਕਰਨੀ ਸੀ ਜਿਸ ਕਾਰਨ ਉਨ੍ਹਾਂ ਦਾ ਨਾਂ ਆਇਆ ।
ਰਾਜੀਨਾਮੇ ਦੇ ਲਈ ਬੁਲਾਇਆ
ਵਿਧਾਇਕ ਅਮਰਪਾਲ ਸਿੰਘ ਨੇ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿ ਉਨ੍ਹਾਂ ਦੇ ਕਹਿਣ ‘ਤੇ SI ਨੂੰ ਬੁਲਾਇਆ ਗਿਆ ਸੀ । ਦਰਅਸਲ ਕੁੜੀ ਦੀ ਕੁਝ ਤਸਵੀਰਾਂ ਦਾ ਮਾਮਲਾ ਸੀ । SI ਨੇ ਕੁੜੀ ਦੇ ਪਿਤਾ ਨੂੰ ਧੀ ਬਾਰੇ ਕੁਝ ਕਹਿ ਦਿੱਤਾ ਸੀ । ਪਿਤਾ ਗੁੱਸੇ ਵਿੱਚ ਸੀ ਉਨ੍ਹਾਂ ਕੋਲ ਆਇਆ ਤਾਂ ਰਾਜੀਨਾਮੇ ਦੇ ਲਈ ਦੋਵੇ ਪਾਰਟੀਆਂ ਨੂੰ ਬੁਲਾਇਆ ਸੀ । ਇਸ ਦੌਰਾਨ ਧੱਕਾਮੁੱਕੀ ਹੋਈ ਜਦਕਿ ਉਹ ਦੂਜੇ ਕਮਰੇ ਵਿੱਚ ਸਨ । ਉੱਧਰ ਵਿਧਾਇਕ ਦਾ ਕਹਿਣਾ ਹੈ ਕਿ FIR ਵਿੱਚ ਦਮ ਨਹੀਂ ਹੈ। ਜੇਕਰ SI ਦੇ ਨਾਲ ਕੁੱਟਮਾਰ ਹੋਈ ਸੀ ਤਾਂ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ । ਬਿਨਾਂ ਮੈਡੀਕਲ ਦੇ ਕਿਵੇਂ ਸਾਬਿਤ ਹੋਵੇਗਾ ਕਿ ਕੁੱਟਮਾਰ ਹੋਈ ਹੈ ।
SI ਨੇ ਕਿਹਾ ਦਵਿੰਦਰ ਨੇ ਕੀਤਾ ਹਮਲਾ
ਉੱਧਰ SI ਕੈਲਾਸ਼ ਚੰਦਰ ਨੇ ਵੀ ਕਿਹਾ ਕਿ ਉਸ ‘ਤੇ ਇੱਕ ਨੌਜਵਾਨ ਦਵਿੰਦਰ ਸਿੰਘ ਨੇ ਹਮਲਾ ਕੀਤਾ ਸੀ ਅਤੇ MLA ਵੱਲੋਂ ਉਸ ਨਾਲ ਕੁੱਟਮਾਰ ਨਹੀਂ ਕੀਤੀ ਗਈ। ਹਾਲਾਂਕਿ ਉਸ ਨੂੰ ਦਫਤਰ ਵਿੱਚ ਵਿਧਾਇਕ ਅਰਪਾਲ ਸਿੰਘ ਦੇ ਕਹਿਣ ‘ਤੇ ਬੁਲਾਇਆ ਗਿਆ ਸੀ ਉਸ ਦੇ ਸੀਨੀਅਨ ਨੇ ਉਸ ਨੂੰ ਭੇਜਿਆ ਸੀ ।