The Khalas Tv Blog India ਹਾਰਦਿਕ ਪਟੇਲ ਨੇ ਫੜਿਆ ਭਾਜਪਾ ਦਾ ਪੱਲਾ
India

ਹਾਰਦਿਕ ਪਟੇਲ ਨੇ ਫੜਿਆ ਭਾਜਪਾ ਦਾ ਪੱਲਾ

ਦ ਖ਼ਾਲਸ ਬਿਊਰੋ : ਕਾਂਗਰਸ ਦੇ ਸਾਬਕਾ ਨੇਤਾ ਹਾਰਦਿਕ ਪਟੇਲ, ਜੋ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਆਲੋਚਕ ਸਨ ਅੱਡ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ। ਹਾਰਦਿਕ ਪਟੇਲ ਭਾਜਪਾ ਨੇਤਾ ਨਿਤਿਨ ਪਟੇਲ, ਗੁਜਰਾਤ ਇਕਾਈ ਦੇ ਪ੍ਰਧਾਨ ਸੀਆਰ ਪਾਟਿਲ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਵਿੱਚ ਕੁਝ ਹੋਰ ਪਾਟੀਦਾਰ ਆਗੂ ਹਨ ,ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਛੱਡ ਦੇਣਗੇ।

ਇਸ ਦੇ ਨਾਲ ਹੀ ਪਾਰਟੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਮੈਂ ਸਮਾਜ ਅਤੇ ਦੇਸ਼ ਦੇ ਹਿੱਤ ‘ਚ ਛੋਟਾ ਸਿਪਾਹੀ ਬਣ ਕੇ ਮੋਦੀ ਜੀ ਨਾਲ ਕੰਮ ਕਰਨਾ ਚਾਹੁੰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੀ ਸ਼ਾਨ ਹਨ। ਪਾਟੀਦਾਰ ਆਗੂ ਨੇ ਕਿਹਾ ਕਿ ਰਾਸ਼ਟਰ ਹਿੱਤ, ਰਾਜ ਹਿੱਤ, ਲੋਕ ਹਿੱਤ ਅਤੇ ਸਮਾਜ ਹਿੱਤ ਦੇ ਇਸ ਨੇਕ ਕਾਰਜ ਵਿੱਚ ਅੱਗੇ ਵਧਣ ਲਈ ਉਨ੍ਹਾਂ ਦੀ ਅਗਵਾਈ ਵਿੱਚ ਚੱਲ ਰਹੇ ਰਾਸ਼ਟਰ ਸੇਵਾ ਦੇ ਕਾਰਜ ਵਿੱਚ ਮੈਂ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਛੋਟਾ  ਸਿਪਾਹੀ ਵਜੋਂ ਕੰਮ ਕਰਕੇ ਇੱਕ ਨਵਾਂ ਅਧਿਆਏ ਸ਼ੁਰੂ ਕਰ ਰਿਹਾ ਹਾਂ।

Exit mobile version