Sports

ਟੀਮ ਇੰਡੀਆ ਨੂੰ ਵੱਡਾ ਝਟਕਾ ! ਹਾਰਦਿਕ ਪਾਂਡਿਆ ਵਰਲਡ ਕੱਪ ਤੋਂ ਬਾਹਰ ! ਉਨ੍ਹਾਂ ਦੀ ਥਾਂ ਇਸ ਖਿਡਾਰੀ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ !

ਬਿਉਰੋ ਰਿਪੋਰਟ : ਟੀਮ ਇੰਡੀਆ ਦੇ ਆਲ ਰਾਉਂਡਰ ਹਾਰਦਿਕ ਪਾਂਡਿਆ ਵਰਲਡ ਕੱਪ ਤੋਂ ਬਾਹਰ ਹੋ ਗਏ ਹਨ । ਉਨ੍ਹਾਂ ਦੀ ਥਾਂ ‘ਤੇ ਪ੍ਰਸਿਦ ਕ੍ਰਿਸ਼ਣਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ । ICC ਨੇ ਇਸ ਦੀ ਪੁਸ਼ਟੀ ਕੀਤੀ ਹੈ । ਹਾਰਦਿਕ ਦਾ 19 ਅਕਤੂਬਰ ਨੂੰ ਬੰਗਲਾਦੇਸ਼ ਦੇ ਖਿਲਾਫ ਪੁਣੇ ਵਿੱਚ ਖੇਡੇ ਗਏ ਮੈਚ ਦੇ ਦੌਰਾਨ ਐਂਕਲ ਮੁੜ ਗਿਆ ਸੀ । ਇਸ ਦੇ ਬਾਅਦ ਉਹ ਵਰਲਡ ਕੱਪ ਦਾ ਕੋਈ ਵੀ ਮੈਚ ਨਹੀਂ ਖੇਡ ਸਕੇ । ਵਰਲਡ ਕੱਪ ਵਿੱਚ ਉਨ੍ਹਾਂ ਨੇ 4 ਮੈਚ ਖੇਡੇ ਹਨ ।

ਹਾਰਦਿਕ ਪਾਂਡਿਆ ਜਦੋਂ ਬੰਗਲਾਦੇਸ਼ ਦੇ ਖਿਲਾਫ ਖੇਡ ਰਹੇ ਸਨ ਤਾਂ ਭਾਰਤ ਦੇ 9ਵੇਂ ਅਤੇ ਆਪਣੇ ਪਹਿਲੇ ਓਵਰ ਵਿੱਚ ਜਖਮੀ ਹੋ ਗਏ ਸਨ । ਤੀਜੀ ਗੇਂਦ ‘ਤੇ ਹਾਰਦਿਕ ਦਾ ਪੈਰ ਮੁੜ ਗਿਆ ਸੀ । ਉਹ ਪਿੱਚ ‘ਤੇ ਹੀ ਬੈਠ ਗਏ ਸਨ । ਜਿਸ ਤੋਂ ਬਾਅਦ ਹਾਰਦਿਕ ਪਾਂਡਿਆ ਦੀ ਬਚੀ ਹੋਈ ਗੇਂਦਬਾਜ਼ੀ ਵਿਰਾਟ ਕੋਹਲੀ ਨੇ ਕੀਤੀ ਉਨ੍ਹਾਂ ਨੇ 2 ਗੇਂਦਾਂ ‘ਤੇ 2 ਦੌੜਾਂ ਦਿੱਤੀਆਂ। ਸੱਟ ਤੋਂ ਬਾਅਦ ਹਾਰਦਿਕ ਪਾਂਡਿਆ ਸਿੱਧਾ ਬੈਂਗਲੁਰੂ ਦੀ ਕੌਮੀ ਕ੍ਰਿਕਟ ਅਕੈਡਮੀ ਵਿੱਚ ਹਨ ਜਿੱਥੇ ਡਾਕਟਰਾਂ ਦੀ ਨਿਗਰਾਨੀ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਪ੍ਰਸਿਦ ਕ੍ਰਿਸ਼ਣਾ ਦਾ ਪਹਿਲਾਂ ਵਿਸ਼ਵ ਕੱਪ

ਪ੍ਰਸਿਦ ਕ੍ਰਿਸ਼ਣਾ ਪਹਿਲੀ ਵਾਰ ਵਰਲਡ ਕੱਪ ਦੀ ਟੀਮ ਵਿੱਚ ਸ਼ਾਮਲ ਹੋਏ ਹਨ । ਪ੍ਰਸਿਦ ਨੂੰ ਬੈਕਅੱਪ ਦੇ ਤੌਰ ‘ਤੇ ਤਿਆਰ ਰਹਿਣ ਨੂੰ ਕਿਹਾ ਗਿਆ ਹੈ । ਉਹ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹੀ ਪ੍ਰੈਕਟਿਸ ਕਰ ਰਹੇ ਸੀ। ਸ਼ਨਿੱਚਰਵਾਰ ਨੂੰ ਟੂਰਨਾਮੈਂਟ ਦੀ ਤਕਨੀਕੀ ਕਮੇਟੀ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ ।

ਵਨਡੇ ਵਿੱਚ 29 ਵਿਕਟ ਲੈ ਚੁੱਕੇ ਹਨ

ਪ੍ਰਸਿਦ ਨੇ ਭਾਰਤ ਦੇ ਲਈ 17 ਮੈਚ ਖੇਡੇ ਹਨ । ਉਨ੍ਹਾਂ ਨੇ 29 ਵਿਕਟਾਂ ਲਈਆਂ ਹਨ । ਵਰਲਡ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਦੇ ਦੌਰਾਨ ਟੀਮ ਇੰਡੀਆ ਵਿੱਚ ਸ਼ਾਮਲ ਕੀਤਾ ਗਿਆ ਸੀ ।