ਬਿਉਰ ਰਿਪੋਰਟ : ਹਰਦੀਪ ਸਿੰਘ ਨਿੱਝਰ ਮਾਮਲੇ ਵੱਡਾ ਖੁਲਾਸਾ ਹੋਇਆ ਹੈ । FBI ਡਾਇਰੈਕਟਰ ਦੇ ਭਾਰਤ ਆਉਣ ਤੋਂ ਪਹਿਲਾਂ ਅਮਰੀਕਾ ਮੀਡੀਆ ਹਾਊਸ ਇੰਟਰਸੈਪਟ ਨੇ ਹਰਦੀਪ ਸਿੰਘ ਨਿੱਝਰ ਨੂੰ ਲੈਕੇ ਵੱਡਾ ਦਾਅਵਾ ਕੀਤਾ ਹੈ । ਜਿਸ ‘ਤੇ ਭਾਰਤ ਦੇ ਵਿਦੇਸ਼ ਮੰਤਰਾਲਾ ਦਾ ਵੀ ਜਵਾਬ ਆ ਗਿਆ ਹੈ । 10 ਦਸੰਬਰ ਨੂੰ ਛੱਪੀ ਰਿਪੋਰਟ ਦੇ ਮੁਤਾਬਿਕ ਦੱਸਿਆ ਗਿਆ ਹੈ ਕਿ ਅਪ੍ਰੈਲ 2023 ਵਿੱਚ ਭਾਰਤ ਦੀ ਸਰਕਾਰ ਨੇ ਇੱਕ ਸੀਕਰੇਟ ਮੈਮੋ ਜਾਰੀ ਕੀਤਾ ਸੀ । ਇਸ ਵਿੱਚ ਸਰਕਾਰ ਨੇ ਨਾਰਥ ਅਮਰੀਕਾ ਵਿੱਚ ਮੌਜੂਦ ਆਪਣੇ ਸਫਾਰਤਖਾਨੇ ਨੂੰ ਸਿੱਖ ਜਥੇਬੰਦੀਆਂ ਦੇ ਖਿਲਾਫ ਆਪਰੇਸ਼ਨ ਚਲਾਉਣ ਨੂੰ ਕਿਹਾ ਸੀ । ਇੰਟਰਸੈਪਟ ਦੇ ਮੁਤਾਬਿਕ ਇਸ ਮੈਮੋ ਵਿੱਚ ਕਈ ਸਿੱਖ ਕਾਰਕੁਨਾਂ ਦੇ ਨਾਂ ਸਨ, ਜਿਸ ਦੇ ਖਿਲਾਫ਼ ਭਾਰਤ ਦੀ ਖੁਫਿਆਂ ਏਜੰਸੀਆਂ ਜਾਂਚ ਕਰ ਰਹੀਆਂ ਸਨ ।
ਇਸ ਵਿੱਚ ਹਰਦੀਪ ਸਿੰਘ ਨਿੱਝਰ ਦਾ ਨਾਂ ਵੀ ਸ਼ਾਮਲ ਸੀ । ਮੈਮੋ ਵਿੱਚ ਲਿਖਿਆ ਸੀ ਕਿ ਸਾਰੇ ਸ਼ੱਕੀਆਂ ਦੇ ਖਿਲਾਫ ਠੋਸ ਕਦਮ ਚੁੱਕੇ ਜਾਣ ਦੇ ਨਿਰਦੇਸ਼ ਸਨ। ਇਸ ਵਿੱਚ ਸਿੱਧੇ ਤੌਰ ‘ਤੇ ਕਿਸੇ ਨੂੰ ਮਾਰਨ ਦੀ ਗੱਲ ਨਹੀਂ ਕੀਤੀ ਗਈ ਸੀ। ਮੈਮੋ ਦੇ 2 ਮਹੀਨੇ ਦੇ ਬਾਅਦ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦਾ ਕਤਲ ਹੋ ਗਿਆ । ਹਾਲਾਂਕਿ ਭਾਰਤ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਵੀ ਮੈਮੋ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਨੂੰ ਫੇਕ ਦੱਸਿਆ ਹੈ ।
ਭਾਰਤ ਦਾ ਜਵਾਬ
ਅਰਿੰਦਮ ਬਾਗਚੀ ਨੇ ਮੈਮੋ ਨੂੰ ਬੇਬੁਨਿਆਦ ਕਹਾਣੀ ਦੱਸਿਆ ਹੈ । ਵਿਦੇਸ਼ ਮੰਤਰਾਲਾ ਨੇ ਕਿਹਾ ‘ਕਿ ਮੈਮੋ ਭਾਰਤ ਦੇ ਖਿਲਾਫ ਚਲਾਈ ਜਾ ਰਹੀ ਕੈਂਪੇਨਿੰਗ ਦਾ ਹਿੱਸਾ ਹੈ । ਇਹ ਮੀਡੀਆ ਹਾਊਸ ਪਹਿਲਾਂ ਵੀ ਪਾਕਿਸਤਾਨ ਖੁਫਿਆ ਏਜੰਸੀਆਂ ਦੀ ਝੂਠੀ ਕਹਾਣੀਆਂ ਫੈਲਾਉਣ ਲਈ ਮਸ਼ਹੂਰ ਹੈ। ਇਹ ਰਿਪੋਰਟ ਜਿਸ ਨੇ ਲਿੱਖੀ ਹੈ ਉਸ ਵਿੱਚ ਦੋਵਾਂ ਦੇ ਵਿਚਾਲੇ ਸਬੰਧ ਸਾਫ਼ ਨਜ਼ਰ ਆਉਂਦੇ ਹਨ’ ।
ਕਿਸ ਨੇ ਲਿੱਖੀ ਸੀ ਰਿਪੋਰਟ ?
ਇੰਟਰਸੈਪਟ ਵਿੱਚ ਭਾਰਤ ‘ਤੇ ਇਲਜ਼ਾਮ ਲਗਾਉਣ ਵਾਲੀ ਰਿਪੋਰਟ ਮੁਤਰਜਾ ਹੁਸੈਨ ਅਤੇ ਰੀਆਨ ਗ੍ਰਿਮ ਨੇ ਮਿਲ ਕੇ ਲਿੱਖੀ ਹੈ । ਇੰਟਰਸੈਪਟ ‘ਤੇ ਮੁਤਰਜਾ ਦੀ ਪਿਛਲੀ 10 ਰਿਪੋਰਟ ਵੇਖੀ ਜਾਵੇ ਤਾਂ ਇੰਨਾਂ ਵਿੱਚੋਂ 5 ਭਾਰਤ ਅਤੇ ਖਾਲਿਸਤਾਨ ਨਾਲ ਜੁੜੀ ਹੈ । ਇੰਨਾਂ ਵਿੱਚ ਇੱਕ ਰਿਪੋਰਟ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ । ਭਾਰਤ ‘ਤੇ ਦੂਜੇ ਦੇਸ਼ਾਂ ਵਿੱਚ ਸਿੱਖਾਂ ਨੂੰ ਮਰਵਾਉਣ ਦਾ ਇਲਜ਼ਾਮ ਹੈ । ਰਿਪੋਰਟ ਵਿੱਚ ਲਿਖਿਆ ਹੈ ਕਿ ਭਾਰਤ ਨੇ ਆਪਣੇ ਵਿਰੋਧੀਆਂ ਨੂੰ ਮਰਵਾਉਣ ਦੇ ਲਈ ਲੋਕਲ ਅਪਰਾਧੀਆਂ ਦਾ ਇੱਕ ਨੈੱਟਵਰਕ ਬਣਾਇਆ ਹੈ । ਜੋ ਪਾਕਿਸਤਾਨ ਵਿੱਚ ਵੀ ਆਪਰੇਸ਼ਨ ਚੱਲਾ ਰਹੇ ਹਨ। ਮੁਤਰਜਾ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ FBI ਨੇ ਨਿੱਝਰ ਦੇ ਕਤਲ ਦੇ ਬਾਅਦ ਅਮਰੀਕਾ ਵਿੱਚ ਖਾਲਿਸਤਾਨ ਹਮਾਇਤੀਆਂ ਨੂੰ ਅਲਰਟ ਕੀਤਾ ਸੀ ।
ਪਾਕਿਸਤਾਨ ਵਿੱਚ ਮਾਰੇ ਜਾ ਰਹੇ ਹਨ ਭਾਰਤ ਦੇ ਮੋਸਟ ਵਾਂਟੇਡ
ਪਾਕਿਸਤਾਨ ਵਿੱਚ ਪਿਛਲੇ 3 ਮਹੀਨੇ ਵਿੱਚ 7 ਦਹਿਸ਼ਤਗਰਦਾਂ ਨੂੰ ਮਾਰਿਆ ਗਿਆ ਹੈ । ਇਹ ਉਹ ਹਨ ਜੋ ਭਾਰਤ ਵਿੱਚ ਮੋਸਟ ਵਾਂਟੇਡ ਦੀ ਲਿਸਟ ਵਿੱਚ ਸਨ । ਮਾਰੇ ਗਏ ਵਿੱਚ ਲਸ਼ਕਰ-ਏ-ਤੋਇਬਾ ਯਾਨੀ LET,ਹਿਜ਼ਬੁਲ ਮੁਜਾਹਿਦੀਨ,ਜੈਸ਼-ਏ-ਮੁਹੰਮਦ JEM ਨਾਲ ਜੁੜੇ ਹਨ । ਪਾਕਿਸਤਾਨ ਖੁਫਿਆ ਏਜੰਸੀਆਂ ਪਰਦੇ ਦੇ ਪਿੱਛੇ ਭਾਰਤ ‘ਤੇ ਇਲਜ਼ਾਮ ਲੱਗਾ ਰਹੀਆਂ ਹਨ। ਹਾਲਾਂਕਿ ਭਾਰਤ ਨੇ ਇਸ ਤੋਂ ਇਨਕਾਰ ਕੀਤਾ ਹੈ । ਪਿਛਲੇ ਦਿਨਾਂ ਦੌਰਾਨ ਹੋਈ ਪ੍ਰੈਸ ਕਾਂਫਰੰਸ ਵਿੱਚ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਭਾਰਤ ਆਕੇ ਕਾਨੂੰਨ ਦਾ ਸਾਹਮਣਾ ਕਰਨਾ ਚਾਹੀਦਾ ਹੈ ।