International Punjab

ਹਰਦੀਪ ਸਿੰਘ ਨਿੱਝਰ ਦੀ ਨਵੀਂ ਵੀਡੀਓ ਜਾਰੀ ! ਕੈਨੇਡਾ ਦੇ ਨਿਊਜ਼ ਨੇ ਕੀਤਾ ਵੱਡਾ ਦਾਅਵੇਂ

ਬਿਉਰੋ ਰਿਪੋਰਟ : ਕੈਨੇਡਾ ਦੀ CBC ਨਿਊਜ਼ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ‘ਤੇ ਹੋਏ ਹਮਲੇ ਦਾ ਇੱਕ ਸਾਫ ਵੀਡੀਓ ਜਾਰੀ ਕੀਤਾ ਹੈ । 18 ਜੂਨ 2023 ਦੇ ਇਸ ਵੀਡੀਓ ਵਿੱਚ ਨਿੱਝਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰਦੇ ਹੋਏ ਵਿਖਾਇਆ ਗਿਆ ਹੈ । ਜੋ ਕੀ ਕਾਂਟਰੈਕਟਰ ਕਿਲਰ ਸਨ । ਵੀਡੀਓ ਦੇ ਜ਼ਰੀਏ ਦਾਅਵਾ ਕੀਤਾ ਗਿਆ ਗਿਆ ਹੈ ਹਮਲਾ ਕਰਨ ਵਾਲੇ 6 ਲੋਕ ਸਨ ਅਤੇ 2 ਗੱਡੀ ਵਿੱਚ ਬੈਠੇ ਸਨ । ਨਿੱਝਰ ਆਪਣੀ ਸਲੇਟੀ ਰੰਗ ਦੀ ਡੌਜ ਰੈਮ ਪਿਕਅੱਪ ਟਰੱਕ ਵਿੱਚ ਗੁਰਦੁਆਰੇ ਦੀ ਪਾਰਕਿੰਗ ਵਿੱਚੋਂ ਨਿਕਲਦਾ ਵਿਖਾਈ ਦਿੰਦਾ ਹੈ । ਇੱਕ ਸਫੇਦ ਰੰਗ ਦੀ ਸੇਡਾਨ ਗੱਡੀ ਉਸ ਦੇ ਸਾਹਮਣੇ ਆ ਕੇ ਰੁਕ ਜਾਂਦੀ ਹੈ । ਹਰਦੀਪ ਸਿੰਘ ਨਿੱਝਰ ਗੱਡੀ ਰੋਕਣ ਲਈ ਮਜ਼ਬੂਰ ਹੋ ਜਾਂਦਾ ਹੈ । ਪਾਰਕਿੰਗ ਦੇ ਬਾਹਰ ਖੜੇ ਲੋਕ ਨਿੱਝਰ ਦੀ ਗੱਡੀ ਵੱਲ ਭੱਜ ਦੇ ਹਨ ਅਤੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾਉਂਦੇ ਹਨ ਕੁਝ ਮੁਲਜ਼ਮ ਸੇਡਾਨ ਵਿੱਚ ਬੈਠ ਕੇ ਭੱਜ ਜਾਂਦੇ ਹਨ ਜਦਕਿ 2 ਪੈਦਲ ਭੱਜ ਦੇ ਹਨ ।

CBC ਨਿਊਜ਼ ਨੇ 2 ਗਵਾਹਾਂ ਨਾਲ ਵੀ ਗੱਲ ਕੀਤੀ ਹੈ ਜਿੰਨਾਂ ਨੇ ਦੱਸਿਆ ਘਟਨਾ ਦੇ ਸਮੇਂ ਉਹ ਨਜ਼ਦੀਕ ਦੇ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸੀ । ਗੋਲੀਆਂ ਦੀ ਅਵਾਜ਼ ਸੁਣਨ ਤੋਂ ਬਾਅਦ ਉਹ ਫੌਰਨ ਹਮਲੇ ਵਾਲੀ ਥਾਂ ਤੇ ਪਹੁੰਚੇ,ਹਮਲਾਵਰ ਭੱਜ ਰਹੇ ਸਨ ਅਸੀਂ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ । ਗਵਾਹ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਮੈਂ ਆਪਣੇ ਦੋਸਤ ਮਲਕੀਤ ਸਿੰਘ ਨੂੰ ਕਿਹਾ ਪੈਦਲ ਭੱਜ ਰਹੇ ਲੋਕਾਂ ਦਾ ਪਿੱਛਾ ਕਰਨ । ਪਰ ਜਲਦ ਹੀ ਸਾਰੇ ਕਾਤਲ ਟੋਇਟਾ ਕੈਮਰੀ ਵਿੱਚ ਫਰਾਰ ਹੋ ਗਏ । ਗਵਾਹਾਂ ਦੇ ਮੁਤਾਬਿਕ ਦੂਜੀ ਕਾਰ ਵਿੱਚ 3 ਲੋਕ ਭੱਜੇ ਸਨ।

ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪਾਰਲੀਮੈਂਟ ਵਿੱਚ ਬਿਆਨ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਨਿੱਝਰ ਦੀ ਮੌਤ ਦੇ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੈ । ਭਾਰਤੀ ਖੁਫਿਆ ਏਜੰਸੀ ਦੇ ਇੱਕ ਅਧਿਕਾਰੀ ਨੂੰ ਕੈਨੇਡਾ ਤੋਂ ਭਾਰਤ ਭੇਜਿਆ ਗਿਆ ਸੀ । ਉਸ ਦੇ ਵਿਰੋਧੀ ਵਿੱਚ ਭਾਰਤ ਨੇ ਵੀ ਕੈਨੇਡਾ ਦੇ ਅਧਿਕਾਰੀਆਂ ਨੂੰ ਬਾਹਰ ਕੱਢਿਆ ਅਤੇ ਤਕਰੀਬਨ 1 ਮਹੀਨੇ ਤੱਕ ਕੈਨੇਡਾ ਦੀ ਵੀਜ਼ਾ ਸੇਵਾਵਾਂ ਵੀ ਬੰਦ ਰੱਖਿਆ । 9 ਮਹੀਨੇ ਬਾਅਦ ਵੀ ਦੋਵਾਂ ਦੇਸ਼ਾਂ ਦੇ ਰਿਸ਼ਤੇ ਸਹੀ ਨਹੀਂ ਹੋ ਸਕੇ ਹਨ ।