ਸ਼੍ਰੋਮਣੀ ਅਕਾਲੀ ਦਲ (SAD) ਨੂੰ ਇਕ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਇਕ ਪਾਸੇ ਚਰਚਾ ਚੱਲ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਖੁਦ ਆਪ ਚੋਣ ਲੜ ਸਕਦੇ ਹਨ ਪਰ ਦੂਜੇ ਪਾਸੇ ਗਿੱਦੜਬਾਹਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਪਾਰਟੀ ਨੂੰ ਅਲਵੀਦਾ ਕਹਿ ਸਕਦੇ ਹਨ। ਗਿੱਦੜਬਾਹਾ ਹਲਕੇ ਵਿੱਚ ਇਸ ਦੀ ਚਰਚਾਵਾਂ ਚੱਲ ਰਹੀਆਂ ਹਨ। ਇਸ ਦੀ ਪਿਛਲੀ ਵਜਾ ਡਿੰਪੀ ਢਿੱਲੋਂ ਨੂੰ ਉਮੀਦਵਾਰ ਨਾ ਬਣਾਉਣਾ ਦੱਸਿਆ ਜਾ ਰਿਹਾ ਹੈ। ਡਿੰਪੀ ਢਿੱਲੋਂ ਇਸ ਕਰਕੇ ਪਾਰਟੀ ਛੱਡ ਸਕਦੇ ਹਨ। ਦੱਸ ਦੇਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਡਿੰਪੀ ਢਿੱਲੋਂ ਸਿਰਫ 1349 ਦੇ ਫਰਕ ਨਾਲ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰੇ ਸਨ।
ਜੇਕਰ ਉਹ ਪਾਰਟੀ ਦਾ ਸਾਥ ਛੱਡਦੇ ਹਨ ਤਾਂ ਇਹ ਅਕਾਲੀ ਦਲ ਲਈ ਵੱਡਾ ਝਟਕਾ ਹੋਣ ਦੇ ਨਾਲ-ਨਾਲ ਜੇ ਸੁਖਬੀਰ ਬਾਦਲ ਗਿੱਦੜਬਾਹਾ ਤੋਂ ਚੋਣ ਲੜਦੇ ਹਨ ਤਾਂ ਉਨ੍ਹਾਂ ਦਾ ਰਸਤਾ ਵੀ ਔਖਾ ਹੋ ਸਕਦਾ ਹੈ।
ਇਹ ਵੀ ਪੜ੍ਹੋ – ਕੰਗਣਾ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ! ਪੰਜਾਬ ਦੇ ਇਸ ਲੀਡਰ ਨੇ ਕੰਗਣਾ ਖਿਲਾਫ NSA ਲਗਾਉਣ ਦੀ ਕੀਤੀ ਮੰਗ