‘ ਦ ਖ਼ਾਲਸ ਬਿਊਰੋ : ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਕ੍ਰਿਕਟ ਦੀ ਦੁਨੀਆ ਤੋਂ ਸੰਨਿਆਸ ਲੈ ਲਿਆ ਹੈ। ਸੂਤਰਾਂ ਮੁਤਾਬਕ ਹਰਭਜਨ ਸਿੰਘ ਰਾਜਨੀਤੀ ਦੇ ਮੈਦਾਨ ਵਿੱਚ ਆਪਣੀ ਨਵੀਂ ਪਾਰੀ ਖੇਡ ਸਕਦੇ ਹਨ। ਜਾਣਕਾਰੀ ਮੁਤਾਬਕ ਅਨੁਸਾਰ ਹਰਭਜਨ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਹਰਭਜਨ ਸਿੰਘ ਨੇ ਟਵਿੱਟਰ ‘ਤੇ ਆਪਣੀ ਸੰਨਿਆਸ ਦੀ ਜਾਣਕਾਰੀ ਦਿੰਦਿਆਂ ਹੋਇਆ ਲਿਖਿਆ ਕਿ , ”ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਅੱਜ ਮੈਂ ਉਸ ਖੇਡ ਜਗਤ ਨੂੰ ਅਲਵਿਦਾ ਆਖਦਾ ਹਾਂ, ਜਿਸ ਨੇ ਮੈਨੂੰ ਜ਼ਿੰਦਗੀ ‘ਚ ਸਭ ਕੁੱਝ ਦਿੱਤਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ 23 ਸਾਲ ਦੇ ਲੰਬੇ ਸਫਰ ਨੂੰ ਸੁੰਦਰ ਅਤੇ ਯਾਦਗਾਰੀ ਬਣਾਇਆ ਹੈ। 41 ਸਾਲਾ ਹਰਭਜਨ ਸਿੰਘ ਨੇ ਭਾਰਤ ਲਈ 711 ਵਿਕਟਾਂ ਲਈਆਂ ਹਨ।