International

ਟਵਿੱਟਰ ਦੇ ਮੁਲਾਜ਼ਮ ਸਦਾ ਲਈ ਕਰ ਸਕਣਗੇ WORK FROM HOME

‘ਦ ਖ਼ਾਲਸ ਬਿਊਰੋ :- ਸੋਸ਼ਲ ਮੀਡੀਆ ਟਵਿੱਟਰ ਨੇ ਦੱਸਿਆ ਕਿ ਉਸ ਦੇ ਕਰੀਬ 5000 ਮੁਲਾਜ਼ਮ ਮਾਰਚ ਮਹੀਨੇ ਤੋਂ ਹੀ ਦਫ਼ਤਰ ਨਹੀਂ ਆ ਰਹੇ। ਕੰਪਨੀ ਮੁਤਾਬਕ ਕੋਵਿਡ ਤੋਂ ਬਚਾਅ ਲਈ ਤੇ ਮੁਲਾਜ਼ਮਾਂ ਵੱਲੋਂ ਇਕੱਠ ਨਾ ਕਰਨ ਲਈ ਦਫ਼ਤਰ ਦੇ ਦੂਰ ਰਹਿ ਕੇ ਕੰਮ ਕਰਨ ਦੇ ਬੰਦੋਬਸਤ ਨੇ ਬਹੁਤ ਵਧੀਆ ਕੰਮ ਕੀਤਾ। ਇਸ ਲਈ ਜੇ ਮੁਲਾਜ਼ਮਾਂ ਦਾ ਕੰਮ ਇਸ ਦੀ ਆਗਿਆ ਦਿੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਦੂਰੋਂ ਕੰਮ ਕਰਦੇ ਰਹਿ ਸਕਣ ਦੀ ਆਗਿਆ ਦੇ ਸਕਦੀ ਹੈ।

ਅਸੀਂ ਇਸ ਮਹਾਂਮਾਰੀ ਦੀ ਔਖੀ ਸਥਿਤੀ ਵਿੱਚ ਹਾਂ ਕਿ… ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਘਰੋਂ ਕੰਮ ਕਰਦੇ ਰਹਿਣ ਦੀ ਆਗਿਆ ਦੇ ਸਕੀਏ। ਪਿਛਲੇ ਕੁੱਝ ਮਹੀਨਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ।”

ਕੰਪਨੀ ਦੇ ਸੀਈਓ ਜੈਕ ਡੌਰਸੀ ਨੇ ਮੁਲਾਜ਼ਮਾਂ ਦੇ ਨਾਂਅ ਇੱਕ ਈ-ਮੇਲ ਵਿੱਚ ਲਿਖਿਆ, “ਇਸ ਲਈ ਜੇ ਸਾਡੇ ਮੁਲਾਜ਼ਮਾਂ ਦੀ ਅਜਿਹੀ ਭੂਮਿਕਾ ਹੈ ਤੇ ਸਥਿਤੀ ਹੈ ਜਿਸ ਨਾਲ ਉਹ ਘਰੋਂ ਕੰਮ ਕਰਦੇ ਰਹਿ ਸਕਦੇ ਹਨ ਅਤੇ ਉਹ ਅਜਿਹਾ ਸਦਾ ਲਈ ਕਰਦੇ ਰਹਿਣਾ ਚਾਹੁੰਦੇ ਹਨ, ਅਸੀਂ ਅਜਿਹਾ ਕਰ ਦਿਆਂਗੇ।”

ਬਾਕੀ ਮੁਲਾਜ਼ਮ ਜੋ ਹਮੇਸ਼ਾ ਲਈ ਘਰੋਂ ਕੰਮ ਨਹੀਂ ਕਰ ਸਕਦੇ ਉਨ੍ਹਾਂ ਲਈ ਸਾਲ ਦੇ ਅਖ਼ੀਰ ਤੱਕ ਕੰਪਨੀ ਆਪਣੇ ਦਫ਼ਤਰ ਖੋਲ੍ਹ ਦੇਵੇਗੀ ਪਰ “ਸਤੰਬਰ ਤੋਂ ਪਹਿਲਾਂ ਨਹੀਂ”।

ਟਵਿੱਟਰ ਦੇ ਦੁਨੀਆਂ ਭਰ ਵਿੱਚ ਦਿੱਲੀ, ਲੰਡਨ ਅਤੇ ਸਿੰਗਾਪੁਰ ਸਮੇਤ 35 ਥਾਵਾਂ ‘ਤੇ ਦਫ਼ਤਰ ਹਨ। ਕੰਪਨੀ ਦਾ ਮੁੱਖ ਦਫ਼ਤਰ ਅਮਰੀਕਾ ਦੇ ਸੈਨਫਰਾਂਸਿਸਕੋ ਵਿੱਚ ਹੈ।