Khetibadi Lok Sabha Election 2024 Punjab

ਹੰਸ ਰਾਜ ਹੰਸ ਨੇ ਮੰਗੀ ਮੁਆਫ਼ੀ! ਸਟੇਜ ’ਤੇ ਲੱਗੇ ਰੋਣ, ‘ਮੈਂ ਕੱਲ੍ਹ ਮੌਤ ਨਜ਼ਦੀਕ ਤੋਂ ਵੇਖੀ!’ ‘PM ਮੋਦੀ ਨੇ ਗਲ਼ ਲਾ ਲਿਆ’

ਬਿਉਰੋ ਰਿਪੋਟਰ – ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਬੀਤੇ ਦਿਨੀ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਪ੍ਰਦਰਸ਼ਨ ’ਤੇ ਜਾਨੋ ਮਾਰਨ ਦਾ ਇਲਜ਼ਾਮ ਵੀ ਲਗਾਇਆ ਹੈ। ਹੰਸਰਾਜ ਹੰਸ ਨੇ ਦੱਸਿਆ ਕਿ ਉਹ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਜਾ ਰਹੇ ਸਨ, ਰਸਤੇ ਵਿੱਚ ਕੁਝ ਪ੍ਰਦਰਸ਼ਨਕਾਰੀ ਨੌਜਵਾਨ ਨੇ ਉਨ੍ਹਾਂ ਨੂੰ ਰੋਕਿਆ, ਉਨ੍ਹਾਂ ਦੇ ਹੱਥ ਵਿੱਚ ਬਰਛੇ ਅਤੇ ਕ੍ਰਿਪਾਨਾਂ ਸਨ। ਉਨ੍ਹਾਂ ਨੇ ਮੇਰੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਨ੍ਹਾਂ ਦੇ ਡਰਾਈਵਰ ਅਤੇ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਿਆ ਹੈ।

ਹੰਸ ਰਾਜ ਨੇ ਕਿਹਾ ਕਿ ਮੈਂ ਕੱਲ੍ਹ ਮੌਤ ਨੂੰ ਕਰੀਬ ਤੋਂ ਵੇਖਿਆ, ਮੇਰੇ ਮੂੰਹ ’ਤੇ ਕੋਈ ਸ਼ਿਕਨ ਨਹੀਂ ਸੀ, ਕਿਉਂਕਿ ਮੇਰੇ ਮਨ ਤੋਂ ਡਰ ਖ਼ਤਮ ਹੋ ਗਿਆ ਹੈ, ਮੈਨੂੰ ਲੱਗਿਆ ਸੀ ਮੇਰਾ ਟਾਈਮ ਆ ਗਿਆ ਹੈ। ਪੂਰਾ ਵਾਕਿਆ ਦੱਸ ਦੇ ਹੋਏ ਹੰਸਰਾਜ ਹੰਸ ਰੋਣ ਲੱਗੇ।

ਉਨ੍ਹਾਂ ਕਿਹਾ ਇਸ ਦੀ ਜਾਣਕਾਰੀ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਟੇਜ ਤੱਕ ਵੀ ਪਹੁੰਚੀ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਫੋਰਨ ਸੁਰੱਖਿਆ ਮੁਲਾਜ਼ਮਾਂ ਨੂੰ ਭੇਜਿਆ ਮੇਰੀ ਮਦਦ ਲਈ, ਮੈਂ ਸਭ ਤੋਂ ਅਖ਼ੀਰ ਵਿੱਚ ਪਹੁੰਚਿਆ, ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਮੇਰਾ ਹਾਲ ਪੁੱਛਿਆ ਅਤੇ ਫਿਰ ਗਲੇ ਲਾ ਲਿਆ।

ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਕਿਹਾ ਮੈਨੂੰ ਸ਼ੁਭਕਰਨ ਦੀ ਮੌਤ ਦਾ ਅਫ਼ਸੋਸ ਹੈ, ਜੇਕਰ ਮੇਰੀ ਜਾਨ ਨਾਲ ਸ਼ੁਭਕਰਨ ਵਾਪਸ ਆ ਜਾਂਦਾ ਹੈ ਤਾਂ ਮੈਨੂੰ ਮਾਰ ਦਿਉ, ਮੇਰੇ ਨਾਲ ਮੌਜੂਦ ਸਟਾਫ ਨੂੰ ਸੱਟ ਨਾ ਪਹੁੰਚਾਈ ਜਾਵੇ। ਇਸ ਤੋਂ ਬਾਅਦ ਹੰਸਰਾਜ ਹੰਸ ਨੇ ਕਿਹਾ 1 ਜੂਨ ਤੱਕ ਮੈਂ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ। ਜੇਕਰ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਸੋਚ ਨੂੰ ਜ਼ਿੰਦਾ ਰੱਖਣਾ। ਹੰਸਰਾਜ ਹੰਸ ਨੇ ਕਿਹਾ ਮੈਂ ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਹਾਂ, ਮੈਨੂੰ ਇਕੱਲਾ ਸੱਦ ਲੈਣ।

‘ਮੈਂ ਧਮਕੀ ਨਹੀਂ ਦਿੱਤੀ, ਫਿਰ ਵੀ ਮੁਆਫ਼ੀ ਮੰਗਦਾ ਹਾਂ’

ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਨੇ ਮੁੜ ਤੋਂ ਸਫਾਈ ਦਿੱਤੀ ਕਿ ਮੈਂ ਕਦੇ ਵੀ ਕਿਸਾਨਾਂ ਨੂੰ ਧਮਕੀ ਨਹੀਂ ਦਿੱਤੀ ਸੀ, ਮੇਰਾ ਪ੍ਰੋਗਰਾਮ ਰੱਦ ਕਰਵਾਉਣ ਦੇ ਲਈ ਪਾਰਟੀ ਦੇ ਵਰਕਰਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਸਨ, ਮੈਂ ਸਿਰਫ਼ ਕਿਹਾ ਸੀ ਕਿ ਕਾਨੂੰਨ ਦੇ ਮੁਤਾਬਿਕ ਅਸੀਂ 1 ਜੂਨ ਤੋਂ ਬਾਅਦ ਕਾਰਵਾਈ ਕਰਾਂਗੇ। ਜੇਕਰ ਫਿਰ ਵੀ ਕਿਸੇ ਨੂੰ ਮੇਰੀ ਬਿਆਨ ਨਾਲ ਤਕਲੀਫ ਪਹੁੰਚੀ ਹੈ ਮੈਂ ਮੁਆਫ਼ੀ ਮੰਗਦਾ ਹਾਂ।

 

ਇਹ ਵੀ ਪੜ੍ਹੋ – ਕੱਲ੍ਹ ਪੰਜਾਬ ਆਉਣਗੇ ਰਾਹੁਲ ਗਾਂਧੀ! ਅੰਮ੍ਰਿਤਸਰ ਤੋਂ ਸ਼ੁਰੂ ਕਰਨਗੇ ਚੋਣ ਪ੍ਰਚਾਰ, ਕਾਂਗਰਸ ਪੰਜਾਬ ’ਚ ਕਰੇਗੀ 5 ਵੱਡੇ ਪ੍ਰੋਗਰਾਮ