ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 3 ਦੀ ਰੋਡ ‘ਤੇ ਅਚਾਨਕ ਭਿਆਨਕ ਹਾਦਸਾ ਵਾਪਰਿਆ ਹੈ । ਚੱਲਦੀ ਪਲਸਰ 220 ਵਿੱਚ ਅਚਾਨਕ ਜ਼ਬਰਦਸਤ ਅੱਗ ਲੱਗ ਗਈ । ਸੜਕ ਦੇ ਵਿੱਚ ਇਹ ਮਿੰਟਾਂ ਵਿੱਚ ਪੂਰੀ ਤਰ੍ਹਾਂ ਨਾਲ ਸੜ ਗਈ। ਗਨੀਮਤ ਰਹੀ ਕਿ ਭੈਣ-ਭਰਾ ਭੈਣ ਨੇ ਫੌਰਨ ਬਾਇਕ ਸਾਇਡ ‘ਤੇ ਲਗਾਈ ਅਤੇ ਉਤਰ ਗਏ । ਇਸ ਨਾਲ ਉਨ੍ਹਾਂ ਦੀ ਜਾਨ ਤਾਂ ਬੱਚ ਗਈ । ਦਰਅਸਲ ਧੂੰਆਂ ਨਿਕਲ ਦੇ ਹੀ ਉਨ੍ਹਾਂ ਨੇ ਬਾਇਕ ਨੂੰ ਕਿਨਾਰੇ ਲਾਇਆ,ਜਿਵੇਂ ਹੀ ਉਤਰੇ ਬਾਇਕ ਅੱਗ ਦੇ ਹਵਾਲੇ ਹੋ ਗਈ ।
ਦੱਸਿਆ ਜਾ ਰਿਹਾ ਹੈ ਕਿ ਬਾਇਕ ਹਿਮਾਚਲ ਨੰਬਰ ਦੀ ਸੀ। ਬਾਇਕ ਦੇ ਮਾਲਿਕ ਹਰਸ਼ ਕੁਮਾਰ ਨੇ ਦੱਸਿਆ ਕਿ ਸੈਕਟਰ 17 ਤੋਂ ਭੈਣ ਦੇ ਨਾਲ ਬਰਡ ਪਾਰਕ ਜਾ ਰਹੇ ਸਨ । ਅਚਾਨਕ ਬਾਇਕ ਵਿੱਚ ਧੂੰਆਂ ਅਤੇ ਚਿੰਗਾਰੀ ਨਿਕਲ ਲੱਗੀ। ਇਹ ਵੇਖਣ ਤੋਂ ਉਨ੍ਹਾਂ ਨੇ ਬਾਇਕ ਨੂੰ ਸਾਇਡ ‘ਤੇ ਲਗਾਇਆ,ਜਿਵੇਂ ਹੀ ਉਹ ਦੋਵੇ ਉਤਰੇ ਬਾਇਕ ਅੱਗ ਦੀ ਚਪੇਟ ਵਿੱਚ ਆ ਗਈ ।ਅੱਗ ਲੱਗਣ ਦੀ ਵਜ੍ਹਾ ਕਰਕੇ ਦੋਵੇ ਪਾਸੇ ਤੋਂ ਟਰੈਫਿਕ ਨੂੰ ਰੋਕ ਦਿੱਤਾ ਗਿਆ । ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਫਿਰ ਅੱਗ ‘ਤੇ ਕਾਬੂ ਪਾਇਆ ਗਿਆ ।
ਅੱਗ ਲੱਗਣ ਦੇ ਕਾਰਨ
ਬਾਇਕ ਵਿੱਚ ਅੱਗ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ । ਸਭ ਤੋਂ ਵੱਧ ਜਿਹੜਾ ਹੁਣ ਤੱਕ ਕਾਰਨ ਸਾਹਮਣੇ ਆਇਆ ਹੈ ਉਹ ਹੈ ਸ਼ਾਰਟ ਸਰਕਟ ਹੋਣਾ। ਵਾਇਰਿੰਗ ਢਿੱਲੀ ਹੋਣ ਦੀ ਵਜ੍ਹਾ ਕਰਕੇ ਸ਼ਾਰਟ ਸਰਕਟ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਕਰਕੇ ਬਾਇਕ ਅੱਗ ਫੜ ਲੈਂਦੀ ਹੈ । ਜ਼ਿਆਦਾਤਰ ਇਹ ਵੇਖਿਆ ਗਿਆ ਹੈ ਕਿ ਜਦੋਂ ਅਸੀਂ ਗੈਰੇਜ ਵਿੱਚ ਬਾਇਕ ਠੀਕ ਕਰਨ ਨੂੰ ਦਿੰਦੇ ਹਾਂ ਤਾਂ ਮਕੈਨਿਕ ਸਸਤੇ ਦੇ ਚੱਕ ਵਿੱਚ ਡੁਬਲੀਕੇਟ ਪੁਰਜੇ ਦੀ ਵਰਤੋਂ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਬਾਇਕ ਨੂੰ ਅੱਗ ਲੱਗ ਸਕਦੀ ਹੈ। ਕੁਝ ਸ਼ੌਕੀਨ ਬਾਇਕ ‘ਤੇ ਕਈ ਤਰ੍ਹਾਂ ਦੀਆਂ ਲਾਇਟਾਂ ਅਤੇ ਹੈਵੀ ਹਾਰਨ ਲਗਵਾਉਂਦੇ ਹਨ,ਜਿਸ ਨਾਲ ਬੈਟਰੀ ਜਲਦੀ ਗਰਮ ਹੋ ਜਾਂਦੀ ਹੈ ਅਤੇ ਫਿਰ ਉਹ ਅੱਗ ਦਾ ਕਾਰਨ ਵੀ ਬਣ ਦੀ ਹੈ । ਇਸ ਤੋਂ ਇਲਾਵਾ ਬਾਇਕ ਦੀ ਸਮੇਂ ਸਿਰ ਸਰਵਿਸ ਕਰਵਾਉ ਅਤੇ ਹੋ ਸਕੇ ਤਾਂ ਕੰਪਨੀ ਤੋਂ ਹੀ ਸਰਵਿਸ ਕਰਵਾਉ । ਜੇਕਰ ਤੁਸੀਂ ਬਾਇਕ ਵਿੱਚੋ ਕੋਈ ਪੁਰਜਾ ਬਦਲਵਾ ਰਹੇ ਤਾਂ ਇਸ ਗੱਲ ਯਕੀਨੀ ਬਣਾਉ ਕੀ ਡੁਬਲੀਕੇਟ ਨਾ ਲੱਗੇ ਬਲਕਿ ਓਰੀਜਨਲ ਹੀ ਹੋਵੇ।