The Khalas Tv Blog India ਡੀਏਵੀ ਕਾਲੇਜ ਜਲੰਧਰ ‘ਚ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਲਈ ਕੱਲ੍ਹ ਹੋਣਗੇ ਟਰਾਇਲ
India Punjab Sports

ਡੀਏਵੀ ਕਾਲੇਜ ਜਲੰਧਰ ‘ਚ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਲਈ ਕੱਲ੍ਹ ਹੋਣਗੇ ਟਰਾਇਲ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- ਡੀਏਵੀ ਕਾਲਜ ਜਲੰਧਰ ਦੇ ਸਪੋਰਟਸ ਕੰਪੈਲਕਸ ਵਿੱਚ ਕੱਲ੍ਹ ਪੰਜਾਬ ਹੈਂਡਬਾਲ ਐਸੋਸੀਏਸ਼ਨ ਵੱਲੋਂ ਸਵੇਰੇ 11 ਵਜੇ ਪੰਜਾਬ ਦੀ ਸੀਨੀਅਰ ਮਹਿਲਾ ਹੈਂਡਬਾਲ ਟੀਮ ਦੀ ਚੋਣ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਡਾ. ਜਤਿੰਦਰ ਦੇਵ ਨੇ ਦੱਸਿਆ ਕਿ ਇਸ ਦੌਰਾਨ ਚੁਣੀਆਂ ਗਈਆਂ ਖਿਡਾਰਨਾਂ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ 49ਵੀਂ ਕੌਮੀ ਸੀਨੀਅਰ ਮਹਿਲਾ ਚੈਂਪੀਅਨਸ਼ਿਪ ਵਿੱਚ ਸੂਬੇ ਦੀ ਨੁਮਾਇੰਦਗੀ ਕਰਨਗੀਆਂ। ਚੈਂਪੀਅਨਸ਼ਿਪ 17 ਤੋਂ 21 ਮਾਰਚ ਤੱਕ ਖੇਡੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਟਰਾਇਲ ਵਿੱਚ ਹਿੱਸਾ ਲੈਣ ਲਈ ਖਿਡਾਰਨਾਂ ਨੂੰ ਕੋਵਿਡ-19 ਤੋਂ ਸਾਵਧਾਨੀ ਲਈ ਬਣਾਏ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਤੋਂ ਇਲਾਵਾ ਚੁਣੀਆਂ ਖਿਡਾਰਨਾਂ ਦਾ ਕੌਮੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਵੀ ਕਰਵਾਇਆ ਜਾਵੇਗਾ।

Exit mobile version