ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਪੁਲਿਸ ਥਾਣਾ ਭਿੰਡੀ ਸੈਦਾ ਅਧੀਨ BSF ਦੀ 183 ਬਟਾਲੀਅਨ ਦੇ BOP ਬੁਰਜ ਨੇੜੇ ਲਾਵਾਰਿਸ ਹਾਲਤ ‘ਚ ਇੱਕ ਹੈਂਡ ਗ੍ਰਨੇਡ ਅਤੇ 15 ਰੌਂਦ 9 mm ਕਾਰਤੂਸ ਮਿਲੇ ਹਨ। ਹੈਂਡ ਗ੍ਰੇਨੇਡ ਅਤੇ ਗੋਲੀਆਂ ਮਿਲਣ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨੀ ਸਰਹੱਦ ਪਾਰ ਤੋਂ ਹੈਰੋਇਨ ਜਾਂ ਹਥਿਆਰਾਂ ਦੀ ਤਸਕਰੀ ਕਰਦੇ ਰਹਿੰਦੇ ਹਨ, ਜਿਸ ਕਾਰਨ ਅਧਿਕਾਰੀ ਇਸ ਮਾਮਲੇ ਵਿੱਚ ਕਈ ਤੱਥਾਂ ਦੀ ਜਾਂਚ ਕਰ ਰਹੇ ਹਨ। ਜਵਾਨਾਂ ਵੱਲੋਂ ਪੂਰੇ ਇਲਾਕੇ ‘ਚ ਸਰਚ ਅਭਿਆਨ ਸ਼ੁਰੂ ਕਰ ਦਿੱਤੀ ਗਿਆ ਹੈ।
ਇਸ ਸਬੰਧੀ ਪੁਲਿਸ ਅਤੇ BSF ਦੇ ਜਵਾਨ ਇਲਾਕੇ ਵਿੱਚ ਕਈ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਪਿੰਡ ਅਤੇ ਚੌਕੀ ਦੇ ਆਲੇ-ਦੁਆਲੇ ਲੱਗੇ CCTV ਆਦਿ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ‘ਤੋਂ ਬਾਅਦ ਸਰਹੱਦ ‘ਤੇ ਵੀ ਜਵਾਨਾਂ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ।