‘ਦ ਖ਼ਾਲਸ ਬਿਊਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੇਸ਼ ਦੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਅੱਧੀਆਂ ਸੀਟਾਂ ਉਤੇ ਸਰਕਾਰੀ ਮੈਡੀਕਲ ਕਾਲਜਾਂ ਦੇ ਬਰਾਬਰ ਫੀਸ ਲਈ ਜਾਵੇਗੀ। ਯੂਕਰੇਨ ਵਿਚ ਮਾਰੇ ਗਏ ਕਰਨਾਟਰ ਦੇ ਵਿਦਿਆਰਥੀ ਦੇ ਪਿਤਾ ਨੇ ਵੀ ਭਾਰਤ ਵਿਚ ਪ੍ਰਾਈਵੇਟ ਕਾਲਜਾਂ ਵਿਚ ਮੋਟੀਆਂ ਰਕਮਾਂ ਲੈ ਕੇ ਦਾਖਲਾ ਦੇਣ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਸੀ।
ਇਸ ਤੋਂ ਇਲਾਵਾ ਰੂਸ ਦੇ ਯੂਕਰੇਨ ਉਤੇ ਹਮਲੇ ਪਿੱਛੋਂ ਭਾਰਤੀ ਵਿਦਿਆਰਥੀਆਂ ਵੱਲੋਂ ਮੈਡੀਕਲ ਸਿੱਖਿਆ ਲਈ ਵਿਦੇਸ਼ ਜਾਣ ਉਤੇ ਵੱਡੇ ਸਵਾਲ ਉਠ ਰਹੇ ਹਨ। ਭਾਰਤ ਵਿਚ ਮਹਿੰਗੀ ਮੈਡੀਕਲ ਸਿੱਖਿਆ ਨੂੰ ਲੈ ਕੇ ਸਰਕਾਰ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਜਿਸ ਕਾਰਣ ਸਰਕਾਰ ਨੇ ਹੁਣ ਇਹ ਕਦਮ ਚੁਕਿਆ ਹੈ।
India
ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਅੱਧੀਆਂ ਸੀਟਾਂ ‘ਤੇ ਲੱਗੇਗੀ ਸਰਕਾਰੀ ਕਾਲਜਾਂ ਜਿੰਨੀ ਫੀਸ- ਕੇਂਦਰ ਸਰਕਾਰ
- March 7, 2022