India

ਸਾਡੀਆਂ 20 ਸੀਟਾਂ ਹੋਰ ਆ ਜਾਂਦੀਆਂ ਤਾਂ ਭਾਜਪਾ ਜੇਲ੍ਹ ‘ਚ ਹੁੰਦੀ!

ਬਿਊਰੋ ਰਿਪੋਰਟ – ਜੰਮੂ ਕਸ਼ਮੀਰ ਚੋਣਾਂ (Jammu-kashmir Election)ਵਿੱਚ ਕਾਂਗਰਸ ਅਤੇ ਨੈਸ਼ਨਲ ਕਾਂਨਫਰੰਸ ਵਿਚਕਾਰ ਗਠਜੋੜ ਤਹਿਤ ਚੋਣਾਂ ਲੜੀਆਂ ਜਾ ਰਹੀਆਂ ਹਨ। ਜੰਮੂ ਕਸਮੀਰ ਚੋਣਾਂ ਲਈ ਅੱਜ ਕਾਂਗਰਸ ਦਾ ਕੌਮੀ ਪ੍ਰਧਾਨ  ਮਲਿਕਾਰਜੁਨ ਖੜਗੇ ਨੇ ਨੇ ਅਨੰਤਨਾਗ ਵਿੱਚ ਰੈਲੀ ਕੀਤੀ ਹੈ। ਉਨ੍ਹਾਂ ਕਿਹਾ ਕਿ 400 ਸੀਟਾਂ ਜਿੱਤਣ ਦੀ ਗੱਲ ਕਹਿਣ ਵਾਲੇ 240 ਤੱਕ ਸੀਮਟ ਕੇ ਰਹਿ ਗਏ ਹਨ। ਖੜਗੇ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ 20 ਸੀਟਾਂ ਹੋਰ ਆ ਜਾਂਦੀਆਂ ਤਾਂ ਇਹ ਸਾਰੇ ਜੇਲ੍ਹ ਵਿੱਚ ਹੋਣੇ ਸੀ। ਇਹ ਲੋਕ ਜੇਲ੍ਹ ਦੇ ਹੀ ਲਾਇਕ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਹਰ ਪਾਸੇ ਤੋਂ ਹਮਲੇ ਹੋ ਰਹੇ ਹਨ ਪਰ ਮੋਦੀ ਜੀ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਝੂਠਾਂ ਦੇ ਸਰਦਾਰ ਹਨ। 

ਉਨ੍ਹਾਂ ਭਾਜਪਾ ਤੇ ਤੰਜ ਕੱਸਦਿਆਂ ਕਿਹਾ ਕਿ ਭਾਜਪਾ ਦੀ ਕਹਿਣੀ ਅਤੇ ਕਥਨੀ ਵਿੱਚ ਭਾਰੀ ਅੰਤਰ ਹੈ। ਭਾਜਪਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦਾ ਗਠਜੋੜ ਕਮਜ਼ੋਰ ਨਹੀਂ ਹੋਵੇਗਾ। ਅਸੀਂ ਸੰਸਦ ਵਿੱਚ ਆਪਣੀ ਤਾਕਤ ਦਿਖਾਈ ਹੈ। ਅਸੀਂ ਉਸੇ ਤਾਕਤ ਨਾਲ ਅੱਗੇ ਵਧਾਂਗੇ।

ਇਹ ਵੀ ਪੜ੍ਹੋ –   Haryana Assembly Election 2024: ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਚੌਥੀ ਸੂਚੀ, 21 ਉਮੀਦਵਾਰਾਂ ਦਾ ਐਲਾਨ