ਬਿਊਰੋ ਰਿਪੋਰਟ : ਦੇਸ਼ ਵਿੱਚ ਤੇਜੀ ਨਾਲ ਫੈਲ ਰਹੇ H3N2 ਇੰਫਲੂਏਜਾ ਵਾਇਰਸ ਨੇ ਪੰਜਾਬ ਦੇ ਇੱਕ ਨੌਜਵਾਨ ਦੀ ਜਾਨ ਲੈ ਲਈ ਹੈ । 40 ਸਾਲ ਦਾ ਇਹ ਨੌਜਵਾਨ ਸੁਨਾਮ ਦਾ ਰਹਿਣ ਵਾਲਾ ਸੀ । ਨੌਜਵਾਨ 24 ਫਰਵਰੀ ਨੂੰ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਸ਼ਿਫਟ ਹੋਇਆ ਸੀ । ਉਸ ਨੂੰ ਮੋਟਾਪਾ,ਸ਼ੂਗਰ ਅਤੇ ਹੋਰ ਬਿਮਾਰੀਆਂ ਵੀ ਸਨ । ਮੌਤ ਤੋਂ ਬਾਅਦ ਮ੍ਰਿਤਕ ਮਰੀਜ਼ ਦੀ ਡੈਥ ਸਮਰੀ ਨਿੱਜੀ ਹਸਪਤਾਲ ਨੇ ਸਿਵਿਲ ਹਸਪਤਾਲ ਨੂੰ ਭੇਜੀ ਸੀ ਜਿਸ ਤੋਂ ਬਾਅਦ ਸਿਵਲ ਹਸਪਤਾਲ ਨੇ ਮ੍ਰਿਤਕ ਦੀ ਰਿਪੋਰਟ ਪੰਜਾਬ ਦੇ ਸਿਹਤ ਵਿਭਾਗ ਨੂੰ ਭੇਜ ਦਿੱਤੀ ਹੈ। ਡਿਪਟੀ ਸਿਵਲ ਸਰਜਨ ਸੁਭਾਸ਼ ਖਤਰੇਜਾ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਦੋਵੇ ਲੰਗਸ ਵਿੱਚ H3N2 ਵਾਇਰਸ ਦੀ ਵਜ੍ਹਾ ਕਰਕੇ ਨਿਮੋਨਿਆ ਹੋ ਗਿਆ ਸੀ । ਉਧਰ ਸਿਹਤ ਵਿਭਾਗ ਵੱਲੋਂ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਪੰਜਾਬ ਸਰਕਾਰ ਵੀ ਨਵੇਂ H3N2 ਨੂੰ ਲੈਕੇ ਅਲਰਟ ਹੈ । ਭਾਰਤ ਵਿੱਚ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ ਨੂੰ ICMR ਨੇ ਖਤਰਨਾਕ ਦੱਸਿਆ ਹੈ ।
ਭਾਰਤ ਵਿੱਚ ਜਨਵਰੀ ਅਤੇ ਮਾਰਚ ਦੇ ਸਮੇਂ ਨੂੰ ਫਲੂ ਦਾ ਸੀਜ਼ਨ ਮੰਨਿਆ ਜਾਂਦਾ ਹੈ । ਲੋਕਾਂ ਨੂੰ ਸਰਦੀ,ਖਾਂਸੀ,ਬੁਖਾਰ ਹੁੰਦਾ ਹੈ। ਪਰ ਇਸ ਵਾਰ ਖਾਂਸੀ ਅਤੇ ਬੁਖਾਰ ਦੇ ਲੱਛਣ ਕੁਝ ਵੱਖ ਹਨ । ਕਈ-ਕਈ ਮਹੀਨਿਆਂ ਤੱਕ ਖਾਸੀ ਠੀਕ ਨਹੀਂ ਹੋ ਰਹੀ ਹੈ । ਕਈਆਂ ਨੂੰ ICU ਵਿੱਚ ਭਰਤੀ ਕਰਵਾਉਣ ਦੀ ਨੌਬਤ ਆ ਗਈ ਹੈ ।
H3N2 ਇੰਫਲੂਏਜਾ ਵਾਇਰਸ ਦੇ ਲੱਛਣ
H3N2 ਇੰਫਲੂਏਜਾ ਵਾਇਰਸ ਦੇ ਲੱਛਣ ਸੀਜ਼ਨਲ ਕੋਲਡ ਅਤੇ ਕਫ ਵਾਂਗ ਹੁੰਦੇ ਹਨ । ਜਿਵੇਂ ਖਾਂਸੀ,ਨੱਕ ਤੋਂ ਪਾਣੀ ਆਉਣਾ, ਗਲੇ ਵਿੱਚ ਖਰਾਸ਼,ਸਿਰਦਰਦ,ਸਰੀਰ ਵਿੱਚ ਦਰਦ,ਬੁਖ਼ਾਰ,ਉਲਟੀ, ਥਕਾਨ,ਸਾਹ ਫੂਲਨਾ,ਠੰਢ ਲੱਗਣਾ,ਪੇਟ ਖਰਾਬ ਹੋਣਾ ।
H3N2 ਇੰਫਲੂਏਜਾ ਕਿੰਨਾਂ ਖਤਰਨਾਕ ਹੈ ?
ਇਹ ਵਾਇਰਸ ਹਰ ਸਾਲ ਮੌਸਮ ਬਦਲਨ ਦੇ ਨਾਲ ਆਉਂਦਾ ਹੈ ਪਰ ਇਸ ਸਾਲ ਭਾਰਤ ਵਿੱਚ ਇਹ 2 ਤੋਂ 3 ਗੁਣਾ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਕੁੱਲ ਇਨਫੈਕਟਿਵ ਮਰੀਜ਼ਾਂ ਵਿੱਚੋਂ 5 ਫੀਸਦੀ ਮਰੀਜ਼ਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪੈ ਰਿਹਾ ਹੈ। 15 ਸਾਲ ਤੋਂ ਲੈਕੇ 50 ਸਾਲ ਤੱਕ ਦੇ ਮਰੀਜ਼ਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਨੌਬਤ ਆ ਰਹੀ ਹੈ।
H3N2 ਇੰਫਲੂਏਜਾ ਦੀ ਕੋਈ ਦਵਾਈ ਨਹੀਂ ਹੈ
H3N2 ਇੰਫਲੂਏਜਾ ਦੀ ਕੋਈ ਦਵਾਈ ਨਹੀਂ ਹੈ,ਐਂਟੀ ਵਾਇਰਲ ਦਵਾਈ ਅਤੇ ਲੱਛਣਾ ਦੇ ਇਲਾਜ ਦੇ ਲਈ ਡਾਕਟਰ ਦਵਾਈ ਲਿੱਖ ਦੇ ਹਨ । ਜਿਵੇਂ ਜੇਕਰ ਤੁਹਾਨੂੰ ਬੁਖਾਰ ਜਾਂ ਫਿਰ ਉਲਟੀ ਹੋ ਰਹੀ ਹੈ ਤਾਂ ਦੋਵਾਂ ਦੀ ਦਵਾਈ ਦੇਕੇ ਡਾਕਟਰ ਰੋਕਣ ਦੀ ਕੋਸ਼ਿਸ਼ ਕਰਨਗੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਦੇ ਬਿਨਾਂ ਨਾ ਲੈਣ।