India Punjab Religion

ਵੰਡ ਦੀ ਤਲਵਾਰ ਨੇ ਪੰਜਾਬ ਨੂੰ ਚੀਰ ਕੇ ਰੱਖ ਦਿੱਤਾ, ਇਹ ਲਹੂ ਦਾ ਸੌਦਾ ਸੀ – ਗਿਆਨੀ ਹਰਪ੍ਰੀਤ ਸਿੰਘ

ਬਿਊਰੋ ਰਿਪੋਰਟ: ਅੱਜ 15 ਅਗਸਤ ਆਜ਼ਾਦੀ ਦਿਵਸ ਦੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਇਸ ਆਜ਼ਾਦੀ ਦਿਹਾੜੇ ਦੀ ਪੰਜਾਬੀਆਂ ਨੂੰ, ਸਿੱਖਾਂ ਨੂੰ ਅਤੇ ਬੰਗਾਲੀਆਂ ਨੂੰ ਕੀ ਕੀਮਤ ਚੁਕਾਉਣੀ ਪਈ ਹੈ, ਇਹ ਬਹੁਤ ਘੱਟ ਲੋਕ ਜਾਣਦੇ ਹਨ।

ਉਹਨਾਂ ਕਿਹਾ ਕਿ ਭਾਰਤ ਦੀ ਵੰਡ ਨਹੀਂ ਹੋਈ, ਪੰਜਾਬ ਅਤੇ ਬੰਗਾਲ ਦੀ ਵੰਡ ਹੋਈ ਸੀ। ਪੰਜਾਬ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਅਤੇ ਬੰਗਾਲ ਨਾਲ ਵੀ ਇਸੇ ਤਰੀਕੇ ਦਾ ਸਲੂਕ ਹੋਇਆ ਅਤੇ ਸ਼ਾਇਦ ਇਸਦਾ ਕਾਰਨ ਸੀ ਕਿ ਆਜ਼ਾਦੀ ਪ੍ਰਾਪਤੀ ਦੇ ਲਈ ਸਭ ਤੋਂ ਵੱਧ ਯੋਗਦਾਨ ਪੰਜਾਬੀਆਂ, ਖ਼ਾਸ ਕਰ ਸਿੱਖਾਂ ਤੇ ਬੰਗਾਲੀਆਂ ਨੇ ਪਾਇਆ ਸੀ ਅਤੇ ਫੇਰ ਇਹਦੀ ਸਜ਼ਾ ਵੀ ਸਿੱਖਾਂ, ਪੰਜਾਬੀਆਂ ਤੇ ਬੰਗਾਲੀਆਂ ਨੂੰ ਭੁਗਤਣੀ ਪਈ।