The Khalas Tv Blog India ਜਿੱਦ ਮਨਵਾਉਣ ਦੇ ਲਈ 17 ਸਾਲ ਦੀ ਧੀ ਨੇ ਮਾਂ ਨਾਲ ਕੀਤੀ ਇਹ ਹਰਕਤ ! 10 ਮਿੰਟਾਂ ‘ਚ ਦਾਅ ਉਲਟਾ ਪੈ ਗਿਆ !
India

ਜਿੱਦ ਮਨਵਾਉਣ ਦੇ ਲਈ 17 ਸਾਲ ਦੀ ਧੀ ਨੇ ਮਾਂ ਨਾਲ ਕੀਤੀ ਇਹ ਹਰਕਤ ! 10 ਮਿੰਟਾਂ ‘ਚ ਦਾਅ ਉਲਟਾ ਪੈ ਗਿਆ !

Gwalior daughter mother neck press

ਕੁੜੀ ਸੋਨੂੰ ਨਾ ਦੇ ਮੁੰਡੇ ਨਾਲ ਪਿਆਰ ਕਰਦੀ ਸੀ ਇਸ ਲਈ ਉਸ ਦੇ ਨਾਲ ਵਿਆਹ ਵੀ ਕਰਵਾਉਣਾ ਚਾਉਂਦੀ ਸੀ

ਬਿਊਰੋ ਰਿਪੋਰਟ : ਨਵੇਂ ਸਾਲ ਪਿਆਰ ਵਿੱਚ ਅੰਨੀ ਨਾਬਾਲਿਗ ਧੀ ਦੀ ਕਰਤੂਤ ਸਾਹਮਣੇ ਆਈ ਹੈ ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਗਈ ਹੈ । ਆਪਣੇ ਬਾਇਫਰੈਂਡ ਨਾਲ ਮਾਂ ਨੂੰ ਡਰਾਉਣ ਦੇ ਚੱਕਰ ਵਿੱਚ ਕੁੜੀ ਦਾ ਦਾਅ ਉਲਟਾ ਪੈ ਗਿਆ, ਉਸ ਨੇ ਆਪਣੇ ਹੱਥ ਖੂਨ ਨਾਲ ਰੰਗੇ ਲਏ । ਸਿਰਫ ਇੰਨਾਂ ਹੀ ਨਹੀਂ ਉਹ ਮਾਂ ਦੀ ਲਾ-ਸ਼ ਦੇ ਨਾਲ ਪੂਰੀ ਰਾਤ ਸੁੱਤੀ ਰਹੀ ਫਿਰ ਉਸ ਨੂੰ ਟਿਕਾਣੇ ਲਾਕੇ ਮੌਕਾ ਵੇਖ ਕੇ ਫਰਾਰ ਹੋ ਗਈ । ਪਰ ਮੋਬਾਈਲ ਲੋਕੇਸ਼ਨ ਨਾਲ ਫੜੀ ਗਈ । ਗ੍ਰਿਫਤਾਰੀ ਤੋਂ ਬਾਅਦ ਨਾਬਾਲਿਗ ਨੇ ਕ ਤਲ ਵਾਲੀ ਰਾਤ ਦੀ ਜਿਹੜੀ ਕਹਾਣੀ ਦੱਸੀ ਹੈ ਉਹ ਕਾਫੀ ਡਰਾਉਣ ਵਾਲੀ ਹੈ ।

ਇਸ ਵਜ੍ਹਾ ਨਾਲ ਮਾਂ ਦਾ ਕਤਲ ਕੀਤਾ

ਵਾਰਦਾਤ ਗਵਾਲੀਅਰ ਦੀ ਹੈ ਜਿੱਥੇ ਇੱਕ 45 ਸਾਲ ਦੀ ਮਮਤਾ ਆਪਣੀ 17 ਸਾਲ ਦੀ ਧੀ ਨਾਲ ਕਿਰਾਏ ‘ਤੇ ਰਹਿੰਦੀ ਸੀ। ਰਾਤ ਨੂੰ ਮਹਿਲਾ ਦੇ ਕਮਰੇ ਦਾ ਦਰਵਾਜ਼ਾ ਖੁਲਿਆ ਸੀ । ਪਰ ਮਾਂ ਧੀ ਵਿਖਾਈ ਨਹੀਂ ਦੇ ਰਹੀਆਂ ਸਨ,ਮਕਾਨ ਮਾਲਿਕ ਨੇ ਜਾਕੇ ਵੇਖਿਆ ਤਾਂ ਕਮਰੇ ਦੇ ਬੈੱਡ ਹੇਠਾਂ ਖੂਨ ਨਾਲ ਲਪੇਟਿਆਂ ਹੋਇਆ ਕੰਬਲ ਪਿਆ ਸੀ,ਜਿਸ ਵਿੱਚ ਲਾਸ਼ ਸੀ, ਮਕਾਨ ਮਾਲਕ ਨੇ ਫੌਰਨ ਪੁਲਿਸ ਨੂੰ ਇਤਹਾਲ ਕੀਤੀ ਤਾਂ ਜਾਂਚ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ 17 ਸਾਲ ਦੀ ਨਾਬਾਲਿਕ ਕੁੜੀ ਘਰ ਨਹੀਂ ਹੈ । ਪੁਲਿਸ ਨੂੰ ਕੁੜੀ ‘ਤੇ ਸ਼ੱਕ ਹੋਇਆ ਅਤੇ ਮੋਬਾਈਲ ਲੋਕੇਸ਼ਨ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਕੁੜੀ ਨੇ ਕਤ-ਲ ਦੀ ਰਾਤ ਦੀ ਪੂਰੀ ਕਹਾਣੀ ਦੱਸੀ

ਕਤ ਲ ਵਾਲੀ ਰਾਤ ਦੀ ਕਹਾਣੀ

ਕੁੜੀ ਨੇ ਦੱਸਿਆ ਰਾਤ 8 ਵਜੇ ਦਾ ਸਮਾਂ ਸੀ । ਮੈਂ ਆਪਣੇ ਦੋਸਤ ਸੋਨੂੰ ਨੂੰ ਘਰ ਬੁਲਾਇਆ ਅਤੇ ਕਿਹਾ ਉਹ ਸੋਨੂੰ ਨਾਲ ਪਿਆਰ ਕਰਦੀ ਹਾਂ ਉਸ ਦੇ ਨਾਲ ਹੀ ਰਹਾਂਗੀ। ਮਾਂ ਇਸ ‘ਤੇ ਰਾਜ਼ੀ ਨਹੀਂ ਸੀ । ਡੇਢ ਘੰਟੇ ਦੋਵਾਂ ਦੇ ਵਿਚਾਲੇ ਬਹਿਸ ਚੱਲੀ । ਸੋਨੂੰ ਨੇ ਮਾਂ ਮਮਤਾ ਨੂੰ ਆਪਣੇ ਖਿਲਾਫ ਦਰਜ ਕੇਸ ਵਾਪਸ ਲੈਣ ਦਾ ਦਬਾਅ ਪਾਇਆ ਇਸ ‘ਤੇ ਵੀ ਕੁੜੀ ਦੀ ਮਾਂ ਤਿਆਰ ਨਹੀਂ ਸੀ । ਰਾਤ ਦੱਸ ਵਜੇ ਸੋਨੂੰ ਧਮਕੀ ਦੇ ਕੇ ਫਰਾਰ ਹੋ ਗਿਆ । ਕੁੜੀ ਨੂੰ ਵੀ ਗੁੱਸਾ ਆਇਆ ਹੋਇਆ ਸੀ। ਜਦੋਂ ਮਾਂ ਸੋਹ ਗਈ ਤਾਂ ਉਸ ਨੇ ਸੋਨੂੰ ਨੂੰ ਮੁੜ ਤੋਂ 11 ਵਜੇ ਘਰ ਬੁਲਾਇਆ। ਕੁੜੀ ਨੇ ਦੱਸਿਆ ਕਿ ਉਹ ਮਾਂ ‘ਤੇ ਚੜ੍ਹ ਕੇ ਬੈਠ ਗਈ ਅਤੇ ਉਸ ਦੇ ਦੋਵੇ ਹੱਥ ਫੜ ਲਏ । ਕੁੜੀ ਦਾ ਪ੍ਰੇਮੀ ਸੋਨੂੰ ਸਬਜੀ ਕੱਟਣ ਵਾਲਾ ਚਾਕੂ ਲੈਕੇ ਆਇਆ । ਦੋਵਾਂ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਪਰ ਮਾਂ ਨਹੀਂ ਡਰੀ ਤਾਂ ਕੁੜੀ ਨੇ ਮਾਂ ਦੀ ਧੌਣ ਦਬਾਉਣੀ ਸ਼ੁਰੂ ਕੀਤੀ । 10 ਮਿੰਟ ਬਾਅਦ ਮਾਂ ਦੇ ਸਾਹ ਰੁਕ ਗਏ । ਸੋਨੀ ਅਤੇ ਨਾਬਾਲਿਗ ਕੁੜੀ ਨੇ ਸਮਝਿਆ ਦੀ ਮਾਂ ਬੇਹੋਸ਼ ਹੋ ਗਈ ਹੈ। ਦੋਵਾਂ ਨੂੰ ਡਰ ਲਗਿਆ ਕਿ ਜੇਕਰ ਮਾਂ ਹੋਸ਼ ਵਿੱਚ ਆ ਗਈ ਤਾਂ ਪੁਲਿਸ ਉਨ੍ਹਾਂ ਨੂੰ ਫੜ ਲਏਗੀ ਤਾਂ ਦੋਵਾਂ ਨੇ ਇੱਕ ਤੋਂ ਬਾਅਦ ਇੱਕ ਚਾਕੂ ਦੇ ਨਾਲ ਮਾਂ ਦੇ ਪੇਟ ਅਤੇ ਛਾਤੀ ‘ਤੇ ਵਾਰ ਕੀਤੇ। 12 ਵਜੇ ਦੋਵਾਂ ਨੂੰ ਯਕੀਨ ਆ ਗਿਆ ਸੀ ਮਾਂ ਮਰ ਚੁੱਕੀ ਹੈ ।

ਮਾਂ ਦੇ ਕਤ ਲ ਤੋਂ ਬਾਅਦ ਦੋਵੇ ਮਾਂ ਦੇ ਨਾਲ ਉਸੇ ਕਮਰੇ ਵਿੱਚ ਸੋਹ ਗਏ । ਸਵੇਰ ਵੇਲੇ ਸੋਨੂੰ ਫਰਾਰ ਹੋ ਗਿਆ ਤਾਂ ਧੀ ਨੇ ਮਾਂ ਦੀ ਲਾਸ਼ ਨੂੰ ਕੰਬਲ ਵਿੱਚ ਲਪੇਟ ਕੇ ਉਸ ਨੂੰ ਬੈੱਡ ਦੇ ਥੱਲੇ ਸੁੱਟ ਦਿੱਤਾ। ਦੋਵਾਂ ਨੇ ਦਿੱਲੀ ਆਉਣ ਦਾ ਪ੍ਰੋਗਰਾਮ ਬਣਾਇਆ ਸੀ। ਪੁਲਿਸ ਜਦੋਂ ਵਾਰਦਾਤ ਵਾਲੀ ਥਾਂ ਪਹੁੰਚੀ ਤਾਂ ਧੀ ਗਾਇਬ ਸੀ ਸ਼ੱਕ ਦੇ ਘੇਰੇ ਵਿੱਚ ਵੀ ਉਹ ਹੀ ਸੀ । ਮੋਬਾਈਲ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਰੇਲਵੇ ਸਟੇਸ਼ਨ ਮਿਲੀ ਪੁਲਿਸ ਨੇ ਫੌਰਨ ਸੋਨੀ ਅਤੇ ਧੀ ਨੂੰ ਗ੍ਰਿਫਤਾਰ ਕਰ ਲਿਆ ।

ਇਸ ਤਰ੍ਹਾਂ ਸੋਨੂੰ ਨੂੰ ਮਿਲੀ

ਕੁੜੀ ਨੇ ਦੱਸਿਆ ਕਿ ਜਦੋਂ ਉਹ 13 ਸਾਲ ਦੀ ਸੀ ਤਾਂ ਉਸ ਨੇ ਸੋਨੂੰ ਨੂੰ ਵੇਖਿਆ ਸੀ ਦੋਵਾਂ ਦੇ ਵਿੱਚ ਪਿਆਰ ਹੋ ਗਿਆ ਅਤੇ ਦੋਵੇ ਇੱਕ ਵਾਰ ਘਰ ਤੋਂ ਭੱਜ ਵੀ ਗਏ ਸਨ। ਜਿਸ ਤੋਂ ਬਾਅਦ ਕੁੜੀ ਦੀ ਮਾਂ ਨੇ ਸੋਨੂੰ ਖਿਲਾਫ ਜਬਰ ਜਨਾਹ ਅਤੇ ਅਗਵਾਹ ਦਾ ਮਾਮਲਾ ਦਰਜ ਕਰਵਾਇਆ ਸੀ । ਸੋਨੂੰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਧੀ ਆਪਣੀ ਮਾਂ ਦੇ ਨਾਲ ਮੁੜ ਤੋਂ ਰਹਿਣ ਲੱਗੀ ਸੀ । 15 ਦਸੰਬਰ ਨੂੰ ਸੋਨੂੰ ਜੇਲ੍ਹ ਤੋਂ ਬਾਹਰ ਆਇਆ ਸੀ । ਦੋਵੇ ਇੱਕ ਵਾਰ ਮੁੜ ਤੋਂ ਮਿਲੇ ਅਤੇ ਵਿਆਹ ਦੀ ਜਿੱਦ ਕਰਕਨ ਲੱਗੇ । ਗ੍ਰਿਫਤਾਰੀ ਤੋਂ ਬਾਅਦ ਧੀ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਕਤ ਲ ਕਰਨਾ ਨਹੀਂ ਸੀ ਸਿਰਫ਼ ਡਰਾਉਣਾ ਸੀ । ਪਰ ਹਾਲਾਤ ਅਜਿਹੇ ਹੋ ਗਏ ਕਿ ਉਸ ਨੂੰ ਮਾਂ ਦਾ ਕਤਲ ਕਰਨਾ ਪਿਆ ।

 

Exit mobile version