ਬਿਉਰੋ ਰਿਪੋਰਟ – ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ (Sri Guru Ramdas Parkash Purab) ਮੌਕੇ ਅੱਜ ਸ੍ਰੀ ਦਰਬਾਰ ਸਾਹਿਬ (Darbar Sahib) ਮੰਦਭਾਗੀ ਘਟਨਾ ਵੀ ਹੋਈ ਹੈ । ਇੱਕ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਛਾਲ ਮਾਰ ਦਿੱਤੀ ਹੈ । ਜਿਸ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ ਵਿਅਕਤੀ ਨੂੰ ਜਦੋਂ-ਜ਼ਿਹਰ ਨਾਲ ਬਾਹਰ ਕੱਢਿਆ ।
ਵਿਅਕਤੀ ਵੱਲੋਂ ਆਪਣੀ ਜੀਵਨ ਲੀਲਾ ਆਪ ਹੀ ਖਤਮ ਕਰਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਛਾਲ ਮਾਰਨ ਵਾਲਾ ਵਿਅਕਤੀ ਦਿਮਾਗੀ ਤੌਰ ‘ਤੇ ਪਰੇਸ਼ਾਨ ਸੀ । SGPC ਨੇ ਵਿਅਕਤੀ ਨੂੰ ਪੁਲਿਸ ਦੇ ਹਵਾਲ ਕਰ ਦਿੱਤਾ ਹੈ ।
ਜਦੋਂ ਵਿਅਕਤੀ ਨੇ ਸਰੋਵਰ ਵਿੱਚ ਛਾਲ ਮਾਰੀ ਤਾਂ ਹਰ ਕਿਸੇ ਨੂੰ ਇਸ਼ਨਾਨ ਮਕਸਦ ਲੱਗਿਆ ਪਰ ਜਲਦ ਹੀ ਸ਼ੱਕ ਹੋਇਆ ਤਾਂ ਫੌਰਨ ਮੌਕੇ ‘ਤੇ ਮੌਜੂਦ ਮੁਲਾਜ਼ਮਾਂ ਨੂੰ ਇਤਲਾਹ ਕੀਤੀ ਗਈ ਤਾਂ ਉਨ੍ਹਾਂ ਨੇ ਫੁਰਤੀ ਦੇ ਨਾਲ ਵਿਅਕਤੀ ਨੂੰ ਬਾਹਰ ਕੱਢਿਆ ਹੈ । ਛਾਲ ਮਾਰਨ ਵਾਲਾ ਵਿਅਕਤੀ ਕੌਣ ਸੀ ? ਉਸ ਦਾ ਨਾਂ ਕੀ ਸੀ ? ਕਿੱਥੇ ਦਾ ਰਹਿਣ ਵਾਲਾ ਸੀ ? ਉਹ ਇਕੱਲਾ ਸੀ ਜਾਂ ਕਿਸੇ ਨਾਲ ਆਇਆ ਸੀ ? ਇਸ ਦੀ ਪੁਲਿਸ ਜਾਂਚ ਕਰ ਰਹੀ ਹੈ ।