India

ਰੈਸਟੋਰੈਂਟ ਤੋਂ ਹੈਰਾਨ ਕਰਨ ਵਾਲਾ ਖੁਲਾਸਾ !

 

ਬਿਉਰੋ ਰਿਪੋਰਟ : ਹਰਿਆਣਾ ਦੇ ਗੁਰੂਗਰਾਮ ਰੈਸਟੋਰੈਂਟ ਵਿੱਚ 5 ਲੋਕਾਂ ਨੂੰ ਖਾਣਾ ਖਾਣ ਦੇ ਬਾਅਦ ਮਾਊਥ ਫਰੈਸ਼ਨਰ ਖਾਣਾ ਭਾਰੀ ਪੈ ਗਿਆ । ਮਾਊਥ ਫਰੈਸ਼ਨਰ ਖਾਂਦੇ ਹੀ ਉਨ੍ਹਾਂ ਦੇ ਮੂੰਹ ਵਿੱਚ ਜਲਨ ਸ਼ੁਰੂ ਹੋ ਗਈ,ਨਾਲ ਹੀ ਉਲਟੀਆਂ ਆਉਣ ਲੱਗੀਆਂ । ਇਸ ਦੇ ਬਾਅਦ ਮੂੰਹ ਵਿੱਚੋ ਖੂਨ ਨਿਕਲਣ ਲੱਗਿਆ । ਸਾਰਿਆਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਜਿੱਥੇ 5 ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਡਾਕਟਰ ਦੇ ਮੁਤਾਬਿਕ ਇਹ ਜਾਨਲੇਵਾ ਐਸਿਡ ਹੈ ਜਿਸ ਦੇ ਖਾਣ ਨਾਲ ਜਾਨ ਵੀ ਜਾ ਸਕਦੀ ਹੈ । ਇਸ ਦੀ ਸ਼ਿਕਾਇਤ ਮਿਲਨ ਦੇ ਬਾਅਦ ਗੁਰੂਗਰਾਮ ਦੇ ਖੇੜਕੀ ਦੌਲਾ ਖਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਘਟਨਾ 2 ਮਾਰਚ ਰਾਤ 9 ਵਜੇ ਦੀ ਹੈ । 3 ਵਿਆਹੁਤਾ ਜੋੜੇ ਗੁਰੂਗਰਾਮ ਦੇ 90 ਸੈਕਟਰ ਵਿੱਚ ਸਫਾਇਯਰ 90 ਲਾ ਫੋਰੇਸਟਾ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ ਸਨ।

ਸ਼ਿਕਾਇਤਕਰਤਾ ਅੰਕਿਤ ਦੇ ਦੱਸਿਆ ਉਹ ਆਪਣੀ ਪਤਨੀ ਨੇਹਾ,ਮਾਨਕ ਅਤੇ ਪਤਨੀ ਪ੍ਰੀਤਿਕਾ ਅਤੇ ਦੀਪਕ ਅਰੋੜਾ ਪਤਨੀ ਹਿਸਾਨੀ ਦੇ ਨਾਲ ਰੈਸਟੋਰੈਂਟ ਖਾਣਾ ਖਾਣ ਗਏ ਸੀ । ਖਾਣਾ ਖਤਮ ਹੁੰਦੇ ਹੀ ਰੈਸਟੋਰੈਂਟ ਦੀ ਮਹਿਲਾ ਨੇ ਵੇਟਰ ਅੰਮ੍ਰਿਤਪਾਲ ਕੌਰ ਨੇ ਮਾਊਥ ਫਰੈਸ਼ਨਰ ਆਫਰ ਕੀਤਾ । ਅੰਕਿਤ ਨੇ ਦੱਸਿਆ ਮੈਂ ਆਪਣੀ ਇੱਕ ਸਾਲ ਦੀ ਧੀ ਨੂੰ ਗੋਦ ਵਿੱਚ ਲਿਆ ਹੋਇਆ ਸੀ । ਮੈਂ ਮਾਊਥ ਫਰੈਸ਼ਨਰ ਨਹੀਂ ਖਾਦਾ ਜਦਕਿ ਉਸ ਦੀ ਪਤਨੀ ਅਤੇ 5 ਹੋਰ ਸਾਥੀਆਂ ਨੇ ਮਾਊਥ ਫਰੈਸ਼ਨਰ ਖਾ ਲਿਆ । ਜਿਸ ਦੇ ਬਾਅਦ ਉਨ੍ਹਾਂ ਦੇ ਮੂੰਹ ਵਿੱਚ ਜਲਨ ਸ਼ੁਰੂ ਹੋ ਗਈ । ਮੂੰਹ ਵਿੱਚ ਖੂਨ ਨਿਕਲ ਲੱਗਿਆ ਅਤੇ ਉਲਟੀ ਆਉਣੀ ਸ਼ੁਰੂ ਹੋ ਗਈ ।

ਵੇਟਰ ਨੇ ਪਾਲਿਥੀਨ ਦਾ ਪੈਕੇਟ ਵਿਖਾਇਆ

ਅੰਕਿਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਸਾਥੀ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਲਈ ਤਾਂ ਉਨ੍ਹਾਂ ਨੇ ਜ਼ਬਰਦਸਤੀ ਜੋਰ ਦੇਕੇ ਵੇਟਰ ਨੂੰ ਪੁੱਛਿਆ ਸਾਨੂੰ ਕੀ ਖਵਾਇਆ ਹੈ । ਇਸ ‘ਤੇ ਵੇਟਰ ਨੇ ਪਾਲਿਥਿਨ ਦਾ ਪੈਕੇਟ ਖੋਲ ਕੇ ਸਾਡੇ ਸਾਹਮਣੇ ਰੱਖ ਦਿੱਤਾ । ਉਸ ਖੁੱਲੇ ਹੋਏ ਪੈਕੇਟ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਪੰਜ ਲੋਕਾਂ ਦੀ ਤਬੀਅਤ ਵਿਗੜਨ ਦੇ ਬਾਵਜੂਦ ਮੁਲਾਜ਼ਮਾਂ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਫਿਰ 100 ਨੰਬਰ ਤੇ ਪੁਲਿਸ ਨੂੰ ਇਤਲਾਹ ਕੀਤੀ ਗਈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

‘ਜਾਨਲੇਵਾ ਐਸਿਡ.ਜਾਨ ਵੀ ਜਾ ਸਕਦੀ ਸੀ’

ਅੰਕਿਤ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਦੇ ਬਾਅਦ ਡਾਕਟਰ ਨੂੰ ਜਦੋਂ ਉਹ ਪੈਕੇਟ ਵਿਖਾਇਆ ਗਿਆ ਤਾਂ ਡਾਕਟਰ ਨੇ ਉਸ ਡ੍ਰਾਈ ਆਇਸ ਦੱਸਿਆ । ਡਾਕਟਰ ਮੁਤਾਬਿਕ ਇਹ ਜਾਨਲੇਵਾ ਐਸਿਡ ਹੈ । ਜਿਸ ਦੇ ਖਾਣ ਦੇ ਬਾਅਦ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ । ਪੀੜਤ ਨੇ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ । ਖੇੜਕੀ ਦੌਲਾਨ ਥਾਣੇ ਦੇ SHO ਮਨੋਜ ਕੁਮਾਰ ਨੇ ਦੱਸਿਆ ਕੇਸ ਦਰਜ ਕਰ ਲਿਆ ਹੈ ਇਸ ਮਾਮਲੇ ਵਿੱਚ ਸ਼ਾਮਲ ਮਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।