The Khalas Tv Blog India ਲਾਪਤਾ ਗੁਰੂਚਰਨ ਸਿੰਘ ਨਾਲ ਜੁੜੀ ਨਵੀਂ ਜਾਣਕਾਰੀ ਆਈ ਸਾਹਮਣੇ
India Manoranjan

ਲਾਪਤਾ ਗੁਰੂਚਰਨ ਸਿੰਘ ਨਾਲ ਜੁੜੀ ਨਵੀਂ ਜਾਣਕਾਰੀ ਆਈ ਸਾਹਮਣੇ

Gurucharan singh tarak mehta ka oolta chashma

ਮਸ਼ਹੂਰ ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰੂਚਰਨ ਸਿੰਘ ਦਾ ਲਾਪਤਾ ਕੇਸ ਪੁਲਿਸ ਲਈ ਰਹੱਸ ਬਣਿਆ ਹੋਇਆ ਹੈ। ਇਸ ਮਾਮਲੇ ਸਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਗੁਰਚਰਨ ਸਿੰਘ ਨੇ ਆਪਣੇ ATM ਕਾਰਡ ਤੋਂ 7000 ਰੁਪਏ ਕਢਵਾਏ ਸਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਉਸ ਨੇ ਇਹ ਪੈਸੇ ਕਢਵਾਏ ਗਏ ਹਨ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦਾ ਫੋਨ ਕਿਸ ਸਥਾਨ ’ਤੇ ਬੰਦ ਹੋਇਆ ਸੀ।

ਫਿਲਹਾਲ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਅਗਵਾਹ (Kidnapping Case) ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਰੂਚਰਨ ਨੇ 22 ਅਪ੍ਰੈਲ 2024 ਨੂੰ ਦਿੱਲੀ ਏਅਰਪੋਰਟ ਤੋਂ ਮੁੰਬਈ ਲਈ ਰਵਾਨਾ ਹੋਣਾ ਸੀ, ਪਰ ਉਹ ਏਅਰਪੋਰਟ ਨਹੀਂ ਪਹੁੰਚੇ।

ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਗੁਰੂਚਰਨ ਸਿੰਘ ਨੇ ਦਿੱਲੀ ਦੇ ਇੱਕ ATM ਤੋਂ ਲਗਭਗ 7,000 ਰੁਪਏ ਕਢਵਾਏ ਸਨ ਤੇ ਉਨ੍ਹਾਂ ਨੂੰ ਆਖ਼ਰੀ ਵਾਰ ਪਾਲਮ ਨਾਮਕ ਖੇਤਰ ਵਿੱਚ ਦੇਖਿਆ ਗਿਆ ਸੀ, ਜੋ ਉਨ੍ਹਾਂ ਦੇ ਘਰ ਤੋਂ ਸਿਰਫ਼ 2 ਤੋਂ 3 ਕਿਲੋਮੀਟਰ ਹੀ ਦੂਰ ਹੈ।

ਦਰਅਸਲ, ਗੁਰਚਰਨ ਸਿੰਘ 22 ਅਪ੍ਰੈਲ ਤੋਂ ਲਾਪਤਾ ਹਨ। ਪਰ 24 ਅਪ੍ਰੈਲ ਨੂੰ ਉਨ੍ਹਾਂ ਨੂੰ ਰਾਤ 9.14 ਵਜੇ ਦੇ ਕਰੀਬ ਪਾਲਮ ਵਿੱਚ ਇੱਕ ਟ੍ਰੈਫਿਕ ਸਿਗਨਲ ਕੋਲ ਸੜਕ ਪਾਰ ਕਰਦੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਫ਼ੋਨ ਵੀ ਬੰਦ ਹੋ ਗਿਆ ਸੀ।

ਇਹ ਵੀ ਪੜ੍ਹੋ – VIRAL VIDEO – ਮਾਂ ਦੀ ਗ਼ਲਤੀ ਨਾਲ ਛੱਜੇ ’ਤੇ ਡਿੱਗਿਆ ਬੱਚਾ! ਫਿਰ ਜੋ ਹੋਇਆ ਉਹ ਸੋਚ ਤੋਂ ਪਰ੍ਹੇ ਸੀ!
Exit mobile version