Punjab

ਅਕਾਲੀ ਦਲ ਤੋਂ ਕੱਢਣ ਤੋਂ ਬਾਅਦ PM ਮੋਦੀ ਨੇ ਆਪ ਬੀਬੀ ਜਗੀਰ ਕੌਰ ਦੀ ਫੋਟੋ ਸ਼ੇਅਰ ਕੀਤੀ

Bibi jagir kaur photo with pm modi

ਬਿਊਰੋ ਰਿਪੋਰਟ : 3 ਵਾਰ ਸਫਾਈ ਦਾ ਮੌਕਾ ਦੇਣ ਤੋਂ ਬਾਅਦ ਜਦੋਂ ਬੀਬੀ ਜਗੀਰ ਕੌਰ ਦੇ ਬਾਗ਼ੀ ਤੇਵਰ ਢਿੱਲੇ ਨਹੀਂ ਪਏ ਤਾਂ ਸੋਮਵਾਰ 7 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਅਤੇ ਇਲਜ਼ਾਮ ਲਗਾਇਆ ਕਿ ਉਹ ਬੀਜੇਪੀ ਦੀ ਸ਼ੈਅ ‘ਤੇ ਕੰਮ ਕਰ ਰਹੇ ਹਨ। ਪਰ ਕੁਝ ਹੀ ਘੰਟਿਆਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀਬੀ ਜਗੀਰ ਕੌਰ ਨਾਲ ਆਪਣੀ ਇਸ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ 2019 ਦੀ ਹੈ ਜਦੋਂ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੀਐੱਮ ਮੋਦੀ ਸੁਲਤਾਨਪੁਰ ਲੋਧੀ ਪਹੁੰਚ ਸਨ। ਦਰਾਸਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ 7 ਨਵੰਬਰ ਨੂੰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸਨ । ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਜਿਹੜਾ ਲਿੰਕ ਸ਼ੇਅਰ ਕੀਤਾ ਸੀ ਉਸ ਦੀ ਫੋਟੋ ਵਿੱਚ ਬੀਬੀ ਜਗੀਰ ਕੌਰ ਪ੍ਰਧਾਨ ਮੰਤਰੀ ਦੇ ਨਾਲ ਨਜ਼ਰ ਆ ਰਹੀ ਸਨ।ਹੁਣ ਇਹ ਸਿਰਫ਼ ਸੰਜੋਗ ਹੈ ਜਾਂ ਸੋਚੀ ਸਮਝੀ ਰਣਨੀਤੀ ਦੇ ਜ਼ਰੀਏ ਪੀਐੱਮ ਮੋਦੀ ਦੀ ਬੀਬੀ ਜਗੀਰ ਕੌਰ ਨਾਲ ਫੋਟੋ ਸ਼ੇਅਰ ਕੀਤੀ ਗਈ ਹੈ ਇਹ ਵੱਡਾ ਸਵਾਲ ਹੈ । ਜਿਸ ਦਾ ਜਵਾਬ ਅਸੀਂ ਤੁਹਾਨੂੰ ਅੱਗੇ ਦੱਸ ਦੇ ਹਾਂ

Bibi jagir kaur photo with pm modi
ਇਹ ਹੀ ਉਹ ਲਿੰਕ ਹੈ ਜਿਹੜਾ ਪੀਐੱਮ ਮੋਦੀ ਨੇ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ

ਦਰਾਸਲ ਅਕਾਲੀ ਦਲ ਵਾਰ-ਵਾਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ‘ਤੇ SGPC ਦੀ ਪ੍ਰਧਾਨਗੀ ਚੋਣ ਵਿੱਚ ਬੀਬੀ ਜਗੀਰ ਕੌਰ ਦੀ ਮਦਦ ਕਰਨ ਦਾ ਇਲਜ਼ਾਮ ਲਗਾ ਰਿਹਾ ਸੀ । ਪ੍ਰਧਾਨ ਮੰਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵਿੱਚ ਪਹੁੰਚੇ ਸਨ ਉਹ ਵੀ ਇਕਬਾਲ ਸਿੰਘ ਲਾਲਪੁਰਾ ਦੇ ਘਰ ਹੀ ਸੀ । ਅਜਿਹੇ ਵਿੱਚ ਕੀ ਫੋਟੋ ਦੇ ਜ਼ਰੀਏ ਕੁਝ ਖਾਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਕਿਉਂਕਿ ਗੁਰੂ ਘਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਕਿਸੇ ਬੀਜੇਪੀ ਦੇ ਆਗੂ ਨਾਲ ਵੀ ਫੋਟੋ ਸਾਂਝੀ ਕੀਤੀ ਜਾ ਸਕਦੀ ਸੀ ਜਾਂ ਫਿਰ ਉਨ੍ਹਾਂ ਦੀ ਇਕੱਲੀ ਫੋਟੋ ਵੀ ਲਗਾਈ ਜਾ ਸਕਦੀ ਸੀ। ਇਹ ਉਹ ਸਵਾਲ ਹਨ ਜੋ ਹਰ ਇੱਕ ਦੀ ਜ਼ੁਬਾਨ ‘ਤੇ ਹਨ। ਕੀ ਆਉਣ ਵਾਲੇ ਦਿਨਾਂ ਵਿੱਚ ਕੀ ਬੀਬੀ ਜਗੀਰ ਕੌਰ ਬੀਜੇਪੀ ਨਾਲ ਆਪਣੀ ਨਵੀਂ ਸਿਆਸੀ ਇਨਿੰਗ ਦੀ ਸ਼ੁਰੂਆਤ ਕਰ ਸਕਦੇ ਹਨ। ਹਾਲਾਂਕਿ ‘ਦ ਖਾਲਸ ਟੀਵੀ ‘ਤੇ ਜਦੋਂ ਸੰਪਾਦਕ ਹਰਸ਼ਰਨ ਕੌਰ ਨੇ ਉਨ੍ਹਾਂ ਨੂੰ ਬੀਜੇਪੀ ਵਿੱਚ ਜਾਣ ਬਾਰੇ ਸਵਾਲ ਪੁੱਛਿਆ ਸੀ ਤਾਂ ਉਹ ਇਸ ਨੂੰ ਟਾਲ ਗਏ ਸਨ, ਪਰ ਬੀਬੀ ਜਗੀਰ ਕੌਰ ਨੇ ਇਸ ਨੂੰ ਖਾਰਜ ਵੀ ਨਹੀਂ ਕੀਤਾ ਸੀ । ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਬੀਜੇਪੀ ਅਤੇ ਅਕਾਲੀ ਦਲ ਦਾ ਗਠਜੋੜ ਹੁੰਦਾ ਸੀ  ਤਾਂ ਸੁਖਬੀਰ ਬਾਦਲ ਦੇ ਦਿੱਲੀ ਵਾਲੇ ਸਰਕਾਰੀ ਘਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਸੀ ਉਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹੁੰਚ ਦੇ ਸਨ ਪਰ ਬਦਲੇ ਸਿਆਸੀ ਸਮੀਕਰਣ ਤੋਂ ਬਾਅਦ ਹੁਣ ਪੀਐੱਮ ਮੋਦੀ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਲਾਲਪੁਰ ਦੇ ਘਰ ਪਹੁੰਚੇ। ਇਸ ਮੌਕੇ ਅਕਾਲੀ ਦਲ ਦਾ ਕੋਈ ਵੀ ਆਗੂ ਸ਼ਾਮਲ ਨਹੀਂ ਸੀ ।

ਪ੍ਰਧਾਨ ਮੰਤਰੀ ਦਾ ਸੰਗਤਾਂ ਨੂੰ ਸੰਬੋਧਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵਿੱਚ ਬੋਲ ਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਬੀਜੇਪੀ ਕਾਰਜਕਤਾ ਦੇ ਰੂਪ ਵਿੱਚ ਮੈਨੂੰ ਪੰਜਾਬ ਵਿੱਚ ਬਹੁਤ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਹੈ। ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਸ੍ਰੀ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਮਨਾਉਣ ਦੇ ਲਈ ਵੀ ਉਨ੍ਹਾਂ ਦੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖੁਸ਼ ਕਿਸਮਤ ਹਨ ਕਿ ਉਨ੍ਹਾਂ ਦੀ ਸਰਕਾਰ ਨੂੰ ਇੰਨਾਂ ਇਤਿਹਾਸਿਕ ਦਿਹਾੜੇ ਮਨਾਉਣ ਦਾ ਮੌਕਾ ਮਿਲਿਆ ਹੈ। ਪੀਐੱਮ ਨੇ ਕਿਹਾ ਪਿਛਲੇ ਮਹੀਨੇ ਸ਼ੁਰੂ ਹੋਈ ਦਿੱਲੀ ਊਨਾ ਵੰਦੇ ਭਾਰਤ ਰੇਲ ਸੇਵਾ ਦੇ ਜ਼ਰੀਏ ਹੁਣ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ । CAA ਕਾਨੂੰਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਅਫਗਾਨੀਸਤਾਨ ਤੋਂ ਆਏ ਸਿੱਖਾਂ ਨੂੰ ਇਸੇ ਕਾਨੂੰਨ ਦੇ ਜ਼ਰੀਏ ਨਾਗਰਿਕਤਾ ਦਿੱਤੀ ਗਈ ਹੈ । ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ ਵਿੱਚ ਜਿੱਥੇ ਵੀ ਪੰਜਾਬੀਆਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਭਾਰਤ ਸਰਕਾਰ ਵੱਲ ਵਿਸ਼ਵਾਸ਼ ਦੀ ਨਜ਼ਰ ਨਾਲ ਵੇਖ ਦੇ ਹਨ ।