ਬਿਉਰੋ ਰਿਪੋਰਟ – SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (GURPATWANT SINGH PANNU) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CHIEF MINISTER BHAGWANT MANN) ਨੂੰ ਧਮਕੀ ਦਿੱਤੀ ਹੈ। ਪੰਨੂ ਨੇ CM ਮਾਨ ਨੂੰ ਤਿਰੰਗਾ ਨਾ ਫਹਿਰਾਉਣ ਦੀ ਨਸੀਹਤ ਦਿੰਦੇ ਹੋਏ ਕਿਹਾ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਭਾਰਤ ਦੇ ਤਿਰੰਗੇ ਅਧੀਨ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ ਅਤੇ ਕਿਸਾਨਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।
ਲਗਾਤਾਰ ਵੀਡੀਓ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਉਕਸਾਉਣ ਵਾਲੇ ਪੰਨੂ ਨੇ ਕਿਹਾ 15 ਅਗਸਤ ਸਿੱਖ ਪੰਥ ਅਤੇ ਪੰਜਾਬ ਦੀ ਅਜ਼ਾਦੀ ਦਾ ਦਿਹਾੜਾ ਨਹੀਂ ਹੈ। ਭਗਵੰਤ ਮਾਨ ਜਲੰਧਰ ਵਿੱਚ ਤਿਰੰਗਾ ਫਹਿਰਾਉਣਗੇ। ਪੰਨੂ ਨੇ ਕਿਹਾ ਅੱਜ ਜ਼ਰੂਰਤ ਹੈ ਦਿਲਾਵਰ ਸਿੰਘ ਦੀ, ਜੋ ਮੁੱਖ ਮੰਤਰੀ ਮਾਨ ਨੂੰ ਤਿਰੰਗਾ ਚੜਾਉਣ ਤੋਂ ਰੋਕੇਗਾ, ਉਸ ਨੂੰ 1 ਕਰੋੜ ਦਾ ਇਨਾਮ ਦਿੱਤਾ ਜਾਵੇਗਾ।
ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੁਲਨਾ, ਪੰਜਾਬ ਦੇ ਸਾਬਕਾ CM ਬੇਅੰਤ ਸਿੰਘ ਦੇ ਨਾਲ ਕੀਤੀ। ਇਸ ਤੋਂ ਪਹਿਲਾਂ ਵੀ ਪੰਨੂ ਦੇ ਵੱਲੋਂ ਕੇਰਲ ਦੇ ਇੱਕ ਐੱਮਪੀ ਨੂੰ ਧਮਕੀ ਦਿੱਤੀ ਗਈ ਸੀ ਜਿਸ ਦੀ ਸ਼ਿਕਾਇਤ ਉਨ੍ਹਾਂ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਕੀਤੀ ਗਈ ਸੀ।