International

ਗੁਰਪਤਵੰਤ ਸਿੰਘ ਪੰਨੂ ਨੇ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੀ ਨਹੀਂ ਲਈ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ :- ਕੁੱਝ ਦਿਨ ਪਹਿਲਾਂ ਹੋਏ ਭਿੱਖੀਵਿੰਡ ਦੇ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ ‘ਚ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ‘ਤੇ ਲੱਗੇ ਇਲਜਾਮਾਂ ’ਤੇ ਸਫਾਈ ਦਿੰਦਿਆਂ ਕਿਹਾ ਕਿ ਬਲਵਿੰਦਰ ਸਿੰਘ ਦੇ ਕਤਲ ਪਿੱਛੇ ਕਿਸੇ ਵੀ ਖਾਲਿਸਤਾਨੀ ਪੱਖੀ ਜਾਂ ਰੈਫਰੰਡਮ 2020 ਨਾਲ ਸਬੰਧੀ ਵਿਅਕਤੀ ਦਾ ਹੱਥ ਨਹੀਂ ਹੈ।

ਪੰਨੂ ਨੇ ਕਿਹਾ ਰੈਫਰੰਡਮ 2020 ਦੀ ਲਹਿਰ ਸ਼ਾਂਤਮਈ ਹੈ ਨਾ ਕਿ ਹਥਿਆਰਬੰਦ। ਪੰਨੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਨਸ਼ਾ ਉਸ ਸਿਸਟਮ ਖਿਲਾਫ਼ ਹੈ ਜਿਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਅਤੇ ਜੋ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਹਨ। ਪੰਨੂ ਨੇ ਕਿਹਾ ਸਿਖਸ ਫੋਰ ਜਸਟਿਸ ਹਮੇਸ਼ਾ ਆਪਣੇ ਕੰਮਾਂ ਦੀ ਜਿੰਮੇਵਾਰੀ ਲੈਂਦੀ ਹੈ ਤੇ ਅੱਗੇ ਵੀ ਲੈਂਦੀ ਰਹੇਗੀ।