India International Punjab

ਪੰਨੂ ਮਾਮਲੇ ‘ਚ ਅਮਰੀਕਾ ਨੇ RAW ਅਫ਼ਸਰਾਂ ਖਿਲਾਫ ਕੀਤੀ ਸੀ ਵੱਡੀ ਕਾਰਵਾਈ !

 

ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਦੇ ਮਾਮਲੇ ਤੋਂ ਬਾਅਦ ਸਿਰਫ ਕੈਨੇਡਾ ਨੇ ਹੀ ਨਹੀਂ ਭਾਰਤੀ ਡਿਪਲੋਮੈਟ ਵਿੱਚ ਤਾਇਨਾਤ ਖੁਫਿਆ ਏਜੰਸੀ RAW ਦੇ ਅਫਸਰ ਨੂੰ ਦੇਸ਼ ਛੱਡਣ ਦੇ ਸਖਤ ਨਿਰਦੇਸ਼ ਦਿੱਤੇ ਸਨ ਬਲਕਿ ਜੂਨ ਵਿੱਚ ਜਦੋਂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਵਿੱਚ RAW ‘ਤੇ ਇਲਜ਼ਾਮ ਲੱਗੇ ਸਨ ਤਾਂ ਅਮਰੀਕਾ ਨੇ ਵੀ ਭਾਰਤੀ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਸੀ । ‘ਦ ਪਿੰਟ ਵਿੱਚ ਛੱਪੀ ਖ਼ਬਰ ਦੇ ਮੁਤਾਬਿਕ SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਵਿੱਚ ਭਾਰਤੀ ਏਜੰਸੀਆਂ ਵੱਲੋਂ ਡਰੱਗ ਡੀਲਰ ਨਿਖਿਲ ਗੁਪਤਾ ਨੂੰ ਨਿਯੁਕਤ ਕਰਨ ਦੇ ਇਲਜ਼ਾਮਾਂ ਤੋਂ ਬਾਅਦ ਅਮਰੀਕਾ ਸਰਕਾਰ ਨੇ ਭਾਰਤੀ ਖੁਫਿਆ ਏਜੰਸੀ RAW ਦੇ 2 ਸੀਨੀਅਰ ਅਫਸਰਾਂ ਨੂੰ ਪੱਛਮੀ ਸ਼ਹਿਰਾਂ ਤੋਂ ਸਟੇਸ਼ਨ ਛੱਡਣ ਨੂੰ ਕਹਿ ਦਿੱਤਾ ਸੀ । ਸਿਰਫ ਇੰਨਾਂ ਹੀ ਨਹੀਂ ਅਮਰੀਕਾ ਸਰਕਾਰ ਨੇ ਵਾਸ਼ਿੰਗਟਨ ਡੀਸੀ ਵਿੱਚ ਭਾਰਤ ਨੂੰ ਆਪਣਾ ਸਟੇਸ਼ਨ ਹੈੱਡ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਸੀ । RAW ਦੇ ਨਿਯਮਾਂ ਦੀ ਉਲੰਘਨਾ ਦੇ ਅਜਿਹੀ ਹੀ ਮਾਮਲੇ UK,ਕੈਨੇਡਾ ਅਤੇ ਜਰਮਨੀ ਤੋਂ ਵੀ ਸਾਹਮਣੇ ਆਏ ਸਨ ।

ਜਿੰਨਾਂ 2 ਅਫਸਰਾਂ ਨੂੰ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਵਿੱਚ ਸਟੇਸ਼ਨ ਛੱਡਣ ਨੂੰ ਕਿਹਾ ਸੀ ਕਿ ਉਨ੍ਹਾਂ ਵਿੱਚ ਇੱਕ ਸੈਨ ਫਰਾਂਸਿਕੋ ਵਿੱਚ ਭਾਰਤੀ ਖੁਫਿਆ ਏਜੰਸੀ ਦਾ ਮੁਖੀ ਸੀ ਜਦਕਿ ਦੂਜਾ ਲੰਡਨ ਵਿੱਚ ਚੱਲ ਰਹੇ ਆਪਰੇਸ਼ਨ ਵਿੱਚ ਦੂਜੇ ਨੰਬਰ ‘ਤੇ ਸੀ । ਸਿਰਫ਼ ਇੰਨਾਂ ਹੀ ਨਹੀਂ ਇਸੇ ਸਾਲ ਵਾਸ਼ਿੰਗਟਨ ਵਿੱਚ ਤਾਇਨਾਤ RAW ਦੇ ਅਫ਼ਸਰ ਦੇ ਭਾਰਤ ਆਉਣ ਤੋਂ ਬਾਅਦ ਅਮਰੀਕਾ ਨੇ ਕਿਸੇ ਹੋਰ ਭਾਰਤੀ RAW ਅਫ਼ਸਰ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਸੀ । ਨਵੇਂ ਅਫਸਰ ਦੀ ਨਿਯਕੁਤੀ ਸਾਬਕਾ RAW ਚੀਫ ਸਮੰਤ ਗੋਇਲ ਵੱਲੋਂ 30 ਜੂਨ ਨੂੰ ਰਿਟਾਇਡ ਹੋਣ ਤੋਂ ਪਹਿਲਾਂ ਕੀਤੀ ਗਈ ਸੀ । ਸਸੰਤ ਗੋਇਲ ਪੰਜਾਬ ਕੈਡਰ ਦੇ IPS ਅਫਸਰ ਸਨ ਅਤੇ ਕੈਨੇਡਾ ਵਿੱਚ ਜਿਸ ਡਿਪਲੋਮੈਟ ਪਵਨ ਰਾਏ ਨੂੰ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਤੋਂ ਬਾਅਦ ਕੈਨੇਡਾ ਨੇ ਵਾਪਸ ਭੇਜਿਆ ਸੀ ਉਹ ਪੰਜਾਬ ਕੈਡਰ ਦਾ IPS ਅਫਸਰ ਦੀ ਇਸ ਦੀ ਨਿਯੁਕਤੀ ਵਿੱਚ ਸਾਬਕਾ RAW ਚੀਫ ਸਮੰਤ ਗੋਇਲ ਵੱਲੋਂ ਕੀਤੀ ਗਈ ਸੀ। ਜਾਣਕਾਰਾ ਦੇ ਮੁਤਾਬਿਕ ਪੰਨੂ ਦੇ ਮਾਮਲੇ ਤੋਂ ਬਾਅਦ ਅਮਰੀਕਾ ਦੇ ਵੱਲੋਂ ਚੁੱਕੇ ਗਏ ਇਹ ਕਦਮ ਭਾਰਤ ਨੂੰ ਇਹ ਸੁਨੇਹਾ ਦੇਣ ਦੇ ਲਈ ਸਨ ਕਿ ਉਨ੍ਹਾਂ ਦੀ ਧਰਤੀ ‘ਤੇ ਕਿਸੇ ਵੀ ਨਾਗਰਿਕ ਦੇ ਕਤਲ ਦੀ ਸਾਜਿਸ਼ ਨਹੀਂ ਰਚੀ ਜਾ ਸਕਦੀ ਹੈ ਅਤੇ ਉਹ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ।

ਅਮਰੀਕਾ ਦੇ ਅਟਾਰਨੀ ਦਫਤਰ ਨੇ ਬੀਤੇ ਦਿਨੀ ਪੇਸ਼ ਚਾਰਜਸ਼ੀਟ ਵਿੱਚ ਇਲਜ਼ਾਮ ਲਗਾਇਆ ਸੀ ਕਿ ਭਾਰਤੀ ਖੁਫਿਆ ਏਜੰਸੀ ਦੇ CC-1 ਅਫਸਰ ਨੇ 52 ਸਾਲ ਦੇ ਨਿਖਿਲ ਗੁਪਤਾ ਨੂੰ ਡੇਢ ਲੱਖ US ਡਾਲਰ ਵਿੱਚ SFJ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਸੀ । ਗੁਪਤਾ ਨੇ ਇਸ ਕੰਮ ਦੇ ਲਈ ਜਿਸ ਸ਼ਖਸ ਨਾਲ ਗੱਲ ਕੀਤੀ ਸੀ ਉਹ ਅਮਰੀਕੀ ਖੁਫਿਆ ਏਜੰਸੀ ਦਾ ਅੰਡਰ ਕਵਰ ਏਜੰਟ ਸੀ ਜਿਸ ਤੋਂ ਬਾਅਦ ਹੀ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ । ਨਿਖਿਲ ਗੁਪਤਾ ਨੇ ਆਪਣੀ ਪੁੱਛ-ਗਿੱਛ ਵੀ ਇਹ ਵੀ ਖੁਲਾਸਾ ਕੀਤਾ ਸੀ ਕਿ ਭਾਰਤੀ ਏਜੰਸੀ ਦੇ ਅਧਿਕਾਰੀ CC-1 ਨੇ ਨਿੱਝਰ ਸਮੇਤ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਬਾਰੇ ਉਸ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਨਿਖਿਲ ਗੁਪਤਾ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਨੇ ਭਾਰਤ ਦੇ ਨਾਲ ਇਸ ਦਾ ਕਰੜਾ ਇਤਰਾਜ਼ ਜਤਾਉਂਦੇ ਹੋਏ ਦੇਸ਼ ਵਿੱਚ ਮੌਜੂਦਾ RAW ਅਫ਼ਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਸੀ । ਹਾਲਾਂਕਿ ਭਾਰਤ ਨੇ ਇਸ ਦੀ ਜਾਂਚ ਲਈ ਹਾਈ ਲੈਵਰ ਕਮੇਟੀ ਨੂੰ ਸੌਂਪ ਦਿੱਤੀ ਹੈ । ਇਸ ਤੋਂ ਪਹਿਲਾਂ ਕੈਨੇਡਾ,UK ਅਤੇ ਜਰਮਨੀ ਵੀ RAW ਦੇ ਅਫ਼ਸਰਾਂ ਖਿਲਾਫ ਸਖਤ ਕਾਰਵਾਈ ਕਰ ਚੁੱਕੇ ਹਨ ।

UK ਨੇ ਵੀ ਕੀਤੀ ਸੀ ਕਾਰਵਾਈ

‘ਦ ਪ੍ਰਿੰਟ ਦੀ ਖਬਰ ਦੇ ਮੁਤਾਬਿਕ ਬ੍ਰਿਟੇਨ ਨੇ ਵੀ RAW ਦੇ ਅਧਿਕਾਰੀਆਂ ਨੂੰ ਕੁਝ ਸਮੇਂ ਪਹਿਲਾਂ ਹਟਾਉਣ ਦੇ ਨਿਰਦੇਸ਼ ਦਿੱਤੇ ਸਨ । ਹਾਲਾਂਕਿ ਕੌਮੀ ਸੁਰੱਖਿਆ ਅਧਿਕਾਰੀਆਂ ਨੇ ਲੰਡਨ ਵਿੱਚ ਇਸ ਦੇ ਪਿੱਛੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਸੀ । ਪਰ ‘ਦ ਪ੍ਰਿੰਟ ਨੇ ਸੂਤਰਾਂ ਦੇ ਹਵਾਲੇ ਨਾਲ ਜਿਹੜੀ ਖਬਰ ਛੱਪੀ ਹੈ ਉਸ ਮੁਤਾਬਿਕ ਬ੍ਰਿਟੇਨ ਦੀ ਖੁਫਿਆ ਏਜੰਸੀ ਭਾਰਤ ਵੱਲੋਂ UK ਦੀ ਸਿੱਖ ਸਿਆਸਤ ਵਿੱਚ RAW ਦੇ ਅਧਿਕਾਰੀਆਂ ਦੀ ਵੱਧ ਦਖਲ ਅੰਦਾਜ਼ੀ ਤੋਂ ਨਾਖੁਸ਼ ਸਨ। ਉਨ੍ਹਾਂ ਮੁਤਾਬਿਕ ਇਹ ਸਾਰਾ ਕੁਝ ਸਾਬਕਾ RAW ਚੀਫ ਸਮੰਤ ਗੋਇਲ ਦੇ ਨਿਰਦੇਸ਼ਾਂ ‘ਤੇ ਕੀਤਾ ਜਾ ਰਿਹਾ ਸੀ । ਇਹ ਵੀ ਸਾਹਮਣੇ ਆਇਆ ਹੈ ਕਿ ਬ੍ਰਿਟੇਨ ਦੀ ਖੁਫਿਆ ਏਜੰਸੀ ਨੇ RAW ਦੇ ਇੱਕ ਅਫਸਰ ਨੂੰ ਆਪਣੀ ਸ਼ਰਾਰਤੀ ਹਰਕਤਾਂ ਤੋਂ ਬਾਜ ਆਉਣ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਸਾਡੇ ਦੇਸ਼ ਵਿੱਚ ਸਲੀਕੇ ਨਾਲ ਰਹਿਣ ਜਿਸ ਤਰ੍ਹਾਂ ਹੋਰ ਦੇਸ਼ ਦੇ ਅਫ਼ਸਰ ਰਹਿੰਦੇ ਹਨ । ਜੇਕਰ ਉਹ ਨਹੀਂ ਸੁਧਰੇ ਤਾਂ ਬ੍ਰਿਟੇਨ ਵਿੱਚ ਭਾਰਤੀ ਹਾਈਕਮਿਸ਼ਨ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਸਾਨੂੰ ਉਮੀਦ ਹੈ ਕਿ ਇਸ ਦੀ ਨੌਬਤ ਨਹੀਂ ਆਵੇਗੀ । ਸਾਬਕਾ RAW ਚੀਫ ਸਮੰਤ ਗੋਇਲ ਆਪ 2012 ਦੌਰਾਨ UK ਵਿੱਚ RAW ਦੇ ਚੀਫ ਵਜੋ ਕੰਮ ਕਰ ਚੁੱਕੇ ਹਨ । ਉਸ ਵੇਲੇ UK ਦੀ ਖੁਫਿਆ ਏਜੰਸੀ MI-5 ਅਤੇ MI-6 ਨੇ ਗੋਇਲ ‘ਤੇ ਇਲਜ਼ਾਮ ਲਗਾਇਆ ਸੀ ਕਿ ਉਹ ਉਨ੍ਹਾਂ ਲਈ ਕੰਮ ਕਰ ਰਹੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਡਿਪਲੋਮੈਟ ਵਿੱਚ ਕਾਫੀ ਟਕਰਾਅ ਹੋਇਆ ਸੀ UK ਨੇ ਕਿਹਾ ਸੀ ਕਿ ਭਾਰਤ ਸਾਡੇ ਦੇਸ਼ ਦੇ ਅੰਦਰੂਨੀ ਖੁਫਿਆ ਮਾਮਲਿਆਂ ਵਿੱਚ ਦਖਲ ਅੰਦਾਜੀ ਕਰ ਰਿਹਾ ਹੈ।

ਜਰਮਨੀ ਨੇ ਵੀ RAW ਅਫਸਰ ਖਿਲਾਫ ਕਾਰਵਾਈ ਕੀਤੀ ਸੀ

2020 ਵਿੱਚ ਜਰਮਨੀ ਨੇ ਵੀ ਭਾਰਤੀ RAW ਅਫ਼ਸਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਭਾਰਤ ਵਾਪਸ ਭੇਜਿਆ ਸੀ । ਇਸ ਦੇ ਵਿਰੋਧ ਵਿੱਚ ਭਾਰਤ ਨੇ ਵੀ ਜਰਮਨੀ ਦੀ ਖੁਫਿਆ ਏਜੰਸੀ ਦੇ ਅਧਿਕਾਾਰੀ ਨੂੰ ਵਾਪਸ ਭੇਜ ਦਿੱਤਾ ਸੀ। ਜਰਮਨੀ ਨੇ ਇਲਜ਼ਾਮ ਲਗਾਇਆ ਸੀ ਕਿ ਸਾਡੇ ਦੇਸ਼ ਵਿੱਚ ਸ਼ਰਨ ਲੈਣ ਵਾਲਾ ਬਲਬੀਰ ਸਿੰਘ ਖਾਲਿਸਤਾਨੀ ਹਮਾਇਤੀਆਂ ਦੀ ਜਸੂਸੀ ਕਰ ਰਿਹਾ ਸੀ । ਬਲਬੀਰ ਨੂੰ ਅਦਾਲਤ ਨੇ 1 ਸਾਲ ਦੀ ਸਜ਼ਾ ਅਤੇ 2,400 ਡਾਲਰ ਦਾ ਜੁਰਮਾਨਾ ਵੀ ਲਗਾਇਆ ਸੀ । ਇਸ ਤੋਂ ਇਲਾਵਾ
Frankfurt court ਨੇ ਮਨਮੋਹਨ ਸਿੰਘ ਨਾਂ ਦੇ RAW ਦੇ ਜਸੂਸ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਸੀ । ਉਸ ‘ਤੇ ਵੀ ਖਾਲਿਸਤਾਨੀ ਦੀ ਜਸੂਸੀ ਦਾ ਇਲਜ਼ਾਮ ਸੀ । ਇਸ ਤੋਂ ਪਹਿਲਾਂ 2015 ਵਿੱਚ ਜਰਮਨੀ ਦੇ ਇੱਕ ਇਮੀਗਰੇਸ਼ਨ ਅਫਸਰ ‘ਤੇ ਵੀ ਇਲਜ਼ਾਮ ਲੱਗੇ ਸਨ ਕਿ ਉਹ ਭਾਰਤੀ ਖੁਫਿਆ ਏਜੰਸੀ RAW ਨੂੰ ਜਾਣਕਾਰੀ ਵੇਚ ਦਾ ਹੈ ।

8 ਭਾਰਤੀਆਂ ਨੂੰ ਜਸੂਸੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ

8 ਭਾਰਤੀਆਂ ਅਫਸਰਾਂ ਨੂੰ ਜਸੂਸੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਮਿਲਣ ਦਾ ਤਾਜ਼ਾ ਮਾਮਲਾ ਕਤਰ ਤੋਂ ਸਾਹਮਣੇ ਆਇਆ ਹੈ । ਇਹ ਸਾਰੇ ਭਾਰਤੀ ਸਮੁੰਦਰੀ ਫੌਜ ਦੇ ਰਿਟਾਇਡ ਅਫਸਰ ਸਨ ਅਤੇ ਕਤਰ ਦੀ ਇੱਕ ਕੰਪਨੀ ਦੇ ਵਾਸਤੇ ਟ੍ਰੇਨਿੰਗ ਦੇਣ ਦਾ ਕੰਮ ਕਰਦੇ ਸਨ । ਕਤਰ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਲਈ ਖੁਫਿਆ ਜਾਣਕਾਰੀ ਇਕੱਠੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ । ਦਰਅਸਲ ਕਤਰ ਇੱਕ ਪਨਡੁੱਬੀ ਤਿਆਰ ਕਰ ਰਿਹਾ ਸੀ ਉਨ੍ਹਾਂ ਨੂੰ ਸ਼ੱਕ ਸੀ ਇਹ ਜਾਣਕਾਰੀ 8 ਭਾਰਤੀ ਅਫਸਰਾਂ ਨੇ ਇਜ਼ਰਾਈਲ ਨੂੰ ਭੇਜੀ ਹੈ । ਇੰਨਾਂ ਅਫਸਰਾਂ ਨੂੰ ਬਚਾਉਣ ਦੇ ਲਈ ਭਾਰਤ ਸਰਕਾਰ ਨੇ ਹੁਣ ਅਪੀਲ ਕੀਤੀ ਹੋਈ ਹੈ ।