‘ਦ ਖ਼ਾਲਸ ਬਿਊਰੋ :- ਬੰਗਾ ਤੋਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ “ਅੱਜ 97 ਫ਼ੀਸਦ ਲੋਕਾਂ ਦੀ ਆਮਦਨ ਘਟੀ ਹੈ ਅਤੇ ਤਿੰਨ ਫ਼ੀਸਦ ਲੋਕਾਂ ਦੀ ਆਮਦਨ ਵਧੀ ਹੈ। ਇਸ ਸਰਕਾਰ ਦਾ ਭਰੋਸਾ ਅਸੀਂ ਪਹਿਲਾਂ ਵੀ ਨਹੀਂ ਕਰ ਸਕੇ ਅਤੇ ਨਾ ਹੀ ਭਰੋਸਾ ਕਰ ਸਕਾਂਗੇ। 1950 ਵਿੱਚ ਖੇਤੀ ਦਾ ਜੇਡੀਪੀ ਵਿੱਚ 60 ਫ਼ੀਸਦ ਹਿੱਸਾ ਸੀ ਪਰ ਅੱਜ ਜੇਡੀਪੀ ਵਿੱਚ ਖੇਤੀ ਦਾ ਹਿੱਸਾ 10 ਫ਼ੀਸਦ ਰਹਿ ਗਿਆ ਹੈ। ਇਹ ਇਸ ਲਈ ਹੈ ਕਿਉਂਕਿ ਸਾਡੇ ਮੰਤਰੀ ਉੱਥੇ ਸਾਡੀ ਨਹੀਂ, ਆਪਣੀ ਗੱਲ ਕਰਦੇ ਹਨ। ਅਜੇ ਤੱਕ ਦੇਸ਼ ਦੀ ਵਿਰੋਧੀ ਧਿਰ ਨੇ ਜਦੋਂ ਤੋਂ ਇਹ ਖੇਤੀ ਕਾਨੂੰਨ ਲਾਗੂ ਹੋਏ ਹਨ, ਇੱਕ ਬਿਆਨ ਵੀ ਨਹੀਂ ਦਿੱਤਾ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਇਹ ਕਾਨੂੰਨ ਰੱਦ ਕਰਾਂਗੇ”।
ਉਨ੍ਹਾਂ ਨੇ ਚੋਣਾਂ ਦੀ ਗੱਲ ਮੁੜ ਦੁਹਰਾਉਂਦਿਆਂ ਕਿਹਾ ਕਿ “ਅਸੀਂ ਆਪਣੀ ਵੋਟ ਉਨ੍ਹਾਂ ਕਾਰਪੋਰੇਟਾਂ ਨੂੰ ਦੇ ਕੇ ਮੁੜ ਉਨ੍ਹਾਂ ਅੱਗੇ ਭਿਖਾਰੀ ਬਣ ਜਾਂਦੇ ਹਾਂ। ਪੰਜਾਬ ਵਿੱਚ ਇਕੱਲੇ ਕਿਸਾਨਾਂ ਦੀ ਵੋਟ 80 ਤੋਂ 90 ਲੱਖ ਰੁਪਏ ਹੈ। ਮਤਲਬ ਕਿਸਾਨਾਂ ਦੇ ਕੋਲ ਇੰਨੀ ਵੋਟ ਹੈ ਕਿ ਉਹ ਆਪਣੀਆਂ ਦੋ ਸਰਕਾਰਾਂ ਬਣਾ ਸਕਦੇ ਹਨ। ਜੇ ਚੰਗੇ ਲੋਕ ਰਾਜਨੀਤੀ ਤੋਂ ਬਾਹਰ ਰਹਿਣਗੇ ਤਾਂ ਬੁਰੇ ਲੋਕ ਤੁਹਾਡੇ ‘ਤੇ ਰਾਜ ਕਰਨਗੇ। ਸਾਨੂੰ ਆਪਣੇ ਵਿੱਚੋਂ ਕੋਈ ਚੰਗਾ ਬੰਦਾ ਚੁਣ ਕੇ ਉਸਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ। ਅਸੀਂ ਪੰਜਾਬ ਮਾਡਲ ਦੀ ਗੱਲ ਕਰਦੇ ਹਾਂ। ਇਸ ਮੌਕੇ ਉਨ੍ਹਾਂ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਰਕ ‘ਤੇ ਸਿਜਦਾ ਕੀਤਾ”।