‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਕਿਸਾਨਾਂ ਨੂੰ ਪੰਚਕੂਲਾ ਦੇ ਚੰਡੀ ਮੰਦਿਰ ਟੋਲ ਪਲਾਜ਼ਾ ‘ਤੇ ਵੱਡੀ ਗਿਣਤੀ ਵਿੱਚ ਜਲਦ ਤੋਂ ਜਲਦ ਪਹੁੰਚਣ ਦੀ ਅਪੀਲ ਕੀਤੀ ਹੈ। ਚੜੂਨੀ ਨੇ ਕਿਹਾ ਕਿ ਪੰਚਕੂਲਾ ਵਿੱਚ ਕਿਸਾਨਾਂ ‘ਤੇ ਕਾਫ਼ੀ ਲਾਠੀਚਾਰਜ ਕੀਤਾ ਗਿਆ ਹੈ, ਕਈ ਕਿਸਾਨਾਂ ਨੂੰ ਸੱਟਾਂ ਲੱਗੀਆਂ ਹਨ, ਕਈ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੜੂਨੀ ਨੇ ਕਿਹਾ ਕਿ ਹਰਿਆਣਾ ਵਿੱਚ 42000 ਕਿਸਾਨਾਂ ਉੱਤੇ ਮੁਕੱਦਮੇ ਦਰਜ ਕੀਤੇ ਗਏ ਅਤੇ ਹਜ਼ਾਰਾਂ ਲੋਕਾਂ ‘ਤੇ ਲਾਠੀਆਂ ਵਰਸਾਉਣ ਤੋਂ ਬਾਅਦ ਵੀ ਅੱਜ ਫਿਰ ਪੰਚਕੂਲਾ ਵਿੱਚ ਭਾਰੀ ਲਾਠੀਚਾਰਜ ਕੀਤਾ ਗਿਆ ਅਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਸਰਕਾਰ ਇਸ ਗਲਤ-ਫਹਿਮੀ ਵਿੱਚ ਨਾ ਰਹੇ ਕਿ ਅਸੀਂ ਜੇਲ੍ਹ ਅਤੇ ਲਾਠੀਆਂ ਤੋਂ ਡਰ ਕੇ ਅੰਦੋਲਨ ਵਾਪਸ ਲੈ ਲਵਾਂਗੇ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅੰਦੋਲਨ ਜਾਰੀ ਰਹੇਗਾ।